ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸਰਬਜੀਤ ਸਿੰਘ ਖਾਲਸਾ ਐਮ.ਪੀ. ਦੇ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ
ਮੈਂਬਰ ਪਾਰਲੀਮੈਂਟ ਦੇ ਪੀ.ਏ. ਦਲੇਰ ਸਿੰਘ ਡੋਡ ਨੂੰ ਸੌਂਪਿਆ ਮੰਗ ਪੱਤਰ
ਕੇਂਦਰ ਸਰਕਾਰ 28 ਲੱਖ ਔਰਤਾਂ ਦਾ ਕਰ ਰਹੀ ਹੈ ਸ਼ੋਸ਼ਣ- ਹਰਗੋਬਿੰਦ ਕੌਰ
ਫਰੀਦਕੋਟ, 8 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ ਤੇ ਗੁਰਮੀਤ ਕੌਰ ਦਬੜੀਖਾਨਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਮਹਿੰਦਰ ਕੌਰ ਪੱਤੋ ਜਿਲਾ ਪ੍ਰਧਾਨ ਮੋਗਾ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੇ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੰਗ ਪੱਤਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਦੇ ਪੀਏ ਅਜੇ ਦਲੇਰ ਸਿੰਘ ਡੋਡ ਨੂੰ ਦਿੱਤਾ ਗਿਆ ਭਾਈ ਡੋਡ ਨੇ ਵਿਸ਼ਵਾਸ਼ ਦਵਾਇਆ ਕਿ ਤੁਹਾਡੀ ਮੰਗ ਮੈਬਰ ਆਫ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਪਾਰਲੀਮੈਂਟ ਵਿੱਚ ਜਰੂਰ ਉਠਾਉਣਗੇ ਗਿਆ ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਲਈ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਵਿਸ਼ੇਸ਼ ਤੌਰ ’ਤੇ ਪਹੁੰਚੇ, ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਈਸੀਡੀਐਸਐਸ ਸਕੀਮ ਨੂੰ ਚਾਲੂ ਹੋਇਆ 50 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਪਰ ਕੇਂਦਰ ਦੀ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾ ਨੂੰ ਸਿਰਫ ਨਿਗੂਣਾ ਜਿਹਾ ਮਾਣ ਭੱਤਾ 4500 ਵਰਕਰ ਤੇ 2250 ਹੈਲਪਰ ਦਿੱਤਾ ਜਾ ਰਿਹਾ ਹੈ ਜੋ ਨਾਰੀ ਦਾ ਸ਼ੋਸ਼ਣ ਹੈ ਹਿੰਦਸਤਾਨ ਦੇ ਵਿੱਚ 28 ਲੱਖ ਔਰਤਾਂ ਇਸ ਸਕੀਮ ਦੇ ਵਿੱਚ ਕੰਮ ਕਰਦੀਆਂ ਹਨ ਪਰ 50 ਸਾਲ ਬੀਤ ਜਾਣ ਦੇ ਬਾਅਦ ਵੀ ਆਗਣਵਾੜੀ ਵਰਕਰਾਂ ਹੈਲਪਰਾ ਨੂੰ ਪੱਕੇ ਨਹੀਂ ਕੀਤਾ ਗਿਆ। ਪਿਛਲੇ ਅੱਠ ਸਾਲਾਂ ਤੋਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਗਣਵਾੜੀ ਵਰਕਰਾਂ ਹੈਲਪਰਾ ਦੇ ਮਾਣ ਭੱਤੇ ਵਿੱਚ ਇਕ ਰੁਪਏ ਦਾ ਵਾਧਾ ਨਹੀਂ ਕੀਤਾ ਜਦਕਿ ਮੰਹਿਗਾਈ ਕਈ ਗੁਣਾ ਵੱਧ ਗਈ ਹੈ। ਉਹਨਾਂ ਨੇ ਮੰਗ ਕੀਤੀ ਕਿ ਕੇਂਦਰ ਦੀ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਪੱਕਿਆਂ ਕਰੇ ਆਈਸੀਡੀਐਸ ਸਕੀਮ ਨੂੰ ਵਿਭਾਗ ਵਿੱਚ ਤਬਦੀਲ ਕਰੇ, ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਜਦੋਂ ਤੱਕ ਇਹ ਨਹੀਂ ਕੀਤਾ ਜਾਂਦਾ ਘੱਟੋ ਘੱਟ ਉਜਰਤਾ ਲਾਗੂ ਕੀਤੀਆਂ ਜਾਣ ਅਗਣਵਾੜੀ ਵਰਕਰਾਂ ਹੈਲਪਰਾਂ ਨੂੰ ਹਰ ਮਹੀਨੇ ਦਾ ਮੈਡੀਕਲ ਅਲਾਉਂਸ ਦਿੱਤਾ ਜਾਵੇ। ਆਗਣਵਾਣੀ ਕੇਂਦਰਾਂ ਦੇ ਵਿੱਚ ਆ ਰਿਹਾ ਰਾਸ਼ਨ ਪੈਕਟ ਬੰਦ ਖਾਣੇ ਦੀ ਥਾਂ ਤੇ ਤਾਜ਼ਾ ਪਕਾ ਕੇ ਦਿੱਤਾ ਜਾਵੇ। ਆਂਗਣਵਾੜੀ ਵਰਕਰਾਂ ਹੈਲਪਰਾਂ ਵੱਲੋਂ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਕੰਪੇਨ ਚਲਾਈ ਜਾ ਰਹੀ ਹੈ ਕਿ ਚੁਣੇ ਚੁਣੇ ਹੋਏ ਸੰਸਦ ਮੈਂਬਰ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕਰ ਰਹੀਆਂ ਹਨ ,ਕਿ ਉਹ ਸੰਸਦ ਦੇ ਵਿੱਚ ਸਾਡੀ ਆਵਾਜ਼ ਉਠਾਉਣ। ਸਰਬਜੀਤ ਸਿੰਘ ਖਾਲਸਾ ਐਮਪੀ ਨੂੰ ਪ੍ਰਧਾਨ ਮੰਤਰੀ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਉਹਨਾਂ ਕੋਲ ਮੰਗ ਕੀਤੀ ਗਈ ਕਿ ਉਹ ਸਾਡੀ ਮੰਗ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਅਤੇ ਸੰਸਦ ਦੇ ਵਿੱਚ ਸਾਡੀ ਆਵਾਜ਼ ਉਠਾਉਣ ਇਸ ਸਮੇਂ ਸਰਨਜੀਤ ਕੌਰ ਅਰਾਈਆਂ ਵਾਲਾ, ਰਵਿੰਦਰ ਕੌਰ ਕੋਟ ਕਪੂਰਾ ਕੁਲਵੰਤ ਕੌਰ ਲੁਹਾਰਾ, ਖੁਸ਼ਪਾਲ ਕੌਰ, ਸਰਬਜੀਤ ਕੌਰ, ਬਲਜੀਤ ਕੌਰ ਕੋਟਕਪੂਰਾ, ਅਰਵਿੰਦਰ ਕੌਰ ਜਸਵਿੰਦਰ ਕੌਰ ਅੰਮ੍ਰਿਤ ਪਾਲ ਕੌਰ ਹਰਵਿੰਦਰ ਕੌਰ, ਰਾਜਵਿੰਦਰ ਕੌਰ ਜਸਵਿੰਦਰ ਕੌਰ ਬਲਦੇਵ ਕੌਰ ਕਿਰਨਾ ਕੌਰ ਸੁਖਵਿੰਦਰ ਕੌਰ ਕੁਲਵਿੰਦਰ ਕੌਰ, ਪ੍ਰਕਾਸ਼ ਕੌਰ ਆਦ ਆਗੂ ਹਾਜ਼ਰ ਸਨ।