ਫ਼ਰੀਦਕੋਟ 9 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਕਾਮਰੇਡ ਅਮੋਲਕ ਭਵਨ ਵਿਖੇ ਨਰੇਗਾ ਮਜ਼ਦੂਰ ਰੋਜ਼ਗਾਰ ਪ੍ਰਾਪਤ ਯੂਨੀਅਨ ( ਰਜਿ) ਫ਼ਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਾਮਰੇਡ ਵੀਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕਾਮਰੇਡ ਵੀਰ ਸਿੰਘ ਜੀ ਨੇ ਦੱਸਿਆ ਕਿ ਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਦਫਤਰਾਂ ਵਿਖੇ 13,14,15 ਅਕਤੂਬਰ ਨੂੰ ਰੋਸ ਰੈਲੀਆਂ ਕੀਤੀਆਂ ਜਾਣਗੀਆਂ।
ਇਹ ਰੋਸ ਰੈਲੀਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਰੇਗਾ ਸਕੀਮ ਨੂੰ ਬੰਦ ਕਰਨ ਦੀਆਂ ਨਿੱਤ ਨਵੀਆਂ ਸਕੀਮਾਂ ਘੜ ਰਹੀ , ਇਸ ਬਾਬਤ ਲਗਾਉਣ ਜਾ ਰਹੀ । ਜਿਸ ਕਰਕੇ ਨਰੇਗਾ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ । ਸਰਕਾਰਾਂ ਦੀ ਇਹ ਮਨਸਾ, ਅਸੀਂ ਕਦੇ ਵੀ ਪੂਰੀ ਨਹੀਂ ਹੋਣ ਦੇਵਾਂਗੇ ।
ਮੀਟਿੰਗ ਵਿੱਚ ਸੀਪੀਆਈ ਪਾਰਟੀ ਦੇ ਜ਼ਿਲਾ ਸਕੱਤਰ ਅਸ਼ੋਕ ਕੌਂਸਲ ਜੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਤਿਖੇ ਸੰਘਰਸ਼ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸਬਕ ਸਿਖਾ ਦਿਆਂਗੇ ਕਿ ਮਜ਼ਦੂਰ ਵਰਗ ਹੁਣ ਸੁੱਤਾ ਨਹੀਂ ਹੈ । ਮਜ਼ਦੂਰ ਕਿਰਤੀ ਵਰਗ ਆਪਣੇ ਹੱਕਾਂ ਦੀ ਆਪ ਰਾਖੀ ਕਰਨਗੇ।
ਇਸ ਦੀ ਲੜੀ ਤਹਿਤ 13 ਅਕਤੂਬਰ ਦਿਨ ਸੋਮਵਾਰ ਨੂੰ ਡੀਸੀ ਦਫਤਰ ਫ਼ਰੀਦਕੋਟ ਵਿਖੇ ਨਰੇਗਾ ਮਜ਼ਦੂਰਾਂ ਵੱਲੋਂ ਵੱਡਾ ਇਕੱਠ ਕਰਕੇ ਰੋਸ ਰੈਲੀ ਕੀਤੀ ਜਾਵੇਗੀ ਨਰੇਗਾ ਮਜ਼ਦੂਰਾਂ ਦੀਆਂ ਮੁੱਖ ਮੰਗਾਂ 200 ਦਿਨ ਕੰਮ ਮਿਲਣਾ ਚਾਹੀਦਾ ਹੈ ਅਤੇ 1000 ਪ੍ਰਤੀ ਦਿਨ ਦਿਹਾੜੀ ਚਾਹੀਦੀ । ਨਰੇਗਾ ਮਜ਼ਦੂਰ ਨੂੰ ਓਨਾਂ ਦੀਆਂ ਬਣਦੀਆ ਮੁਕੰਮਲ ਸਹੂਲਤਾਂ ਦਿੱਤੀਆਂ ਜਾਣ ।
ਇਸ ਸਮੇਂ ਕਾਮਰੇਡ ਗੁਰਚਰਨ ਸਿੰਘ ਮਾਨ, ਬਲਕਾਰ ਸਿੰਘ ਸਹੋਤਾ, ਮੇਟ ਪਰਮਜੀਤ ਕੌਰ, ਮੇਟ ਲਵਪ੍ਰੀਤ ਕੌਰ ਪਿਪਲੀ, ਮੇਟ ਹਰਪ੍ਰੀਤ ਕੌਰ ਚਹਿਲ, ਮੇਟ ਕੋਮਲ ਕੌਰ ਮਚਾਕੀ ਮੱਲ ਸਿੰਘ, ਮੇਟ ਸੁੱਖਾ ਰੱਤੀ ਰੋੜੀ, ਮੇਟ ਗੌਰਵ ਸਿੰਘ ਸਾਦਕ, ਮੇਟ ਸਿਮਰਨਜੀਤ ਕੌਰ , ਮੇਟ ਅੰਜੂ ਕੌਰ ਰਾਜੂਵਾਲ, ਮੇਟ ਪਰਮਜੀਤ ਸਿੰਘ ਮਚਾਕੀ ਕਲਾਂ, ਗੁਰਦੀਪ ਸਿੰਘ ਕੰਮੇਆਣਾ ਆਦਿ ਹਾਜ਼ਰ ਹੋਏ ।