ਫਾਰਮ ਭਰ ਕੇ ਚੋਣ ਕਮਿਸ਼ਨ ਨੂੰ ਭੇਜੇ ਜਾਣਗੇ : ਅਜੈਪਾਲ ਸਿੰਘ ਸੰਧੂ

ਕੋਟਕਪੂਰਾ, 9 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਵੋਟ ਚੋਰ ਗੱਦੀ ਛੋੜ’ ਖਿਲਾਫ ਰਾਹੁਲ ਗਾਂਧੀ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰ ਅਜੈਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਜੈ ਪ੍ਰਕਾਸ਼ ਅਤੇ ਅਮਰਜੀਤ ਸਿੰਘ ਸੁੱਖਾ ਖਾਰਾ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ, ਗਲੀ, ਮੁਹੱਲਿਆਂ ਵਿੱਚ ਘਰ-ਘਰ ਅਤੇ ਦੁਕਾਨਾ ’ਤੇ ਜਾ ਕੇ ਫਾਰਮ ਭਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਦਿਆਂ ਵੋਟ ਚੋਰੀ ਖਿਲਾਫ ਲੋਕਾਂ ਤੋਂ ਹਸਪਤਾਖਰ ਵੀ ਲਏ ਗਏ। ਇਸ ਮੌਕੇ ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਹਲਕਾ ਕੋਟਕਪੂਰਾ ਵਿੱਚ ਇਸ ਵੋਟ ਚੋਰੀ ਮੁਹਿੰਮ ਵਿੱਚ 15 ਹਜਾਰ ਤੋਂ ਜਿਆਦਾ ਲੋਕਾਂ ਨੇ ਭਰੇ ਹਨ। ਉਹਨਾ ਕਿਹਾ ਕਿ ਜੇਕਰ ਭਾਜਪਾ ਲੋਕ ਸਭਾ ਚੋਣਾਂ ਵਿੱਚ ਵੋਟ ਚੋਰੀ ਨਾ ਕਰਦੀ ਤਾਂ ਅੱਜ ਦੇਸ਼ ਵਿੱਚ ਕਾਂਗਰਸ ਦਾ ਰਾਜ ਹੋਣਾ ਸੀ, ਕਿਉਂਕਿ ਲੋਕ ਸਭਾ ਦੀਆਂ ਸੀਟਾਂ ’ਤੇ ਕਾਂਗਰਸ ਨੂੰ ਕਥਿੱਤ ਗਲਤ ਢੰਗ ਨਾਲ ਹਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਈ ਸੂਬਿਆਂ ਵਿੱਚ ਵੀ ਵੋਟ ਚੋਰੀ ਨਾਲ ਹੀ ਭਾਜਪਾ ਨੇ ਸਰਕਾਰਾਂ ਬਣਾਈਆਂ ਹਨ। ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਰਾਹੁਲ ਗਾਂਧੀ ਭਾਜਪਾ ਦੀ ਇਸ ਚੋਰੀ ਦਾ ਪਰਦਾਫਾਸ਼ ਕਰ ਚੁੱਕੇ ਹਨ ਪਰ ਹੁਣ ਇਸ ਨੂੰ ਬੰਦ ਕਰਨ ਲਈ ਦੇਸ਼ ਵਿਆਪੀ ਮੁਹਿੰਮ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੋ ਭਾਜਪਾ ਨੂੰ ਨਾ ਰੋਕਿਆ ਗਿਆ ਤਾਂ ਲੋਕਤੰਤਰ ਦਾ ਘਾਣ ਜਾਰੀ ਰਹੇਗਾ। ਉਹਨਾ ਆਖਿਆ ਕਿ ਆਮ ਲੋਕ ਹੁਣ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ ਕਿ ਜੇਕਰ ਇਸੇ ਤਰੀਕੇ ਨਾਲ ਵੋਟ ਚੋਰੀ ਹੁੰਦੀ ਰਹੀ ਤਾਂ ਲੋਕਤੰਤਰ ਮਰ ਜਾਵੇ। ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਲੱਖਾਂ ਲੋਕ ਇਸ ਮੁਹਿੰਮ ਤਹਿਤ ਦਸਤਖਤ ਕਰਕੇ ਚੋਣ ਕਮਿਸ਼ਨ ਨੂੰ ਦੇਣਗੇ ਅਤੇ ਉਹਨਾ ਨੂੰ ਲੋਕਤੰਤਰ ਲਈ ਦੋਸ਼ੀਆਂ ਉਪਰ ਸਖਤ ਕਾਰਵਾਈ ਕਰਨੀ ਹੀ ਪਵੇਗੀ। ਉਹਨਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਮਸ਼ੀਨ ਪੜਨਯੋਗ ਵੋਟਰ ਸੂਚੀ ਨੂੰ ਫੋਟੋਆਂ ਸਮੇਤ ਜਨਤਕ ਜਾਂਚ ਲਈ ਉਪਬਲਧ ਕਰਾਉਣ, ਹਰੇਕ ਚੋਣ ਤੋਂ ਪਹਿਲਾਂ ਫੋਟੋਆਂ ਸਮੇਤ ਮਿਟਾਈਆਂ ਅਤੇ ਜੋੜੀਆਂ ਗਈਆਂ ਵੋਟਰ ਸੂਚੀਆਂ ਨੂੰ ਜਨਤਕ ਤੌਰ ’ਤੇ ਜਾਰੀ ਕਰਨਾ ਯਕੀਨੀ ਬਣਾਉਣ, ਗਲਤ ਢੰਗ ਨਾਲ ਮਿਟਾਈ ਗਈ ਵੋਟ ਸਬੰਧੀ ਇਕ ਪਹੁੰਚਯੋਗ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਣਾਉਣ, ਆਖਰੀ ਸਮੇਂ ’ਤੇ ਵੋਟਾਂ ਨੂੰ ਮਿਟਾਉਣ ਜਾਂ ਜੋੜਨ ਤੋਂ ਬਚਿਆ ਜਾਣਾ ਚਾਹੀਦਾ ਅਤੇ ਇਕ ਸਪੱਸ਼ਟ ਕੱਟ ਆਫ ਮਿਤੀ ਦਾ ਐਲਾਨ ਬਹੁਤ ਪਹਿਲਾਂ ਕਰਨ ਅਤੇ ਯੋਜਨਾਬੱਧ ਤਰੀਕੇ ਨਾਲ ਵੋਟਰਾਂ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਅਧਿਕਾਰੀਆਂ/ਏਜੰਟਾਂ ’ਤੇ ਮੁਕੱਦਮਾ ਚਲਾ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।