ਕਨੇਡਾ 9 ਅਕਤੂਬਰ: (ਵਰਲਡ ਪੰਜਾਬੀ ਟਾਈਮਜ)
ਵਿਸ਼ਵ ਪੰਜਾਬੀ ਸਭਾ ਬਰੈਮਟਨ ਕਨੇਡਾ ਵੱਲੋਂ ਸੰਤ ਤੇਜਾ ਸਿੰਘ ਜੀ ਮਸਤੂਆਣਾ ਦੇ ਪਾਏ ਜੋਗਦਾਨ ਉੱਪਰ ਕਰਾਏ ਗਏ ਸੈਮੀਨਾਰ ਵਿੱਚ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਭਾਈ ਅਵਤਾਰ ਸਿੰਘ ਜੀ ਨੇ ਸ਼ਿਰਕਤ ਕੀਤੀ, ਧਰਮ ਅਤੇ ਵਿੱਦਿਆ ਦੇ ਖੇਤਰ ਵਿੱਚ ਅਕਾਲ ਕਾਲਜ ਕੌਂਸਲ ਮਸਤੂਆਣਾ ਵਲੋਂ ਪਾਏ ਯੋਗਦਾਨ ਸਬੰਧੀ ਚਰਚਾ ਵੀ ਕੀਤੀ ਗਈ, ਵਿਸ਼ਵ ਪੰਜਾਬੀ ਸਭਾ ਬ੍ਰੈਮਟਨ ਦੇ ਪ੍ਰਬੰਧਕਾਂ ਅਤੇ ਸਰਦਾਰ ਦਲਵੀਰ ਸਿੰਘ ਜੀ ਕਥੂਰੀਆ ਵੱਲੋਂ ਕੈਨੇਡਾ ਤੋਂ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਸਕੱਤਰ ਸ: ਜਸਵੰਤ ਸਿੰਘ ਜੀ ਖੈਹਰਾ ਲਈ ਭੇਜਿਆ ਸਨਮਾਨ ਉਹਨਾਂ ਨੂੰ ਭੇਂਟ ਕਰਦੇ ਹੋਏ ਭਾਈ ਅਵਤਾਰ ਸਿੰਘ ਮੁੱਖ ਪ੍ਰਚਾਰਕ ਗੁਰਸਾਗਰ ਮਸਤੂਆਣਾ ਸਾਹਿਬ । ਇਸ ਸਮੁੱਚੇ ਪ੍ਰੋਗਰਾਮ ਦੇ ਸਟੇਜ ਦੀ ਸੇਵਾ ਅਕਾਲ ਕਾਲਜ ਕੌਂਸਲ ਦੇ ਮੀਡੀਆ ਇੰਚਾਰਜ ਮੈਡਮ ਪ੍ਰੀਤ ਹੀਰ ਜੀ ਵੱਲੋਂ ਬਾਖੂਬੀ ਦੇ ਨਾਲ ਨਿਭਾਈ ਗਈ।