ਫਰੀਦਕੋਟ 10 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਅੱਜ ਇੱਥੇ ਸਥਾਨਕ ਲਾਇਨ ਭਵਨ ਆਦਰਸ਼ ਨਗਰ ਫਰੀਦਕੋਟ ਵਿਖੇ ਲਾਇਨ ਕਲੱਬ ਫਰੀਦਕੋਟ ਦੀ ਇੱਕ ਅਹਿਮ ਮੀਟਿੰਗ ਮੋਹਿਤ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਲਾਇਨ ਕਲੱਬ ਵੱਲੋ ਲਾਏ ਜਾ ਰਹੇ 54ਵੇਂ ਅੱਖਾਂ ਦੇ ਚੈੱਕ ਅਪ ਤੇ ਮੁਫਤ ਅਤੇ ਲੈਨਜ਼ ਪਾਉਣ ਦੇ ਉਪਰੇਸ਼ਨ ਕਰਨ ਹਿੱਤ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇੱਥੇ ਵਰਨਣਯੋਗ ਹੈ ਇਹ ਕੈਂਪ 26 ਅਕਤੂਬਰ 2025 ਨੂੰ ਸਵੇਰੇ 8.30 ਵਜੇ ਤੋ 2.00 ਵਜੇ ਤੱਕ ਲਾਇਨ ਭਵਨ ਫਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਅੱਖਾਂ ਦੇ ਮਹਾਰ ਡਾ.ਅਕ੍ਰਿਤੀ ਸਿੰਗਲਾ ਪਹੁੰਚ ਰਹੇ ਹਨ ਜੋ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕਰਨਗੇ। ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਗੁਰਚਰਨ ਸਿੰਘ ਗਿੱਲ,ਅਮਰੀਕ ਸਿੰਘ ਖਾਲਸਾ ਕੋ- ਚੇਅਰਮੈਨ,ਲਾਇਨ ਬਿਕਰਮਜੀਤ ਸਿੰਘ ਢਿੱਲੋਂ ਸੈਕਟਰੀ,ਲਾਇਨ ਚੰਦਨ ਕੱਕੜ ਅਤੇ ਲਾਇਨ ਅਨੂਜ ਗੁਪਤਾ ਦੀ ਦੇਖਰੇਖ ਕਰਵਾਇਆ ਜਾ ਰਿਹਾ ਹੈ। ਮੀਟਿੰਗ ਦੋਰਾਨ ਨਵੇ ਮੈਂਬਰ ਪਰਮਜੀਤ ਸਿੰਘ (ਪੰਮੀ) ਪ੍ਰਾਪਰਟੀ ਸਲਾਹਕਾਰ ਦਾ ਸਵਾਗਤ ਕੀਤਾ ਤੇ ਕਲੱਬ ਦਾ ਲੈਪਲ ਪਿੰਨ ਦੇ ਕੇ ਸਨਮਾਨਿਤ ਕੀਤਾ ਇਸੇ ਮੀਟਿੰਗ ਦੌਰਾਨ ਉਹਨਾਂ ਮੈਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿੰਨਾ ਦਾ ਜਨਮ ਦਿਨ ਅਕਤੂਬਰ ਮਹੀਨੇ ਵਿੱਚ ਆਉਦਾ ਹੈ ਜਿਨਾਂ ਵਿੱਚ ਜਸਵੀਰ ਸਿੰਘ ਜੱਸੀ ਉੱਘੇ ਮੰਚ ਸੰਚਾਲਨ,ਮੋਹਿਤ ਗੁਪਤਾ ਕਲੱਬ ਪ੍ਰਧਾਨ ਅਤੇ ਰਮਨ ਚਾਵਲਾ ਸਨ। ਇਸ ਮੀਟਿੰਗ ਦੌਰਾਨ ਪ੍ਰਦੁੱਮਣ ਸਿੰਘ ਖਾਲਸਾ, ਅਮਰੀਕ ਸਿੰਘ ਖਾਲਸਾ,ਚੰਦਨ ਕੱਕੜ,ਜਸਵੀਰ ਸਿੰਘ ਜੱਸੀ,ਰਾਜਨ ਨਾਗਪਾਲ,ਦਵਿੰਦਰ ਧਿੰਗੜਾ,ਇੰਜ. ਤੇਜੀ ਜੌੜਾ,ਲੁਕਿੰਦਰ ਸ਼ਰਮਾਂ,ਕੇ.ਪੀ.ਸਿੰਘ ਸਰਾਂ,ਹਰਜੀਤ ਸਿੰਘ ਲੈਕਚਰਾਰ,ਰਮਨ ਚਾਵਲਾ,ਐਡਵੋਕੇਟ ਡਾ.ਕੇ.ਸੀ.ਗੁਪਤਾ, ਗਿਰੀਸ਼ ਸੁਖੀਜਾ ਆਦਿ ਮੈਬਰਾਂ ਨੇ ਸ਼ਿਰਕਤ ਕੀਤੀ। ਅੰਤ ਵਿਚ ਸਾਰੇ ਮੈਂਬਰਾਂ ਨੇ ਮੀਟਿੰਗ ਉਪਰੰਤ ਖਾਣੇ ਦਾ ਆਨੰਦ ਮਾਣਿਆ।