ਫ਼ਰੀਦਕੋਟ , 10 ਅਕਤੂਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਦੀ ਯੋਗ ਸਰਪ੍ਰਸਤੀ, ਜ਼ਿਲਾ ਖੇਡ ਕੋਆਰਡੀਨੇਟਰ ਸਿੱਖਿਆ ਵਿਭਾਗ ਕੇਵਲ ਕੌਰ ਅਤੇ ਜ਼ਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਨਵਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਈਆਂ ਜ਼ਿਲਾ ਪੱਧਰੀ ਖੇਡਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਦੇ ਖਿਡਾਰੀਆਂ ਨੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਗੋਪਾਲ ਕ੍ਰਿਸ਼ਨ ਦੀ ਯੋਗ ਅਗਵਾਈ ਅਤੇ ਡੀ.ਪੀ.ਈ.ਪ੍ਰਭਜੋਤ ਕੌਰ ਅਤੇ ਸਟਾਫ਼ ਮੈਂਬਰਾਂ ਦੀ ਹੱਲਾਸੇਰੀ ਸਦਕਾ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਕੂਲ, ਅਧਿਆਪਕਾਂ, ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਸਟੇਟ ਪੱਧਰ ਤੇ ਪੰਜ ਵਿਦਿਆਰਥੀ ਅੰਡਰ-19 ’ਚ ਸਿਮਰਨਜੋਤ ਕੌਰ, ਨਵਜੋਤ ਕੌਰ, ਜਸ਼ਨਦੀਪ ਕੌਰ ਨੇ ਸਰਕਲ ਕਬੱਡੀ ’ਚ, ਸਿਮਰਨਜੋਤ ਕੌਰ, ਕਬੱਡੀ ਨੈਸ਼ਨਲ ਸਟਾਈਲ, ਰਮਨਜੋਤ ਨੇ 3000 ਤੁਰਨ ਦੇ ਮੁਕਾਬਲੇ ’ਚ ਭਾਗ ਲੈਣਗੇ। ਇਸੇ ਤਰ੍ਹਾਂ ਜੋਨ ਪੱਧਰ ਤੇ ਲਵਪ੍ਰੀਤ ਸਿੰਘ ਨੇ 100ਮੀਟਰ ’ਚ ਪਹਿਲਾ, ਗੁਲਸ਼ੇਰ ਸਿੰਘ ਨੇ ਨੇ 200ਮੀਟਰ ’ਚ ਪਹਿਲਾ, ਸ਼ਰਨਦੀਪ ਸਿੰਘ ਨੇ 1500ਮੀਟਰ ’ਚ ਦੂਜਾ, 3000 ਮੀਟਰ ’ਚ ਪਹਿਲਾ, ਪ੍ਰੇਮ ਸਿੰਘ ਨੇ 1500 ’ਚ ਪਹਿਲਾ, ਨਵਜੋਤ ਕੌਰ ਨੇ ਜੈਵਲਿਨ ਥਰੋਅ ’ਚ ਪਹਿਲਾ, ਜਸ਼ਨਦੀਪ ਕੌਰ ਨੇ ਜੈਵਲਿਨ ਥਰੋਅ ’ਚ ਦੂਜਾ, ਹਰਪ੍ਰੀਤ ਕੌਰ ਨੇ ਲੰਬੀ ਛਾਲ ’ਚ ਦੂਜਾ, 100ਮੀਟਰ ’ਚ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਇਸ ਮੌਕੇ ਪ੍ਰਿੰਸੀਪਲ ਗੋਪਾਲ ਕ੍ਰਿਸ਼ਨ ਨੇ ਵਿਸਥਾਰ ਨਾਲ ਖੇਡਾਂ ਦੀ ਮਹੱਤਤਾ ਦੱਸ ਕੇ ਹਰ ਵਿਦਿਆਰਥੀ ਨੂੰ ਕਿਸੇ ਨਾਲ ਕਿਸੇ ਘੱਟੋ-ਘੱਟ ਇੱਕ ਖੇਡ ’ਚ ਭਾਗ ਲੈਣ ਵਾਸਤੇ ਉਤਸ਼ਾਹਿਤ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਖੇਡ ਸਮਾਗਮ ਦੀ ਸਫ਼ਲਤਾ ਵਾਸਤੇ ਸੁਖਦੇਵ ਸਿੰਘ, ਹਰਦੀਪ ਸਿੰਘ, ਸੁਖਦੀਪ ਸਿੰਘ, ਜੋਹਨ ਸਿੰਘ, ਕੰਵਲਜੀਤ ਸਿੰਘ, ਅੰਜਨਾ ਜੈਨ, ਰਾਜਦੀਪ ਕੌਰ ਅਤੇ ਪਰਮਿੰਦਰ ਕੌਰ ਅਧਿਆਪਕਾਂ ਨੇ ਅਹਿਮ ਭੂਮਿਕਾ ਅਦਾ ਕੀਤੀ।