ਕੋਟਕਪੂਰਾ, 10 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਡਾਹਰ ਕਲਾਂ ਦੀਆਂ ਖਿਡਾਰਨਾ ਨੇ ਜੋਨ ਬਰੀਵਾਲਾ ਦੀ ਅਗਵਾਈ ਕਰਦਿਆਂ ਐਥਲੈਟਿਕਸ ਮੁਕਾਬਲਿਆਂ ਵਿੱਚ ਭਾਗ ਲਿਆ। ਇਹ ਐਥਲੈਟਿਕਸ ਮੁਕਾਬਲੇ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਕਲਾ ਵਿਖੇ ਕਰਵਾਏ ਗਏ। ਜਿਸ ਵਿੱਚ ਭਵਿਆ ਗਰਗ ਨੇ 100 ਮੀਟਰ ਰੇਸ ਵਿੱਚ ਪਹਿਲਾ ਸਥਾਨ, ਅਕਾਸ਼ਪ੍ਰੀਤ ਕੌਰ ਨੇ ਸ਼ਾਟਪੁੱਟ ਵਿੱਚ ਪਹਿਲਾ, ਤਨਵੀਰ ਕੌਰ ਨੇ ਹਰਡਲ ਰੇਸ ਵਿੱਚ ਪਹਿਲਾ ’ਤੇ 100 ਮੀਟਰ ਰੇਸ ਵਿੱਚ ਦੂਜਾ, ਹਰਪਿੰਦਰ ਕੌਰ ਨੇ 1500 ਮੀਟਰ ਰੇਸ ਵਿੱਚ ਦੂਜਾ, ਨਵਜੋਤ ਕੌਰ ਨੇ 200 ਮੀਟਰ ਰੇਸ ਵਿੱਚ ਤੀਜਾ, ਏਕਮਜੋਤ ਕੌਰ ਨੇ 100 ਮੀਟਰ ਰੇਸ ਵਿੱਚ ਤੀਜਾ, ਖੁਸ਼ਪ੍ਰੀਤ ਕੌਰ ਨੇ 600 ਮੀਟਰ ਵਿੱਚ ਤੀਜਾ, ਅਨੁਰੀਤ ਕੌਰ ਨੇ 400 ਮੀਟਰ ਰੇਸ ਵਿੱਚ ਤੀਜਾ, ਦਮਨਪ੍ਰੀਤ ਕੌਰ ਨੇ ਸ਼ਾਟਪੁੱਟ ਵਿੱਚ ਤੀਜਾ ਅਤੇ ਮਨਜੋਤ ਕੌਰ ਨੇ 200 ਮੀਟਰ ਰੇਸ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਬਰੀਵਾਲਾ ਜੋਨ ਦਾ ਨਾਮ ਰੋਸ਼ਨ ਕੀਤਾ ਹੈ। ਸਾਰੇ ਹੀ ਜੇਤੂ ਐਥਲੀਟਾਂ ਦਾ ਸਕੂਲ ਪਹੁੰਚਣ ’ਤੇ ਸਕੂਲ ਮੁਖੀ ਮੈਡਮ ਨਵਦੀਪ ਕੌਰ ਟੁਰਨਾ ਨੇ ਭਰਵਾਂ ਸਵਾਗਤ ਕੀਤਾ ਅਤੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਮੁਖੀ ਨਵਦੀਪ ਕੌਰ ਟੁਰਨਾ, ਕੋਚ ਕੁਲਵਿੰਦਰ ਸਿੰਘ ਵੜਿੰਗ, ਜੇਤੂ ਐਥਲੀਟ ਸਮੇਤ ਹੋਰ ਮੋਹਤਬਰ ਵਿਅਕਤੀ ਵੀ ਹਾਜਰ ਸਨ।