ਮਾਛੀਵਾੜਾ ਸਾਹਿਬ 12 ਅਕਤੂਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲਿਖਾਰੀ ਸਭਾ, ਮਕਸੂਦੜਾ ਦੀ ਮਹੀਨਾਵਾਰ ਇਕੱਤਰਤਾ, ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਦੀ ਪ੍ਰਧਾਨਗੀ ਹੇਠ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਹੋਈ। ਜਿਸ ਵਿੱਚ ਪ੍ਰਸਿੱਧ ਲੇਖਕ ਜਗਦੇਵ ਸਿੰਘ ਘੁੰਗਰਾਲੀ ਨੇ, ਪ੍ਰੋਗਰਾਮ ” ਮੇਰੀ ਗੱਲ ” ਤਹਿਤ ਅਪਣੇ ਜੀਵਨ ਅਤੇ ਸਮੁੱਚੀ ਲਿਖ਼ਤ ਵਾਰੇ ਦੱਸਦਿਆਂ, ਗੀਤ ਅਤੇ ਮਿੰਨੀ ਕਹਾਣੀ ਦੀ ਬਣਤਰ ਤੇ ਬੁਣਤਰ ਵਾਰੇ ਚਰਚਾ ਕੀਤੀ।ਸਭਾ ਦੀ ਇਕੱਤਰਤਾ ਵਿੱਚ ਪਹਿਲੀ ਵਾਰ ਪਹੁੰਚੀ ਪ੍ਰਸਿੱਧ ਲੇਖਿਕਾ ਕੁਲਦੀਪ ਕੌਰ ਚੱਠਾ ਨੇ ਸਭਾ ਦੀ ਲਾਇਬ੍ਰੇਰੀ ਲਈ ਆਪਣੀਆਂ ਦੋ ਪੁਸਤਕਾਂ ਭੇਟ ਕੀਤੀਆਂ।
ਰਚਨਾਵਾਂ ਦੇ ਦੌਰ ਵਿੱਚ ਰਾਮ ਸਿੰਘ ਭੀਖੀ ਅਤੇ ਕੁਲਦੀਪ ਕੌਰ ਚੱਠਾ ਨੇ ਗ਼ਜ਼ਲਾਂ , ਸੁਖਦੇਵ ਕੁੱਕੂ ਘਲੋਟੀ, ਜਗਦੇਵ ਮਕਸੂਦੜਾ, ਚਮਕੌਰ ਸੱਲ੍ਹਣ, ਬਲਵੰਤ ਮਾਂਗਟ, ਭੋਲੂ ਧੌਲਮਾਜਰਾ, ਹਰਪ੍ਰੀਤ ਸਿੰਘ ਸਿਹੋੜਾ, ਬਿੱਕਰ ਥਾਪੜੇ ਵਾਲਾ, ਮਨਜੀਤ ਘਣਗਸ ਅਤੇ ਦਵਿੰਦਰ ਸਿੰਘ ਧੌਲਮਾਜਰਾ ਨੇ ਇੱਕ ਇੱਕ ਗੀਤ ਨਾਲ ਹਾਜ਼ਰੀ ਲਵਾਈ। ਮੰਚ ਸੰਚਾਲਨ ਗੀਤਕਾਰ ਪ੍ਰੀਤ ਸਿੰਘ ਸੰਦਲ ਨੇ ਕੀਤਾ।
ਪੜ੍ਹੀਆਂ ਰਚਨਾਵਾਂ ‘ਤੇ ਸਾਰਥਿਕ ਚਰਚਾ ਹੋਈ, ਜਿਸ ਵਿੱਚ ਸੁਰਿੰਦਰ ਰਾਮਪੁਰੀ, ਗੁਰਮੀਤ ਸਿੰਘ ਗਿੱਲ, ਅਮਨਦੀਪ ਕੌਰ ਕੈੜੇ, ਅਨਵਰ ਅਲੀ, ਡਾਕਟਰ ਤੀਰਥ ਸਿੰਘ, ਹਰਜੀਤ ਵੈਦ, ਮੋਹਿਤ ਵਰਮਾ, ਮਨਵੀਰ ਸਿੰਘ ਮਕਸੂਦੜਾ ਅਤੇ ਮੁਹੰਮਦ ਇਮਰਾਨ ਨੇ ਭਾਗ ਲਿਆ। ਅਖੀਰ ਵਿੱਚ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਭਾ ਵੱਲੋਂ ਨਵੰਬਰ ਵਿੱਚ ਸਲਾਨਾ ਸਮਾਗਮ ਕਰਵਾਇਆ ਜਾਵੇਗਾ।