ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਧੀਆਂ ਧਿਆਣੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ।
ਫਰੀਦਕੋਟ 12 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀ Ñਲੋੜਵੰਦ ਲੜਕੀ ਦੀ ਸ਼ਾਦੀ ਵਿੱਚ ਦਾਨੀ ਸੱਜਣਾਂ ਨੇ ਸਹਾਇਤਾ ਕਰਕੇ ਲੜਕੀ ਦੀ ਸ਼ਾਦੀ ਵਿੱਚ ਮੱਦਦ ਕੀਤੀ ਸੀ । ਜਾਣਕਾਰੀ ਦਿੰਦਿਆ ਪਰਦੀਪ ਚਮਕ ਨੇ ਦੱਸਿਆ ਕਿ ਪਿੰਡ ਦੀ ਇੱਕ ਮਜਦੂਰ ਪ੍ਰਵਾਰ ਦੀ ਲੜਕੀ ਦੀ ਸ਼ਾਦੀ ਸੀ ਅਤੇ ਪ੍ਰਵਾਰ ਨੇ ਲੜਕੀ ਦੀ ਸ਼ਾਦੀ ਵਿੱਚ ਮੱਦਦ ਕਰਨ ਦੀ ਬੇਨਤੀ ਕੀਤੀ ਸੀ । ਲੜਕੀ ਦੇ ਪ੍ਰਵਾਰਿਕ ਮੈਂਬਰਾਂ ਨੇ ਲੜਕੀ ਦੀ ਸ਼ਾਦੀ ਵਿੱਚ ਸਹਾਇਤਾ ਦੀ ਗੁਹਾਰ ਲਗਾਈ ਸੀ ਲੜਕੀ ਦਾ ਬਾਪ ਲੰਮੇ ਸਮੇਂ ਤੋਂ ਸ਼ੂਗਰ ਦਾ ਮਰੀਜ ਅਤੇ ਸਰੀਰ ਤੇ ਸੋਜਸ਼ ਕਾਰਣ ਕੰਮ ਕਰਨ ਦੇ ਅਸਮਰੱਥ ਸੀ । ਆਪਣਾ ਮਕਾਨ ਨਾ ਹੋਣ ਕਰਕੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ । ਲੜਕੀ ਦੀ ਸ਼ਾਦੀ ਵਿੱਚ ਸਮਾਜ ਸੇਵੀਆ ਨੇ ਮੱਦਦ ਕਰਕੇ ਧੀ ਧਿਆਣੀ ਦੇ ਵਿਆਹ ਵਿੱਚ ਮਾਂ ਬਾਪ ਦਾ ਬੋਝ ਹਲਕਾ ਕਰਕੇ ਪੁੰਨ ਕਮਾਇਆ । ਜਾਣਕਾਰੀ ਦਿੰਦਿਆ ਪਰਦੀਪ ਚਮਕ ਨੇ ਦੱਸਿਆ ਕਿ ਸਮਾਜ ਸੇਵੀਆ ਦਰਸ਼ਨ ਲਾਲ ਚੁੱਘ,ਸੇਵਾਮੁਕਤ ਪੁਲਿਸ ਅਧਿਕਾਰੀ ਗੁਰਚਰਨ ਸਿੰਘ ਸਾਦਿਕ ਜ਼ਿਲ੍ਹਾ ਪੰਚ ਪ੍ਰਧਾਨੀ ਅਕਾਲੀ ਦਲ (ਵਾਰਿਸ ਪੰਜਾਬ ਦੇ), ਪਾਵਰਕਾਮ ਸੇਵਾ ਮੁਕਤ ਅਧਿਕਾਰੀ ਵਿੰਜਿੰਦਰ ਵਿਨਾੲਕ, ਰਜਿੰਦਰ ਦਾਸ ਰਿੰਕੂ ਸਮਾਧਾਂ ਵਾਲਾ, ਸਤਿੰਦਰ ਸਿੰਘ ਸੰਧੂ ਵਣ ਰੇਂਜ ਅਫਸਰ ਜੀਰਾ ਵਿਕਾਸ ਭੰਡਾਰੀ ਭੰਡਾਰੀ ਇਲਕੈਟਰੋਨਿਕਸ ਤੇ ਪਰਦੀਪ ਕਟਾਰੀਆ ਕਾਰੋਬਾਰੀ ਨੇ ਵੱਖ ਵੱਖ ਸਮਾਨ ਦੇ ਕੇ ਧੀ ਧਿਆਣੀ ਦੀ ਸ਼ਾਦੀ ਵਿੱਚ ਮੱਦਦ ਕੀਤੀ । ਦਾਨੀਆ ਨੇ ਲੜਕੀ ਦੀ ਮਰਜੀ ਦੇ ਰੰਗਾਂ ਵਾਲੇ ਮਹਿੰਗੇ ਪੰਜ ਵਰੀ ਦੇ ਸੂਟ, 55 ਰੋਜਾਨਾਂ ਵਰਤੋ ਵਾਲੇ ਭਾਂਡੇ, ਚਾਰ ਕੁਰਸੀਆ ਤੇ ਮੇਜ, ਪੱਖਾ, ਕੂਕਰ, ਪੰਜ ਬਿਸਤਰੇ, ਪੰਜ ਸਿੰਗਲ ਚਾਦਰਾਂ, ਪੰਜ ਡਬਲ ਚਾਦਰਾਂ ਆਦਿ ਸਮਾਨ ਦਿੱਤਾ । ਇੱਕ ਗੁਪਤ ਦਾਨੀ ਨੇ ਲੜਕੀ ਲਈ ਪੇਟੀ ਦਾਨ ਕੀਤੀ । ਇਸ ਮੌਕੇ ਸਮਾਜ ਸੇਵੀਆ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਧੀਆਂ ਧਿਆਣੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਤੇ ਹਰੇਕ ਦੀ ਧੀ ਦੀ ਸ਼ਾਦੀ ਵਿੱਚ ਹਰੇਕ ਇਨਸਾਨ ਨੂੰ ਆਪਣੇ ਵਿਤ ਮੁਤਾਬਕ ਸਹਾਇਤਾ ਕਰਨੀ ਚਾਹੀਦੀ ਹੈ । ਪਰਦੀਪ ਚਮਕ ਨੇ ਦੱਸਿਆ ਕਿ ਇਹ ਸਮਾਜ ਸੇਵੀ ਲਗਾਤਾਰ ਆਮ ਹੀ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿੰਦੇ ਹਨ । ਲੜਕੀ ਦੇ ਪ੍ਰਵਾਰ ਨੇ ਇਸ ਪਰਉਪਕਾਰੀ ਕੰਮ ਲਈ ਦਾਨੀ ਪ੍ਰਵਾਰਾਂਨੂੰ ਕੋਟਿਨ ਕੋਟ ਦੁਆਵਾਂ ਦਿੱਤੀਆ ।