ਫਰੀਦਕੋਟ 12 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਪ੍ਰਧਾਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਵਿੱਤ ਸਕੱਤਰ ਪ੍ਰੋਫੈਸਰ ਐਨ ਕੇ ਗੁਪਤਾ, ਜਨਰਲ ਸਕੱਤਰ ਦਰਸ਼ਨ ਲਾਲ ਚੁੱਘ ,ਆਰਗੇਨਾਈਜਿੰਗ ਸਕੱਤਰ ਇੰਜ ਜੀਤ ਸਿੰਘ, ਉਪ ਪ੍ਰਧਾਨ ਪ੍ਰਿੰਸੀਪਲ ਓਮ ਪ੍ਰਕਾਸ਼ ਛਾਬੜਾ, ਖਜ਼ਾਨਾ ਅਫਸਰ ਇੰਦਰਜੀਤ ਸਿੰਘ ਖੀਵਾ, ਮੁੱਖ ਸੰਪਾਦਕ ਪ੍ਰੋਫੈਸਰ ਨਿਰਮਲ ਕੌਸ਼ਿਕ ਅਤੇ ਸੀਨੀਅਰ ਮੈਂਬਰ ਬਿਸ਼ਨ ਕੁਮਾਰ ਅਰੋੜਾ, ਸ਼ਾਮ ਸੁੰਦਰ ਰਿਹਾਨ, (ਸਾਰੇ ਹੀ ਰਿਟਾਇਰਡ)ਬਲਜੀਤ ਸਿੰਘ ਬਿੰਦਰਾ, ਪ੍ਰਿੰਸੀਪਲ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਾਹਿਤਕਾਰ ਕੁਮਾਰ ਜਗਦੇਵ ਸਿੰਘ ਬਰਾੜ ਨੂੰ ਸਨਮਾਨਿਤ ਕਰਨ ਲਈ ਅਤੇ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਉਹਨਾਂ ਦੇ ਦਫਤਰ ਵਿਖੇ ਪੁੱਜੇ। ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਸ਼ਾਨਦਾਰ ਫੁੱਲਾਂ ਦੇ ਬੁੱਕੇ ਗੁਲਦਸਤੇ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਧਾਨ ਐਮ ਜੀ ਐਮ ਵਿਦਿਅਕ ਸੰਸਥਾਵਾਂ ਅਤੇ ਗਊਸ਼ਾਲਾ ਪੰਚਵਟੀ ਪ੍ਰਧਾਨ ਪ੍ਰਦੀਪ ਕੁਮਾਰ ਸੂਰੀ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਕੁਮਾਰ ਜਗਦੇਵ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਪੁੱਜੇ ਅਤੇ ਲੱਡੂਆਂ ਨਾਲ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ।
ਵਿਤ ਸਕੱਤਰ ਪ੍ਰੋਫੈਸਰ ਐਨ ਕੇ ਗੁਪਤਾ ਨੇ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਦੀਆਂ ਸੇਵਾਵਾਂ , ਅਗਾਹ ਵਧੂ ਸੋਚ ਅਤੇ ਸਾਹਿਤਕਾਰੀ ਦੇ ਸ਼ੌਂਕ ਦੀ ਪ੍ਰਸ਼ੰਸ਼ਾ ਕਰਦਿਆਂ ਹੋਇਆਂ ਉਹਨਾਂ ਨੂੰ ਐਸੋਸੀਏਸ਼ਨ ਦੀ ਤਰਫੋਂ 58 ਵੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।
ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੂੰ ਐਸੋਸੀਏਸ਼ਨ ਦੇ ਐਸੋਸੀਏਸ਼ਨ ਦੇ ਹੋਰ ਵੀ ਬਹੁਤ ਸਾਰੇ ਮੈਂਬਰਾਂ ਨੇ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਹੋਇਆ ਉਨਾਂ ਦੀ ਤੰਦਰੁਸਤੀਆਂ ਅਤੇ ਲੰਮੀ ਉਮਰ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਵੱਲੋਂ, ਉਹਨਾਂ ਨੂੰ ਸਨਮਾਨਿਤ ਕਰਨ ਲਈ ਪੁੱਜੀ ਪੂਰੀ ਟੀਮ ਦੇ ਪਤਵੰਤੇ ਸੱਜਣਾਂ ਦਾ ਬੜੇ ਭਾਵਕ ਹੁੰਦਿਆਂ ਹੋਇਆਂ ਧੰਨਵਾਦ ਕੀਤਾ।