ਖੁਸ਼ਵਿੰਦਰ ਹੈਪੀ, ਨਾਇਬ ਸਿੰਘ ਪੁਰਬਾ ਅਤੇ ਹਰਮਿੰਦਰ ਸਿੰਘ ਮਿੰਦਾ ਨੂੰ ਕੀਤਾ ਉਚੇਚੇ ਤੌਰ ਤੇ ਸਨਮਾਨਿਤ
ਫ਼ਰੀਦਕੋਟ, 13 ਅਕਤੂਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਨੈਸ਼ਨਲ ਯੂਥ ਵੈੱਲਫਅਰ ਕਲੱਬ ( ਰਜਿ:) ਫਰੀਦਕੋਟ ਵੱਲੋਂ ‘ਮਹਿਫਲ ਮਿੱਤਰਾਂ ਦੀ ਨਾਮੀਂ’ ਸੱਭਿਆਚਾਰਕ ਪ੍ਰੋਗਰਾਮ ਸਥਾਨਕ ਅਫਸਰ ਕਲੱਬ ਫਰੀਦਕੋਟ ਵਿਖੇ ਕਲੱਬ ਦੇ ਪ੍ਰਧਾਨ ਅੰਤਰ-ਰਾਸ਼ਟਰੀ ਭੰਗੜਾ ਕੋਚ ਗੁਰਚਰਨ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ’ਚ ਸਭ ਨੇ ਮਿਲ ਕੇ ਹੜ੍ਹ ਪੀੜਤਾਂ ਦੀ ਭਲਾਈ ਵਾਸਤੇ ਮਿਲ ਕੇ ਪ੍ਰਥਾਨਾ ਕੀਤੀ। ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਫਿਲਮੀ ਅਦਾਕਾਰ ਲਛਮਣ ਭਾਣਾ, ਪ੍ਰਧਾਨਗੀ ਮੰਡਲ ’ਚ ਸੇਵਾ ਮੁਕਤ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ ਤੇ ਸੇਵਾ ਮੁਕਤ ਪਿ੍ਰੰਸੀਪਲ ਦਲਬੀਰ ਸਿੰਘ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਬਾਬਾ ਬੰਦਾ ਸਿੰਘ ਬਹਾਦਰ ਗਰੁੱਪ ਆਫ਼ ਇੰਸਟੀਚਿਊਟਸ ਫ਼ਰੀਦਕੋਟ ਦੇ ਚੇਅਰਮੈਨ ਪੁਨੀਤ ਬਾਵਾ, ਪਿੰਡ ਮੁਮਾਰਾ ਦੇ ਸਰਪੰਚ ਬਾਈ ਸੋਨੂੰ, ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਚੇਅਰਮੈਨ ਪ੍ਰਵੀਨ ਕਾਲਾ, ਫ਼ਿਲਮੀ ਅਦਾਕਾਰੀ ਰਵੀ ਸੇਖੋਂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਨੂੰ ਕਲੱਬ ਦੇ ਸੀਨੀਅਰ ਮੈਂਬਰ ਬਲਤੇਜ ਸਿੰਘ ਜੌੜਾ ਨੇ ਰਸਮੀ ਰੂਪ ’ਚ ਜੀ ਆਇਆਂ ਨੂੰ ਆਖਿਆ। ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਅੰਤਰ ਰਾਸ਼ਟਰੀ ਭੰਗੜਾ ਕੋਚ ਨੇ ਕਲੱਬ ਵੱਲੋਂ ਭਵਿੱਖ ’ਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਮੂਹ ਮੈਂਬਰਾਂ ਨੂੰ ਕਲੱਬ ਦੇ ਹਰੇਕ ਪ੍ਰੋਗਰਾਮ ’ਚ ਪੂਰਨ ਸੁਹਿਦਰਤਾ ਨਾਲ ਭਾਗ ਲੈਣ ਵਾਸਤੇ ਅਪੀਲ ਕੀਤੀ। ਕਲੱਬ ਦੇ ਸੈਕਟਰੀ ਖੁਸ਼ਵਿੰਦਰ ਸਿੰਘ ਨੇ ਕਲੱਬ ਵੱਲੋਂ ਪ੍ਰੀਵਾਰਕ ਮੈਂਬਰਾਂ ਲਈ ਕਰਵਾਏ ਡਲਹੌਜ਼ੀ ਟੂਰ ਦੀਆਂ ਯਾਦਾਂ ਨਾਲ ਸਾਂਝ ਪਾਈ ਗਈ । ਕਲੱਬ ਮੈਂਬਰ ਨਾਇਬ ਸਿੰਘ ਪੁਰਬਾ ਨੇ ਕੇਰਲਾ ਰਾਜ ਦੇ ਅੰਤਰਰਾਜ਼ੀ ਸਦਭਾਵਨਾ ਟੂਰ ਬਾਰੇ ਹਾਜ਼ਰੀਨ ਨੂੰ ਵਿਸਥਾਰ ਨਾਲ ਦੱਸਿਆ। ਪਿ੍ਰੰਸੀਪਲ ਦਲਬੀਰ ਸਿੰਘ ਨੇ ਕਲੱਬ ਵੱਲੋਂ ਸਮਾਜ ਸੇਵਾ ਅਤੇ ਸੱਭਿਆਚਾਰਕ ਖੇਤਰ ’ਚ ਪਿਛਲੇ 30 ਤੋਂ ਨਿਰੰਤਰ ਕੀਤੇ ਜਾ ਰਹੇ ਬੇਹਤਰੀਨ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਲੱਬ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਕਲੱਬ ਵੱਲੋਂ ਨਿਰੰਤਰ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਖੁਸ਼ਵਿੰਦਰ ਸਿੰਘ ਹੈਪੀ, ਨਾਇਬ ਸਿੰਘ ਪੁਰਬਾ ਅਤੇ ਹਰਮਿੰਦਰ ਸਿੰਘ ਮਿੰਦਾ ਵਿਸ਼ੇਸ਼ ਰੂਪ ’ਚ ਸਨਮਾਨ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਨੇ ਬਾਖੂਬੀ ਢੰਗ ਨਾਲ ਕੀਤਾ।
ਪ੍ਰੋਗਰਾਮ ਦੇ ਦੂਸਰੇ ਦੌਰ ਦਾ ਅਗਾਜ਼ ਲੋਕ ਸੁਖਵਿੰਦਰ ਸੁੱਖਾ ਨੇ ਖੂਬਸੂਰਤ ਸੱਭਿਆਚਾਰਕ ਗੀਤਾਂ ਨਾਲ ਕੀਤਾ। ਫ਼ਿਰ ਸੂਫ਼ੀ ਗਾਇਕ ਰਣਜੋਧ ਜੋਧੀ ਨੇ ਆਪਣੇ ਸੂਫ਼ੀ ਰੰਗਤ ਦੇ ਗੀਤਾਂ ਨੂੰ ਨਿਵੇਕਲੇ ਅੰਦਾਜ਼ ’ਚ ਪੇਸ਼ ਕਰਕੇ ਸਭ ਨੂੰ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਕੀਤਾ। ਇਸ ਸਮਾਗਮ ’ਚ ਉਨ੍ਹਾਂ ਦੀ ਗਾਇਕੀ ਦਾ ਜਾਦੂ ਹਾਜ਼ਰੀਨ ਦੇ ਸਿਰ ਚੜ੍ਹ ਬੋਲਿਆ। ਲੋਕ ਗਾਇਕ ਸਰਜੀਤ ਗਿੱਲ, ਕਾਮੇਡੀ ਅਮਰਜੀਤ ਸੇਖੋਂ, ਅਮਨਦੀਪ ਲਵਲੀ, ਗੁਰਮੇਲ ਜੱਸਲ ਨੇ ਆਪੋ ਆਪਣੇ ਪ੍ਰੀਵਾਰਿਕ ਗੀਤਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ। ਇਸ ਮੌਕੇ ਕਲੱਬ ਦੇ ਆਗੂ ਪਾਲ ਸਿੰਘ ਸੰਧੂ, ਸਵਰਨ ਸਿੰਘ ਰੋਮਾਣਾ, ਸਵਰਨ ਸਿੰਘ ਵੰਗੜ, ਨਵਦੀਪ ਸਿੰਘ ਮੰਘੇੜਾ, ਤਰਸੇਮ ਕਟਾਰੀਆ ਨੇ ਸੱਭਿਆਚਾਰਕ ਵੰਨਗੀਆਂ ਰਾਹੀਂ ਭਰਵੀਂ ਹਾਜ਼ਰੀ ਲਗਾਵਈ। ਇਸ ਮੌਕੇ ਕਲੱਬ ਦੇ ਪੀ.ਆਰ.ਓ.ਜਸਬੀਰ ਸਿੰਘ ਜੱਸੀ ਨੇ ਅੰਤ ’ਚ ਸਭ ਦਾ ਧੰਨਵਾਦ ਕੀਤਾ।
।