ਫਰੀਦਕੋਟ 14 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਸਿਟੀਜਨ ਐਸੋਸੀਏਸ਼ਨ ਪੰਜਾਬ ਦੀ ਗਵਰਨਰ ਬਾਡੀ ਮੀਟਿੰਗ ਜੋ ਮਿਤੀ 18.10. 25 ਨੂੰ ਰਾਜਪੁਰਾ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਭਰ ਦੀਆਂ ਸੀਨੀਅਰ ਸਿਟੀਜਨ ਸੰਸਥਾਵਾਂ ਦੇ ਸਾਰੇ ਜਿਲਿਆਂ ਦੇ ਪ੍ਰਧਾਨ ਸਕੱਤਰ ਭਾਗ ਲੈ ਰਹੇ ਹਨ। ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਭਾਸ਼ਣ ਦੇਣ ਲਈ ਹਿੰਦੀ ਪੰਜਾਬੀ ਸੰਸਕ੍ਰਿਤ ਵਿੱਚ 65 ਪੁਸਤਕਾਂ ਦੇ ਰਚੇਤਾ ਮਹਾਨ ਵਿਦਵਾਨ, ਭਾਸ਼ਾ ਵਿਗਿਆਨੀ ਅਤੇ ਪ੍ਰਸਿੱਧ ਲੇਖਕ ਪ੍ਰੋਫੈਸਰ ਨਿਰਮਲ ਕੌਸ਼ਿਕ ( ਰਿਟਾਇਰਡ ਹਿੰਦੀ ਅਧਿਆਪਕ ਬਰਜਿੰਦਰਾ ਕਾਲਜ ਫਰੀਦਕੋਟ) ਅਤੇ ਫਰੀਦਕੋਟ ਐਸੋਸੀਏਸ਼ਨ ਦੇ ਪਬਲੀਕੇਸ਼ਨ ਮੁੱਖ ਸੰਪਾਦਕ ਜੀ ਨੂੰ ਮਹਿਮਾਨ ਵਜੋਂ ਭਾਸ਼ਣ ਦੇਣ ਲਈ ਪਹੁੰਚ ਰਹੇ ਹਨ , ਜੋ ਕਿ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਅਤੇ ਫਰੀਦਕੋਟ ਨਿਵਾਸੀਆਂ ਲਈ ਬੜੀ ਹੀ ਮਾਣ ਵਾਲੀ ਗੱਲ ਹੈ। ਇਹ ਸਮਾਗਮ ਗਵਰਨਿੰਗ ਬਾਡੀ ਫ਼ੈਡਸਨ ਪੰਜਾਬ ਦੇ ਲਾਈਫ ਚੇਅਰਮੈਨ ਸ੍ਰੀ ਐਸ ਪੀ ਕਰਕਰਾ ਆਈ ਏ ਐਸ( ਸੇਵਾ ਮੁਕਤ) ਅਤੇ ਸ੍ਰੀ ਰਾਜਕੁਮਾਰ ਕੱਕੜ ਫੈਡਸਨ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਹੋਵੇਗੀ।
ਪ੍ਰੋਫੈਸਰ ਨਿਰਮਲ ਕੌਸ਼ਕ ਜੀ ਨੂੰ ਦੁਸਹਿਰਾ ਕਮੇਟੀ ਫਰੀਦਕੋਟ ਵੱਲੋਂ ਫਰੀਦਕੋਟ ਰਤਨ- 2019 ,ਕਰਮਸ਼ੀਲ ਹਿੰਦੀ ਵਿਕਾਸ ਮੰਚ ਕੋਟਕਪੂਰਾ ਵੱਲੋਂ ਨਿਰਮਲ ਧਾਰਾ ਅਭਿਨੰਦਨ ਗ੍ਰੰਥ ਪ੍ਰਕਾਸ਼ਿਤ ਕਰਕੇ, ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਵੱਲੋਂ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਉਹਨਾਂ ਵੱਲੋਂ ਸਾਹਿਤ ਖੇਤਰ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਪ੍ਰੋਫੈਸਰ ਨਿਰਮਲ ਕੌਸ਼ਿਕ 350 ਤੋਂ ਵੱਧ ਆਲੋਚਨਾ ਲੇਖ ਪ੍ਰਕਾਸ਼ਿਤ ਕਰ ਚੁੱਕੇ ਹਨ ਅਤੇ ਹੁਣ ਵੀ ਲਿਖਣ ਦੀ ਕਾਰਜ ਵਿੱਚ ਲੱਗੇ ਹੋਏ ਹਨ ਫਰੀਦਕੋਟ ਨਿਵਾਸੀਆਂ ਵੱਲੋਂ ਉਹਨਾਂ ਤੇ ਫਰੀਦਕੋਟ ਦਾ ਨਾਮ ਰੋਸ਼ਨ ਕਰਨ ਲਈ ਹੋਰ ਵੀ ਬਹੁਤ ਸਾਰੀਆਂ ਉਮੀਦਾਂ ਹਨ।