ਫਰੀਦਕੋਟ 16 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਅੱਜ ਜਿਲ੍ਹਾ ਫਰੀਦਕੋਟ ਦੇ ਡੀ.ਸੀ ਹੈੱਡਕੁਆਟਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਹਜਾਰਾ ਦੀ ਗਿਣਤੀ ਵਿੱਚ ਕਿਸਾਨਾਂ ਦਾ ਇਕੱਠ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਸਖਤ ਰੋਹ ਅਪਨਾਉਦੇ ਹੋਏ ਮੰਗ ਕੀਤੀ ਕਿ ਪਿਛਲੇ ਲੰਮੇ ਸਮੇਂ ਤੋਂ ਮਜਬੂਰੀ ਵੱਸ ਪਰਾਲੀ ਨੂੰ ਅੱਗ ਕਿਸਾਨਾਂ ਨੂੰ ਸਰਕਾਰਾਂ ਮੁਰਜਮ ਬਣਾ ਕੇ ਪੇਸ਼ ਕਰ ਰਹੀਆਂ ਹਨ । ਕਿਸਾਨਾਂ ਦੀ ਪਹਿਲੀ ਅਰਥਿਕ ਦਸ਼ਾਂ ਨੂੰ ਸੁਧਾਰਨ ਦੀ ਬਜਾਏ ਉਲਟਾ ਹੋਰ ਵਿਗਾੜਿਆ ਜਾ ਰਿਹਾ ਹੈ । ਸੰਨ 2019 ਦੇ ਸਪਰੀਮ ਕੋਰਟ ਦੇ ਹੁਕਮ ਅਨੁਸਾਰ 100 ਪ੍ਰਤੀ ਕੁਆਟਰ ਝੋਨੇ ਦੀ ਫਸਲ ਬੋਨਸ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ । ਨੈਸ਼ਨਲ ਗ੍ਰੀਨ ਟਿਊਬਰਨ ਦੇ ਫੈਸਲੇ ਮੁਤਾਬਿਕ ਹਰ ਕਿਸਾਨ ਨੂੰ ਮਸ਼ਿਨਰੀ ਮੁਹਾਈਆਂ ਕਰਵਾਉਣ ਦੇ ਉਲਟ ਕਿਸਾਨ ਮਹਿੰਗੀ ਮਸ਼ਿਨਰੀ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ । ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਵੱਲ਼ੋਂ ਪਰਾਲੀ ਆੜ ਹੇਠ ਖੇਤੀ ਸੰਦ ਬਣਾਉਣ ਵਾਲੀਆਂ ਫਰਮਾਂ ਨੂੰ ਪਰਮੋਟ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੀ ਵਿਗੜੀ ਆਰਥਿਕ ਦਸ਼ਾ ਨੂੰ ਹੋਰ ਵਿਗਾੜ ਰਹੀ ਹੈ । ਮਜਬੂਰੀ ਵੱਸ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਉਪਰ ਕੇਸ ਦਰਜ ਕਰਨੇ ਬੰਦ ਕੀਤੇ ਜਾਣ ਅਤੇ 5000/-ਰੁਪੈ ਪ੍ਰਤੀ ਏਕੜ ਕਿਸਾਨਾਂ ਨੂੰ ਸਿੱਧੇ ਰੂਪ ਵਿੱਚ ਸਬਸਿਡੀ ਦਾ ਪਾਬੰਦ ਕਰੇ ਸਰਕਾਰ ਤਾਂ ਕਿਸਾਨ ਆਪਣੇ ਖੇਤ ਦੀ ਪਰਾਲੀ ਨੂੰ ਸਾਂਭਣ ਦਾ ਪਾਬੰਦ ਆਪ ਕਰ ਸਕੇ ਇਸ ਵਾਰ ਮਾਨਸੂਨ ਰੁੱਤੇ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਨੈਸ਼ਨਲ ਡਿਯਾਰਟ ਕਰੇ ਕਿਉਕਿ ਪੰਜਾਬ ਨੇ ਨਾਲ-ਨਾਲ ਹੋਰ ਸੂਬਿਆਂ ਵਿੱਚ ਹੜ੍ਹਾ ਨੇ ਭਾਰੀ ਨੁਕਸਾਨ ਕੀਤਾ ਹੈ । ਸਰਕਾਰ ਬਿਜਲੀ ਅਤੇ ਪਾਣੀ ਦੇ ਬਿੱਲਾਂ ਵਿੱਚ ਖਾਂਦ ਸੀਮਿੰਟ ਤੇ ਹੋਰ ਵਸਤੂਆਂ ਉੱਤੇ ਆਮ ਜਨਤਾ ਗਾਊ ਸੈਸ ਵਸੂਲ ਕਰਦੀ ਹੈ ਪਰੰਤੂ ਅਵਾਰਾਂ ਪਸ਼ੂਆਂ ਨੂੰ ਸਾਂਭਣ ਦਾ ਕੋਈ ਵੀ ਪਾਬੰਦ ਨਹੀਂ ਕਰ ਰਹੀਆਂ ਸਰਕਾਰਾਂ ਸੜਕਾਂ ਉਪਰ ਘੁੰਮਦੇ ਅਵਾਰਾ ਪਸ਼ੂ ਸੜਕੀ ਦੁਰਘਟਨਾ ਦਾ ਕਾਰਨ ਬਣਦੇ ਹਨ ਇਸ ਕਰਕੇ ਮਨੁੱਖਾਂ ਦੀਆਂ ਕੀਮਤੀ ਜਾਨਾਂ ਦਾ ਘਾਣ ਹੋ ਰਿਹਾ ਹੈ । ਸਰਕਾਰ ਤਰੁੰਤ ਸਰਕਾਰ ਅਵਾਰਾ ਪਸ਼ੂਆਂ ਤੇ ਕੁੱਤਿਆਂ ਨੂੰ ਸਾਂਭਣ ਦਾ ਪਾਬੰਦ ਕਰੇ ਤਾਂ ਮਨੁੱਖੀ ਜਾਨਾਂ ਦਾ ਹੋਣ ਵਾਲਾ ਨੁਕਸਾਨ ਰੋਕਿਆ ਜਾ ਸਕੇ । ਮੌਸਮ ਦੀ ਖਰਾਬੀ ਕਾਰਨ ਝੋਨੇ ਦੀ ਫਸਲ ਨੂੰ ਬੌਨਾ ਰੋਗ ਅਤੇ ਹਲਦੀ ਰੋਗ ਨੇ ਆਪਣੀ ਪੜਕ ਵਿੱਚ ਲਿਆ ਹੋਇਆ ਹੈ ਜਿਸ ਕਾਰਨ ਫਸਲ ਦੇ ਝਾੜ ਪੱਖੋਂ ਕਾਫੀ ਵੱਡਾ ਨੁਕਸਾਨ ਹੋ ਰਿਹਾ ਹੈ ਤਾਂ ਸਰਕਾਰ ਆਪਣੀ ਜੁੰਮੇਵਾਰੀ ਸਮਝਦੇ ਹੋਏ ਤਰੁੰਤ ਸਾਰੇ ਖੇਤਾਂ ਦੀ ਗਿਰਦਾਵਰੀ ਕਰਕੇ ਕਿਸਾਨਾਂ ਦੇ ਫਸਲ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ । ਪਿਛਲੇ ਦਿਨੀ ਜਿਲ੍ਹਾ ਫਰੀਦਕੋਟ ਦੇ ਪਿੰਡ ਹਰੀ ਨੌ ਨੇੜੇ ਕੋਟਕਪੂਰਾ ਵਿਖੇ ਜੁਨਾਇਟਡ ਰਾਇਸ ਮਿਲ ਅਤੇ ਅਨਪੂਰਨਾ ਰਾਇਸ ਮਿੱਲਾਂ ਵੱਲੋਂ ਰਾਜਸਥਾਨ ਤੋਂ ਗੈਰ ਕਾਨੂੰਨੀ ਤੇ ਗੈਰ ਮਿਆਰੀ ਝੋਨਾ ਉਪਰੋਕਤ ਮਿੱਲਾਂ ਵਿੱਚੋਂ ਲਾਉਦੇ ਫੜਿਆ ਗਿਆ ਹੈ ਜਿੰਨਾਂ ਮਿੱਲ ਫਰਮਾਂ ਦੇ ਮਾਲਕਾਂ ਉਪਰ ਕਾਨੂੰਨੀ ਕਾਰਵਾਈ ਹੋ ਚੁੱਕੀ ਹੈ ਪ੍ਰਸ਼ਾਸ਼ਣ ਮਿੱਲ ਮਾਲਕਾਂ ਨੂੰ ਸਖਤ ਸਜਾਂ ਦੇਣ ਦੀ ਬਜਾਏ ਉਲਟ ਬਚਾਉਣ ਦੇ ਉਪਰਾਲੇ ਕਰ ਰਿਹਾ ਹੈ । ਜਿੰਨਾਂ ਹਰਕਤਾਂ ਨੂੰ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਦੇ ਸਹਾਇਨ ਨਹੀਂ ਕੀਤਾ ਜਾਵੇਗਾ । ਜਿਲ੍ਹਾ ਪ੍ਰਸ਼ਾਸ਼ਣ ਨੂੰ ਬੇਨਤੀ ਹੈ ਕਿ ਤਰੁੰਤ ਮਿੱਲ ਮਾਲਕਾਂ ਉਪਰ ਕੀਤੀ ਹੋਈ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਤਰੁੰਤ ਝੋਨ ਦੀ ਫਸਲ ਦੇ ਖਰੀਦ ਦੇ ਪਾਬੰਦ ਸਹੀ ਅਤੇ ਮਜਬੂਤ ਕੀਤੇ ਜਾਣ ਤਾਂ ਕਿ ਕਿਸਾਨ ਨੂੰ ਕਿਸੇ ਵੀ ਤਰਾਂ ਦੀ ਲੁੱਟ ਬਚਾਇਆ ਜਾ ਸਕੇ । ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਸ.ਜਸਵੀਰ ਸਿੰਘ ਸਿੱਧੂਪੁਰ ਸੀਨੀਅਨ ਮੀਤ ਪ੍ਰਧਾਨ ਪੰਜਾਬ ,ਬੋਹੜ ਸਿੰਘ ਰੁਪਾਈਆਂ ਵਾਲਾ ਜਿਲ੍ਹਾਂ ਫਰੀਦਕੋਟ ਦੇ ਜਰਨਲ ਸਕੱਤਰ ਇੰਦਰਜੀਤ ਸਿੰਘ ਘਣੀਆਂ, ਗੁਰਦਿੱਤ ਸਿੰਘ ਬਾਜਾਖਾਨਾ, ਨਾਇਬ ਸਿੰਘ ਸ਼ੇਰ ਸਿੰਘ ਵਾਲਾ, ਸੁਖਚਰਨ ਸਿੰਘ ਨੱਥਲਵਾਲਾ, ਚਰਨਜੀਤ ਸਿੰਘ ਸੁੱਖਣਵਾਲਾ, ਹੁਸ਼ਿਆਰ ਸਿੰਘ ਮਿਸ਼ਰੀ ਵਾਲਾ, ਲਵਪ੍ਰੀਤ ਸਿੰਘ ਚੱਕ ਸਾਹੂ, ਹਰਦੇਵ ਸਿੰਘ ਮਿੱਡੂਮਾਨ, ਨਿਰਮਲ ਸਿੰਘ ਢਿੱਲਵਾਂ, ਵਿਪਨ ਸਿੰਘ ਫਿੱਡੇ ਕਲਾਂ, ਬਲਜਿੰਦਰ ਸਿੰਘ ਵਾੜਾ ਭਾਈ ਕਾ, ਸੁਖਪ੍ਰੀਤ ਸਿੰਘ ਝੱਖੜਵਾਲਾ, ਹਰਭਗਵਾਨ ਸਿੰਘ ਉਕੰਦ ਵਾਲਾ, ਛਿੰਦਰਪਾਲ ਸਿੰਘ ਜੈਤੋਂ, ਜਗਦੇਵ ਸਿੰਘ ਜੈਤੋਂ, ਜਤਿੰਦਰਜੀਤ ਸਿੰਘ ਜੈਤੋਂ ਸ਼ਾਮਿਲ ਹੋਏ ।