ਕੋਟਕਪੂਰਾ, 16 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਧਿਆਪਕਾਂ ਦੀ ਮੁਹਾਰਤ, ਮਿਹਨਤ, ਲਗਨ ਅਤੇ ਯੋਗਦਾਨ ਨੂੰ ਪਛਾਣਦੇ ਹੋਏ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਲਈ ਇਲਾਕੇ ਦੀ ਨਾਮਵਰ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿੱਚ *ਗੁਰੂਕੁਲ ਸਟਾਰ ਅਵਾਰਡ* ਪ੍ਰੋਗਰਾਮ ਦਾ ਆਯੋਜਨ ਕਰ ਕੇ ਇੱਕ ਵਿਲੱਖਣ ਤਰੀਕੇ ਨਾਲ਼ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆl ਇਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਸਕੂਲ ਦੇ ਮੁੱਖ ਪ੍ਰਬੰਧਕਾਂ ਵੱਲੋਂ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਲਈ ਵੱਖ -ਵੱਖ ਗਤੀਵਿਧੀਆਂ ਕਰਵਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆl ਪਿਛਲੇ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਿਰਫ਼ ਅਧਿਆਪਕਾਂ ਨੂੰ ਹੀ ਨਹੀਂ ਬਲਕਿ ਸਕੂਲ ਵਿੱਚ ਕੰਮ ਕਰਨ ਵਾਲੇ ਹਰ ਵਰਗ ਦੇ ਕਰਮਚਾਰੀਆਂ ਨੂੰ ਵੱਖ-ਵੱਖ ਟੈਗ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਵਿੱਚੋਂ ਐਮਪਲੋਈ ਆਫ਼ ਦਾ ਮੰਥ ਦੇ ਤੌਰ ‘ਤੇ ਮੈਡਮ ਅਰਵਿੰਦਰ ਕੌਰ, ਮਿਸ ਸੁਹਾਨਾ ਨੂੰ ਟੈਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੋਸਟ ਐਕਟੀਵ ਟੀਚਰ ਦੇ ਤੌਰ ‘ਤੇ ਡੀ.ਪੀ. ਸ੍ਰੀਮਾਨ ਭੂਪ ਚੰਦ ਨੂੰ ਟੈਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮੂਹ ਅਧਿਆਪਕਾਂ ਤੋਂ ਇਲਾਵਾ ਸਕੂਲ ਦੇ ਡਰਾਈਵਰ ਸ਼੍ਰੀ ਕਮਲਜੀਤ ਸਿੰਘ, ਸਹਾਇਕ ਸਟਾਫ਼ ਵਜੋਂ ਸ਼੍ਰੀਮਤੀ ਹਰਜਿੰਦਰਪਾਲ ਕੌਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆl ਪ੍ਰੋਗਰਾਮ ਦੇ ਅਖੀਰਲੇ ਪੜਾਅ ‘ਤੇ ਸਕੂਲ ਦੇ ਸਮੂਹ ਟੀਚਿੰਗ ਸਟਾਫ਼ ਵਿੱਚੋਂ ਸਮਾਜਿਕ ਵਿਗਿਆਨ ਦੀ ਅਧਿਆਪਕਾ ਮੈਡਮ ਅਮਨਦੀਪ ਕੌਰ ਅਤੇ ਹਿਸਾਬ ਦੀ ਅਧਿਆਪਕਾ ਵਰਿੰਦਰਪਾਲ ਕੌਰ ਨੂੰ ਮੁੱਖ ਪ੍ਰਬੰਧਕਾਂ ਵੱਲੋਂ *ਗੁਰੂਕੁਲ ਸਟਾਰ ਐਵਾਰਡ* ਦਾ ਟੈਗ ਦਿੰਦੇ ਹੋਏ ਸਰਟੀਫਿਕੇਟ ਅਤੇ ਫਲਾਵਰ-ਪੋਟ ਭੇਟ ਕੀਤੇ ਗਏl ਇਸ ਜਸ਼ਨ ਦੀ ਘੜੀ ਦੇ ਅੰਤ ਵਿੱਚ ਸਕੂਲ ਦੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ਼ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆl ਅੰਤ ਵਿੱਚ ਸਮੂਹ ਸਟਾਫ਼ ਵੱਲੋਂ ਖੁਸ਼ੀ ਜਾਹਰ ਕਰਦਿਆਂ ਇਸ ਵਿਲੱਖਣ ਢੰਗ ਨਾਲ਼ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦੀ ਪਿਰਤ ਪਾਉਣ ‘ਤੇ ਜਿੱਥੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਜੇਤੂ ਅਧਿਆਪਕਾਂ ਵੱਲੋਂ ਨਿੱਘੀ ਜਿਹੀ ਟੀ-ਪਾਰਟੀ ਦਾ ਇੰਤਜ਼ਾਮ ਕੀਤਾ ਗਿਆl ਜਿਸ ਵਿੱਚ ਸਾਰੇ ਸਟਾਫ਼ ਨੇ ਸਕੂਲ ਮੁਖੀ ਨਾਲ਼ ਬੈਠ ਕੇ ਇਕੱਠਿਆਂ ਚਾਹ ਦੇ ਕੱਪ ਸਾਂਝੇ ਕੀਤੇ ਅਤੇ ਇਸ ਖੁਸ਼ਨੁਮਾ ਮਾਹੌਲ ਦਾ ਅਨੰਦ ਮਾਣਿਆl