ਫਰੀਦਕੋਟ 17 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਬੀਤੇ ਦਿਨੀਂ ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਵੱਲੋ ਰਾਜ ਭਵਨ ਚੰਡੀਗੜ੍ਹ ਵਿਖੇ ਉੱਘੇ ਸਮਾਜ ਸੇਵੀ ਗੌਤਮ ਬਾਂਸਲ ਐਡਵੋਕੇਟ ਜੀ ਨੂੰ ਉਹਨਾਂ ਦੀਆ ਰੈਂਡ ਕਰਾਸ ਪ੍ਰਤੀ ਕੀਤੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਗੌਤਮ ਬਾਂਸਲ ਜੋ ਪੈਸੇ ਦੇ ਤੋਰ ਤੇ ਇਨਕਮ ਟੈਕਸ ਵਕੀਲ ਅਤੇ ਪੱਤਰਕਾਰ ਵੀ ਹਨ ਅਤੇ ਫਰੀਦਕੋਟ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਪਿਛਲੇ ਲੰਮੇ ਸਮੇਂ ਤੋ ਜੁੜੇ ਹੋਏ ਹਨ। ਇਹਨਾਂ ਦੇ ਸਨਮਾਨਿਤ ਹੋਣ ਤੇ ਸਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਵੱਲੋਂ ਵਧਾਈਆਂ ਦਿੱਤੀਆ ਗਈਆਂ ਜਿੰਨਾ ਵਿੱਚ ਪ੍ਰਮੁੱਖ ਨੈਸ਼ਨਲ ਯੂਥ ਵੈਲਫੇਅਰ ਫਰੀਦਕੋਟ ਦੇ ਪ੍ਰਧਾਨ ਸ. ਗੁਰਚਰਨ ਸਿੰਘ ਧਾਲੀਵਾਲ,ਰੋਟਰੀ ਕਲੱਬ ਫਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ,ਸ਼ੇਖ ਫਰੀਦ ਸਾਹਿਤ ਅਤੇ ਵੈਲਫੇਅਰ ਕਲੱਬ ਫਰੀਦਕੋਟ ਦੇ ਪ੍ਰਧਾਨ ਕੇ.ਪੀ.ਸਿੰਘ. ਸਰਾਂ,ਲਾਇਨ ਕਲੱਬ ਫਰੀਦਕੋਟ ਦੇ ਪ੍ਰਧਾਨ ਮੋਹਿਤ ਗੁਪਤਾ,ਸ. ਜਸਵਿੰਦਰ ਸਿੰਘ ਮੈਮੋਰੀਅਲ ਵੈਲਫੇਅਰ ਸੋਸਾਇਟੀ ਰਜਿ.ਪੰਜਾਬ ਦੇ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ,ਫਰੈਂਡਜ਼ ਕੱਲਬ ਫਰੀਦਕੋਟ ਦੇ ਆਗੂ ਯੁਗੇਸ਼ ਗਰਗ, ਰਮੇਸ਼ ਗੇਰਾ,ਦਰਸ਼ਨ ਲਾਲ ਚੁੱਘ,ਗੁਰਚਰਨ ਸਿੰਘ ਗਿੱਲ,ਇੰਜ ਵਜਿੰਦਰ ਵਿਨਾਇਕ,ਸੰਜੀਵ ਖੁਰਾਣਾ ਕਲੱਬ ਚੇਅਰਮੈਨ,ਹਰਮਿੰਦਰ ਸਿੰਘ ਮਿੰਦਾ ਰੋਜਾਨਾ ਅਜੀਤ, ਸੰਜੀਵ ਕੁਮਾਰ ਮੌਂਗਾ, ਰਕੇਸ਼ ਮੌਂਗਾ ਸਮਾਜ ਸੇਵੀ,ਕਲਮਾਂ ਰੰਗ ਸਾਹਿਤ ਸਭਾ ਰਜਿ.ਫਰੀਦਕੋਟ ਦੇ ਪ੍ਰਧਾਨ ਸ਼ਿਵਨਾਥ ਦਰਦੀ,ਪ੍ਰੋ.ਬੀਰਇੰਦਰ ਜੀਤ ਸਿੰਘ ਸਰਾਂ, ਨੈਸ਼ਨਲ ਯੂਥ ਕਲੱਬ ਫਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਗੌਤਮ ਬਾਂਸਲ ਨੂੰ ਰਾਜ ਪੱਧਰੀ ਸਮਾਗਮ ਵਿੱਚ ਸਨਮਾਨਿਤ ਕਰਨ ਤੇ ਵਧਾਈਆਂ ਦਿੱਤੀਆਂ ਤੇ ਕਿਹਾ ਫਰੀਦਕੋਟ ਸ਼ਹਿਰ ਲਈ ਇਹ ਮਾਣ ਵਾਲੀ ਗੱਲ ਹੈ। ਇਹਨਾਂ ਤੋ ਇਲਾਵਾ ਉੱਘੇ ਮੰਚ ਸੰਚਾਲਕ ਜਸਬੀਰ ਜੱਸੀ ਨੇ ਵੀ ਗੌਤਮ ਬਾਂਸਲ ਨੂੰ ਸਨਮਾਨਿਤ ਕਰਨ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।