ਬਠਿੰਡਾ, 19 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮ)
ਡਾਕਟਰੀ ਪੇਸ਼ਾ ਨਿਰੋਲ ਸੇਵਾ ਭਾਵਨਾ ਨਾਲ਼ ਜੁੜਿਆ ਹੋਣ ਕਾਰਨ ਬਿਨਾ ਸ਼ੱਕ ਡਾਕਟਰ ਨੂੰ ਦੂਜਾ ਰੱਬ ਦਾ ਨਾਮ ਦਿੱਤਾ ਜਾਂਦਾ ਹੈਂ। ਜਿੱਥੋਂ ਤੱਕ ਸੁਣਿਆਂ ਜਾਂਦਾ ਹੈ ਕਿ ਡਾਕਟਰ ਨੂੰ ਪੜ੍ਹਾਈ ਦੋਰਾਨ ਇਹ ਨਿਸ਼ਚਾ ਕਰਵਾਇਆ ਜਾਂਦਾ ਹੈ ਕਿ ਕਿਸੇ ਵੀ ਮਰੀਜ਼ ਦਾ ਇਲਾਜ਼ ਕਰਦੇ ਸਮੇਂ ਹਰ ਤਰਾਂ ਦਾ ਵੈਰ ਵਿਰੋਧ ਅਤੇ ਨਿੱਜ਼ੀ ਲਾਲਚ ਆਦਿ ਨੂੰ ਪਾਸੇ ਰਖਦੇ ਹੋਏ ਪੂਰਨ ਸਮਰਪਣ ਅਤੇ ਸੇਵਾ ਭਾਵ ਨਾਲ ਆਏ ਹਰ ਮਰੀਜ਼ ਦਾ ਇਲਾਜ਼ ਕੀਤਾ ਜਾਣਾ ਚਾਹੀਦਾ ਹੈ। ਭਾਵੇਂ ਅੱਜਕਲ੍ਹ ਇਹਨਾਂ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲ ਇਸ ਖਿੱਤੇ ਨਾਲ ਜੁੜੇ ਜਿਆਦਾਤਰ ਲੋਕਾਂ ਦੇ ਮਨਾ ਅੰਦਰ ਸੇਵਾ ਭਾਵਨਾ ਦੀ ਥਾਂ ਲਾਲਚ ਨੇ ਲੈ ਲਈ ਹੈ ਅਤੇ ਜਿਆਦਾਤਰ ਹਸਪਤਾਲ਼ ਮਾਤਰ ਵਪਾਰ ਦਾ ਅੱਡਾ ਬਣ ਕੇ ਰਹਿ ਗਏ ਹਨ। ਪਰ ਅੱਜ ਵੀ ਕੁੱਝ ਐਸੇ ਹਸਪਤਾਲ਼ ਅਤੇ ਡਾਕਟਰ ਹਨ ਜਿਹੜੇ ਅਸਲ ਮਾਇਨੇ ਚ ਇਸ ਸੇਵਾ ਭਾਵਨਾ ਦੇ ਪੇਸ਼ੇ ਦੀਆਂ ਅਸਲ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੇ ਹਨ।
ਕੁੱਝ ਅਜਿਹਾ ਹੀ ਦੇਖਣ ਨੂੰ ਮਿਲਦਾ ਹੈ ਮਾਨਸਾ ਰੋਡ ਬਠਿੰਡਾ ਸਥਿੱਤ ਪਾਰਕ ਹਸਪਤਾਲ਼ ਵਿੱਚ। ਦੱਸਣਾ ਬਣਦਾ ਹੈ ਕਿ ਇਸ ਹਸਪਤਾਲ ਦੀ ਮੈਨੇਜਮੈਂਟ ਜਿਹਨਾਂ ਵਿੱਚ ਸੀ ਈ ਓ ਸ੍ਰੀ ਗੁਰਜੀਤ ਰੋਮਾਣਾ ਮੈਨੇਜਿੰਗ ਡਇਰੈਕਟਰ ਡਾ ਸੁਸ਼ੀਲ ਗਰਗ ਆਦਿ ਦੀ ਯੋਗ ਅਗਵਾਈ ਅਤੇ ਨਿਊਰੋ ਸਰਜਨ ਡਾ. ਸੌਰਬ ਗੁਪਤਾ ਜਿਹੇ ਕਾਬਿਲ ਡਾਕਟਰਾਂ ਦੀ ਦੇਖਰੇਖ ਅਤੇ ਨਿਗਰਾਨੀ ਹੇਠ ਹਰ ਛੋਟੇ ਤੋਂ ਲੈਕੇ ਵੱਡੇ ਅਹੁਦੇ ਤੇ ਕੰਮ ਕਰ ਰਿਹਾ ਹਰ ਵਰਕਰ ਪੂਰੇ ਸਮਰਪਣ ਅਤੇ ਸੇਵਾ ਭਾਵਨਾ ਨਾਲ਼ ਹਰ ਮਰੀਜ਼ ਨਾਲ ਪੂਰੇ ਆਪਣੇਪਣ ਦਾ ਵਿਉਹਾਰ ਕਰਦਾ ਹੈ। ਸਾਡੇ ਇਸ ਪੱਤਰਕਾਰ ਨੇ ਜਦੋਂ ਇਸ ਹਸਪਤਾਲ ਦਾ ਦੌਰਾ ਕੀਤਾ ਤਾਂ ਰੀਸੈਪਸ਼ਨ ਤੋਂ ਲੈਕੇ ਹਰ ਵਾਰਡ ਅਤੇ ਓਪਰੇਸ਼ਨ ਥੀਏਟਰ ਤੱਕ ਹਰ ਵਰਗ ਦਾ ਮੁਲਾਜ਼ਮ ਮਰੀਜਾਂ ਨਾਲ ਗ਼ਜ਼ਬ ਦੇ ਅਪਣੱਤ ਅਤੇ ਪਿਆਰ ਭਰੇ ਲਹਿਜ਼ੇ ਨਾਲ ਪੇਸ਼ ਆਉਂਦਾ ਦਿਖਾਈ ਦਿੱਤਾ। ਵਾਰਡਾਂ ਵਿੱਚ ਨਰਸਾਂ ਦੇ ਤੌਰ ਤੇ ਕੰਮ ਕਰਨ ਵਾਲੀਆਂ ਬੱਚੀਆਂ ਇੱਥੇ ਦਾਖਲ ਮਰੀਜਾਂ ਨੂੰ ਆਪਣੇ ਮਾਂ ਬਾਪ ਦੀ ਤਰ੍ਹਾਂ ਸਾਂਭ ਸੰਭਾਲ ਕਰਦੀਆਂ ਇਸ ਮਤਲਬੀ ਦੁਨੀਆਂ ਤੋਂ ਕਿਸੇ ਹੋਰ ਹੀ ਦੁਨੀਆਂ ਵਿੱਚ ਪੁੱਜੇ ਹੋਣ ਦਾ ਭੁਲੇਖਾ ਪਾਉਂਦੀਆਂ ਹਨ।ਇਸ ਬਾਰੇ ਗੱਲ ਕਰਦਿਆਂ ਮੰਜੂ, ਅਮਨ ਆਦਿ ਬੱਚੀਆਂ ਨੇ ਕਿਹਾ ਕਿ ਸਾਡੇ ਸੀਨੀਅਰਜ਼ ਨੇ ਸਾਨੂੰ ਇਹੀ ਸਮਝਾਇਆ ਹੈ ਕਿ ਇੱਥੇ ਆਉਣ ਵਾਲ਼ੇ ਹਰ ਮਰੀਜ਼ ਨੂੰ ਆਪਣੇ ਮਾਂ ਬਾਪ ਜਾਂ ਭੈਣ ਭਾਈ ਦੀ ਤਰ੍ਹਾਂ ਸਮਝ ਉਹਨਾਂ ਨਾਲ ਪੂਰੇ ਪਿਆਰ ਨਾਲ ਪੇਸ਼ ਆਉਣਾ ਹੈ। ਇਸਤੋਂ ਬਿਨਾਂ ਇੱਥੇ ਕੰਮ ਕਰਨ ਵਾਲ਼ੇ ਵਾਰਡ ਬੁਆਏ ਵੀ ਬਿਨਾ ਮੱਥੇ ਵਟ ਪਾਏ ਅਤੇ ਬਿਨਾ ਕਿਸੇ ਹਿਚਕਿਚਾਹਟ ਮਰੀਜਾਂ ਦਾ ਮਲ਼ ਮੂਤਰ ਚੁੱਕਦੇ ਦੇਖੇ ਗਏ।
ਮਰੀਜਾਂ ਨੂੰ ਉਹਨਾ ਦੀ ਡਾਈਟ ਚਾਰਟ ਮੁਤਾਬਿਕ ਮਿਲਣ ਵਾਲ਼ਾ ਖਾਣ ਪੀਣ ਦਾ ਸਮਾਨ ਵੀ ਸਾਫ਼ ਸੁਥਰਾ ਅਤੇ ਉੱਤਮ ਕੁਆਲਟੀ ਦਾ ਦਿੱਤਾ ਜਾਂਦਾ ਹੈ। ਇਸਤੋਂ ਇਲਾਵਾ ਇਸ ਹਸਪਤਾਲ਼ ਦੀ ਐੱਚ ਆਰ ਟੀਮ ਵੱਲੋਂ ਮਰੀਜਾਂ ਅਤੇ ਨਾਲ ਆਏ ਵਾਰਿਸਾਂ ਤੋਂ ਹਸਪਤਾਲ ਦੀਆਂ ਸੇਵਾਵਾਂ ਸਬੰਧੀ ਸਵੇਰ ਸ਼ਾਮ ਲਿਆ ਜਾਣ ਵਾਲਾ ਫੀਡ ਬੈਕ ਵੀ ਇੱਕ ਚੰਗਾ ਉਪਰਾਲਾ ਹੈ।