ਫਰੀਦਕੋਟ 19 ਅਕਤੂਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਫਰੀਦਕੋਟ ਦਾ 2 ਸਾਲਾ ਇਜਲਾਸ ਕਰਵਾਇਆ । ਮੀਟਿੰਗ ਡਾਕਟਰ ਅੰਮ੍ਰਿਤ ਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਹੋਈ । ਸਟੇਜ ਦੀ ਸਾਰੀ ਜਿੰਮੇਵਾਰੀ ਡਾਕਟਰ ਸੇਵਕ ਸਿੰਘ ਬਰਾੜ ਨੇ ਨਿਭਾਈ। ਮੀਟਿੰਗ ਵਿੱਚ ਆਏ ਹੋਏ ਜਿਲਾ ਅਤੇ ਸਟੇਟ ਵੱਲੋਂ ਆਏ ਆਬਜ਼ਰਵਰ ਨੂੰ ਅਤੇ ਆਏ ਹੋਏ ਸਾਰੇ ਹੈ ਸਤਿਕਾਰਿਤ ਡਾਕਟਰ ਸਾਥੀਆ ਨੂੰ ਜੀ ਆਇਆ ਕਿਹਾ ਅਤੇ ਇਜਲਾਸ ਸ਼ੁਰੂ ਕੀਤਾ ਅਤੇ ਪਹਿਲਾ ਸੈਕਟਰੀ ਰਿਪੋਰਟ ਡਾਕਟਰ ਕੁਲਵੰਤ ਸਿੰਘ ਚਹਿਲ ਬਲਾਕ ਸੈਕਟਰੀ ਨੇ ਪੜੀ ਤੇ ਬਾਦ ਵਿੱਚ ਕੈਸ਼ੀਅਰ ਰਿਪੋਰਟ ਡਾਕਟਰ ਗੁਰਮੀਤ ਸਿੰਘ ਬਲਾਕ ਕੈਸ਼ੀਅਰ ਨੇ ਸਾਰੇ ਡਾਕਟਰ ਸਾਥੀਆ ਨਾਲ ਦੋ ਸਾਲਾ ਦਾ ਲੇਖਾ ਜੋਖਾ ਸਾਂਝਾ ਕੀਤਾ ।ਸਟੇਟ ਵੱਲੋਂ ਆਏ ਪਰਮਾਣ ਪਤਰ , ਫਲੇਕਸ ਬੋਰਡ ਅਤੇ ਆਈ ਕਾਰਡ ਡਾਕਟਰ ਸਾਥੀਆ ਨੂੰ ਵੰਡੇ ਬਾਅਦ ਵਿੱਚ ਡਾਕਟਰ ਅੰਮ੍ਰਿਤਪਾਲ ਸਿੰਘ ਟਹਿਣਾ ਨੇ ਮੀਡੀਆ ਵਲੋਂ ਆਏ ਪਤਰਕਾਰ ਸਾਥੀਆ ਨੂੰ ਸਨਮਾਨਿਤ ਕੀਤਾ ਅਤੇ ਹੜ ਵਾਲੀ ਥਾਂ ਤੇ ਲੱਗਿਆ ਫ੍ਰੀ ਮੈਡੀਕਲ ਕੈਂਪ ਵਿੱਚ ਹਿੱਸਾ ਲੈਣ ਵਾਲੀ ਡਾਕਟਰ ਸਾਥੀਆ ਦੀ ਟੀਮ ਨੂੰ ਸਨਮਾਨਿਤ ਕੀਤਾ ਤੇ ਪੁੱਤਰਾ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੋੜ ਮੇਲੇ ਨੂੰ ਸਮਰਪਿਤ 4 ਦਿਨਾਂ ਫ੍ਰੀ ਮੈਡੀਕਲ ਕੈਂਪ ਵਿੱਚ ਸੇਵਾ 24 ਘੰਟੇ ਨਿਭਾਈ ਉਹ ਸਾਰੇ ਡਾਕਟਰ ਸਾਥੀਆ ਨੂੰ ਸਨਮਾਨ ਪਤਰ ਦੇ ਕੇ ਸਨਮਾਨਿਤ ਕੀਤਾ ਤੇ ਬਲਾਕ ਫ਼ਰੀਦਕੋਟ ਦੀ ਪੁਰਾਣੀ ਕਮੇਟੀ ਨੂੰ ਭੰਗ ਕੀਤਾ ਅਤੇ ਅਗਲੀ ਕਾਰਵਾਈ ਚੋਣ ਪਰਕਿਰਿਆ ਜਿਲੇ ਅਤੇ ਸਟੇਟ ਵੱਲੋਂ ਆਏ ਆਬਜ਼ਰਵਰ ਡਾਕਟਰ ਗੁਰਤੇਜ ਸਿੰਘ ਮਚਾਕੀ ਜਿਲਾ ਸਕੱਤਰ ਪੰਜਾਬ,ਜਗਦੇਵ ਸਿੰਘ ਚਹਿਲ ਲੀਗਲ ਅਡਵਾਈਜ਼ਰ ਪੰਜਾਬ, ਗੁਰਜੰਟ ਸਿੰਘ ਝੱਖੜ ਵਾਲਾ ਜਿਲਾ ਡੈਲੀਕੇਟ ਤੇ ਜਿਲਾ ਪ੍ਰਧਾਨ ਰਸ਼ਪਾਲ ਸਿੰਘ ਸੰਧੂ ਨੂੰ ਸ਼ੁਰੂ ਕਰਨ ਦੀ ਤਾਕੀਦ ਕੀਤੀ ਅਤੇ ਉਹਨਾਂ ਨੇ ਪਹਿਲਾ ਤੋਂ ਚੱਲ ਰਹੀ ਕਮੇਟੀ ਨੂੰ ਮੁੜ ਦੁਬਾਰਾ ਸਰਬਸੰਮਤੀ ਨਾਲ ਹਾਊਸ ਦੀ ਪਰਵਾਨਗੀ ਲੇ ਕੇ ਪੁਰਾਣੀ ਕਮੇਟੀ ਨੂੰ ਬਹਾਲ ਕੀਤਾ ਜਿਸ ਵਿੱਚ ਬਲਾਕ ਪ੍ਰਧਾਨ ਡਾਕਟਰ ਅੰਮ੍ਰਿਤਪਾਲ ਟਹਿਣਾ,ਵਾਈਸ ਪ੍ਰਧਾਨ ਡਾਕਟਰ ਸੇਵਕ ਸਿੰਘ ਬਰਾੜ, ਡਾਕਟਰ ਕੁਲਵੰਤ ਸਿੰਘ ਚਹਿਲ ,ਡਾਕਟਰ ਗੁਰਮੀਤ ਸਿੰਘ ਢੁੱਡੀ ਕੈਸ਼ੀਅਰ ਸਹਾਇਕ ਕੈਸ਼ੀਅਰ ਡਾਕਟਰ ਗੁਰਵਿੰਦਰ ਸਿੰਘ ,ਡਾਕਟਰ ਯਸ਼ ਪਾਲ ਗੁਲਾਟੀ ਪ੍ਰੈਸ ਸਕੱਤਰ ਅਤੇ ਸਹਾਇਕ ਜਰਨਲ ਸਕੱਤਰ ਡਾਕਟਰ ਸੰਦੀਪ ਸੁੱਖਣ ਵਾਲਾ, ਸਹਿਇਕ ਜਰਨਲ ਸਕੱਤਰ ਡਾਕਟਰ ਰਜਿੰਦਰ ਅਰੋੜਾ ਸਹਾਇਕ ਜਰਨਲ ਸਕੱਤਰ ਡਾਕਟਰ ਜਗਦੀਸ਼ ਦੂਆ,ਮੀਤ ਪ੍ਰਧਾਨ ਡਾਕਟਰ ਬੂਟਾ ਸਿੰਘ,ਮੀਤ ਪ੍ਰਧਾਨ ਡਾਕਟਰ ਪਰਮਜੀਤ ਕੌਰ, ਮੀਤ ਪ੍ਰਧਾਨ ਡਾਕਟਰ ਸ਼ਰਨਜੀਤ ਕੌਰ, ਸਲਾਹਕਾਰ ਡਾਕਟਰ ਹਰਭਜਨ ਸਿੰਘ , ਜਿਲਾ ਡੈਲੀਗੇਟ ਡਾਕਟਰ ਰਸ਼ਪਾਲ ਸਿੰਘ ਜਿਲਾ ਡੈਲੀਗੇਟ ਡਾਕਟਰ ਨਰੇਸ਼ ਭਾਣਾ , ਜਿਲਾ ਡੈਲੀਗੇਟ ਡਾਕਟਰ ਗੁਰਤੇਜ ਦਾਨਾ ਰਮਾਣਾ, ਜਿਲਾ ਡੈਲੀਗੇਟ ਵਿਜੇ ਕੁਮਾਰ ਜਿਲਾ ਡੈਲੀਕੇਟ ਸੁਖਦੇਵ ਸਿੰਘ ਆਰਾਈਆਂ ਵਾਲਾ, ਜਿਲਾ ਡੈਲੀਗੇਟ ਸਿਕੰਦਰ ਸਿੰਘ ਪੱਕਾ, ਜਿਲਾ ਡੈਲੀਕੇਟ ਪ੍ਰੇਮ ਨਾਥ ਢੁਡੀ ਨੂੰ ਅਹੁਦੇ ਦੇ ਕੇ ਸਨਮਾਨ ਦਿੱਤਾ।
ਇਸ ਸਮੇਂ ਡਾਕਟਰ ਬਲਦੇਵ ਸਿੰਘ ਸਰਪੰਚ ਜੰਡ ਵਾਲਾ, ਡਾਕਟਰ ਜਗਮੇਲ ਸਿੰਘ ਪਿੰਡ ਚੰਦਬਾਜਾ, ਡਾਕਟਰ ਸੁਭਾਸ਼ ਚੰਦਰ ਮੰਡਵਾਲਾ, ਡਾਕਟਰ ਜਸਪਾਲ ਸਿੰਘ ,ਡਾਕਟਰ ਰਜਿੰਦਰ ਅਰੋੜਾ, ਡਾਕਟਰ ਧਰਮ ਪਰਵਾਨਾ ਡਾਕਟਰ ਰਾਜਵਿੰਦਰ ਸਿੰਘ ,ਡਾਕਟਰ ਗੁਰਪ੍ਰੀਤ ਸਿੰਘ ਅਤੇ 100 ਤੋਂ ਵੱਧ ਗਿਣਤੀ ਵਿੱਚ ਡਾਕਟਰ ਸਾਥੀ ਸ਼ਾਮਿਲ ਹੋਏ ਇਹ ਜਾਣਕਾਰੀ ਡਾਕਟਰ ਯਸ਼ਪਾਲ ਗੁਲਾਟੀ ਪ੍ਰੈਸ ਸਕੱਤਰ ਨੇ ਦਿੱਤੀ।