ਫਰੀਦਕੋਟ, 20 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਬੰਦਾ ਬਹਾਦਰ ਕਾਲਜ ਆੱਫ ਐਜੂਕੇਸ਼ਨ ਫਰੀਦਕੋਟ ਵਿਖੇ ਦੀਵਾਲੀ ਮੌਕੇ ਰੰਗੋਲੀ ਅਤੇ ਪੇਪਰ ਕਰਾਫਟ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਕਾਲਜ ਦੇ ਬੀ.ਐਡ ਅਤੇ ਈ.ਟੀ.ਟੀ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਨਾਲ ਭਾਗ ਲਿਆ। ਇਸ ਮੌਕੇ ਕਾਲਜ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਵਿਦਿਆਰਥੀਆਂ ਦੀ ਕਲਾ ਅਤੇ ਉਤਸ਼ਾਹ ਨੂੰ ਸਰਾਹਿਆ ਅਤੇ ਦੀਵਾਲੀ ਮੌਕੇ ਪਟਾਕਿਆਂ ਦੀ ਵਰਤੋਂ ਨਾ ਕਰਨ ਦਾ ਪ੍ਰਣ ਦਿਵਾਇਆ। ਉਹਨਾਂ ਦੀਵਾਲੀ ਨੂੰ ਸਾਫ-ਸੁਥਰੇ ਢੰਗ ਨਾਲ ਮਨਾਉਣ ਦੀ ਹਦਾਇਤ ਵੀ ਦਿੱਤੀ ਅਤੇ ਇਸ ਖੁਸ਼ੀਆਂ ਭਰੇ ਤਿਉਹਾਰ ਮੌਕੇ ਮੁਬਾਰਕਾਂ ਵੀ ਦਿੱਤੀਆ। ਇਸ ਉਪਰੰਤ ਕਾਲਜ ਡਾਇਰੈਕਟਰ ਮੈਡਮ ਸ਼ਾਲਿਨੀ ਬਾਵਾ ਨੇ ਵੀ ਵਿਦਿਆਰਥੀਆਂ ਦੀਆਂ ਬਣਾਈਆਂ ਖੁਬਸੂਰਤ ਰੰਗੋਲੀਆਂ ਅਤੇ ਗੁਲਦਸਤਿਆਂ ਦੀ ਪ੍ਰਸੰਸਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ, ਜਦਕਿ ਅੰਤ ਵਿਦਿਆਰਥੀਆਂ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਦੀ ਸਹੁੰ ਚੁੱਕੀ ਗਈ।