ਫਰੀਦਕੋਟ: 20 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਅੱਜ ਇੱਥੇ ਕਿਲਾ ਮੁਬਾਰਕ ਚੌਕ ਨਜਦੀਕ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਫਰੀਦਕੋਟ ਵਿਖੇ ਨੈਸ਼ਨਲ ਯੂਥ ਕਲੱਬ ਰਜਿ.ਫਰੀਦਕੋਟ ਵੱਲੋ ਇੱਕ ਵਿਸ਼ੇਸ਼ ਪ੍ਰੋਜੈਕਟ ਆਯੋਜਨ ਕੀਤਾ ਗਿਆ “ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ” ਇਹ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ ਛੇਵੀਂ ਪਉੜੀ ਦੀ ਲਾਈਨ ਹੈ। ਇਸ ਪ੍ਰੋਜੈਕਟ ਦੀ ਅਗਵਾਈ ਕਲੱਬ ਦੇ ਪ੍ਰਧਾਨ ਸ.ਦਵਿੰਦਰ ਸਿੰਘ ਪੰਜਾਬ ਮੋਟਰਜ਼ ਜੀ ਨੇ ਕੀਤੀ । ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਕਿਹਾ ਇਸ ਵਾਰ ਕਲੱਬ ਵੱਲੋ ਸਾਰਿਆਂ ਦੇ ਸਹਿਯੋਗ ਨਾਲ ਦੀਵਾਲੀ ਦਾ ਪਵਿੱਤਰ ਤਿਉਹਾਰ ਪਟਾਕਿਆ ਰਹਿਤ ਗਰੀਨ ਦੀਵਾਲੀ ਵਜੋੰ ਮਨਾਇਆ ਜਾਵੇਗਾ। ਇਸ ਨਾਲ ਵਾਤਾਵਰਣ ਨੂੰ ਸਵੱਛ ਬਣਾਉਣ ਵਿੱਚ ਗਰੀਨ ਦੀਵਾਲੀ ਬਹੁਤ ਸਹਾਈ ਹੋਵੇਗੀ । ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋ 52 ਰਾਜਿਆਂ ਨੂੰ ਛੁਡਾਇਆ ਸੀ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਸਨ। ਇਸੇ ਹੀ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ ਦੀ ਖੁਸ਼ੀ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਦਾ ਹੈ ਇਸ ਦਿਨ ਲੋਕ ਆਪਣੇ ਘਰਾਂ ਰੋਸ਼ਨੀ ਕਰਦੇ ਹਨ ਤੇ ਦੀਵੇ ਬਾਲ ਦੇ ਹਨ ਪਰ ਕਲੱਬ ਵੱਲੋ ਗਰੀਨ ਦੀਵਾਲੀ ਮਨਾਈ ਜਾਵੇਗੀ। ਇਸ ਪ੍ਰੋਜੈਕਟ ਦੇ ਚੈਅਰਮੈਨ ਸਤਿੰਦਰ ਜੀਤ ਸਿੰਘ ਸੰਧੂ ਅਤੇ ਪ੍ਰੋਜੈਕਟ ਦੇ ਕੋ ਚੇਅਰਮੈਨ ਗੁਰਪ੍ਰੀਤ ਸਿੰਘ ਰਾਜਾ ਦੇ ਯੋਗ ਉਪਰਾਲੇ ਸਦਕਾ ਅਜਿਹਾ ਸੰਭਵ ਹੋਇਆ ਹੈ। ਕਲੱਬ ਦੇ ਮੈਂਬਰ ਵੱਲੋ ਮਿੱਟੀ ਦੇ ਦੱਸ ਦੀਵੇ,ਸਰੋਂ ਦਾ ਤੇਲ ਦੀ ਸ਼ੀਸ਼ੀ,ਰੂੰ ਦੀਆਂ ਬੱਤੀਆਂ ਅਤੇ ਇੱਕ ਮਾਚਸ ਪੈਕੇਟ ਬਣਾ ਕੇ ਆਮ ਲੋਕਾਂ ਨੂੰ ਵੰਡੇ ਗਏ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਡਾ. ਬਲਜੀਤ ਸ਼ਰਮਾ ਤੇ ਡਾ.ਪਰਮਿੰਦਰ ਸਿੰਘ ਪ੍ਰਿੰਸੀਪਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਇਸ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ। ਕਲੱਬ ਦੇ ਮੈਂਬਰ ਕੇ.ਪੀ.ਸਿੰਘ ਸਰਾਂ,ਰਜੇਸ਼ ਸੁਖੀਜਾ,ਰਕੇਸ਼ ਮਿੱਤਲ,ਰਜੇਸ਼ ਕੁਮਾਰ ਰਾਜੂ,ਗੁਰਪ੍ਰੀਤ ਸਿੰਘ ਰਾਜਾ,ਡਾ.ਪਰਮਿੰਦਰ ਸਿੰਘ ਬੁੱਟਰ,ਡਾ.ਸੰਜੀਵ ਸੇਠੀ,ਲਵਦੀਪ ਸਿੰਘ ਢਿੱਲੋਂ,ਹਰਜਿੰਦਰ ਸਿੰਘ ਡੀ.ਐਸ.ਪੀ. ਸੇਵਾਮੁਕਤ,ਸੁਖਵਿੰਦਰ ਸਿੰਘ ਜੋਹਰ ਵਿੱਤ ਸਕੱਤਰ ਤੋਂ ਇਲਾਵਾ ਨੈਸ਼ਨਲ ਯੂਥ ਕਲੱਬ ਫਰੀਦਕੋਟ ਵੱਲੋਂ ਨਹਿਰੂ ਯੁਵਾ ਕੇਂਦਰ ਵਿਖੇ ਚਲਾਏ ਜਾ ਰਹੇ ਸਲਾਈ ਸੈਂਟਰ ਦੀਆਂ ਵਿਦਿਆਰਥਣ ਵੀ ਇਸ ਮੌਕੇ ਹਾਜ਼ਰ ਹਨ।
