ਫਰੀਦਕੋਟ 20 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਅੱਜ ਤੜਕਸਾਰ ਮਹਾਂਕਾਲ ਸਵਰਗ ਧਾਮ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਅਤੇ ਚੇਅਰਮੈਨ ਅਸ਼ੋਕ ਭਟਨਾਗਰ ਦੀ ਅਗਵਾਈ ਹੇਠ ਇਕੱਤਰ ਹੋ ਕੇ ਸਥਾਨਕ ਕਿਲਾ ਮੁਬਾਰਕ ਚੌਂਕ ਵਿਖੇ ਆਉਣ ਜਾਣ ਵਾਲੇ ਰਾਹੀਆਂ ਨੂੰ ਮਿੱਟੀ ਦੇ ਦੀਵੇ ਸਰਸੋਂ ਦਾ ਤੇਲ ਅਤੇ ਹੋਰ ਵਰਤੋਂ ਯੋਗ ਸਮੱਗਰੀ ਦੇ ਪੈਕਟ ਵੰਡ ਕੇ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਤੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਰਿਟਾਇਰਡ ਡੀ ਐਸ ਪੀ ਅਤੇ ਜਨਰਲ ਸਕੱਤਰ ਪ੍ਰਿੰਸੀਪਲ ਪਰਮਿੰਦਰ ਸਿੰਘ ਹੋਰਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਵਾਲੀ ਅਤੇ ਬੰਦੀ ਛੋੜ ਦਿਵਸ ਸਾਡੇ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ ਅਤੇ ਇਸ ਨੂੰ ਪਟਾਕੇ ਚਲਾ ਕੇ ਜਾਂ ਮਨਸੂਈ ਲੜੀਆਂ ਲਗਾ ਕੇ ਮਨਾਉਣ ਦੀ ਬਜਾਏ ਵਾਤਾਵਰਣ ਨੂੰ ਸ਼ੁੱਧ ਰੱਖਣ ਹਿੱਤ ਅਗਰ ਪੌਦੇ ਲਗਾ ਕੇ ਅਤੇ ਮਿੱਟੀ ਦੇ ਦੀਵੇ ਬਾਲ ਕੇ ਰੌਸ਼ਨੀਆਂ ਕੀਤੀਆਂ ਜਾਣ, ਤਾਂ ਸ਼ੋਰ ਜਾਂ ਧੂਏਂ ਤੋਂ ਪ੍ਰਦੂਸ਼ਿਤ ਹੋਣ ਵਾਲੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਸਾਡਾ ਸਾਰਿਆਂ ਦਾ ਆਪਣਾ ਵਡਮੁੱਲਾ ਯੋਗਦਾਨ ਹੋਵੇਗਾ। ਇਸ ਮੌਕੇ ਤੇ ਮੀਤ ਪ੍ਰਧਾਨ ਗੁਰਮੀਤ ਸਿੰਘ ਬੱਗੂ ਅਤੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਬਰਾੜ ਨੇ ਹੋਰਨਾਂ ਮੈਂਬਰਾਂ ਜੁਆਇੰਟ ਸਕੱਤਰ ਗੁਰਮੀਤ ਸਿੰਘ ਗਿੱਲ,ਖਜਾਨਚੀ ਪਰਮਜੀਤ ਸਿੰਘ ਪੰਮਾ, ਪੀ ਆਰ ਓ ਡਾਕਟਰ ਪੁਰਸ਼ੋਤਮ ਗੁਪਤਾ, ਸਰਪਰਸਤ ਸੁਰਿੰਦਰ ਸਿੰਘ ਸਿੰਘ ਕੋਹਲੀ, ਕਰਮਜੀਤ ਸਿੰਘ ਕਾਕਾ ਅਤੇ ਪੰਡਿਤ ਜੀ ਗਗਨ ਮਿਸ਼ਰਾ ਹੋਰਾਂ ਨਾਲ ਮਿਲ ਕੇ ਸਮੂਹ ਸੰਗਤਾਂ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਨੂੰ ਗੁਰੂਆਂ ਦੁਆਰਾ ਦਿੱਤੀ ਹੋਈ ਸਿੱਖਿਆ, ਪਵਨ ਗੁਰੂ,ਪਾਣੀ ਪਿਤਾ, ਮਾਤਾ ਧਰਤ ਮਹੱਤ ਦੇ ਉਪਦੇਸ਼ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਚਾਹੀਦਾ ਹੈ।

