ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰਕੀਰਤ ਸਿੰਘ ਕਲਾਸ ਦਸਵੀਂ ਏ ਪੀਐਮ ਸ੍ਰੀ ਸੁਰਗਾਪੁਰੀ ਹਾਈ ਸਕੂਲ ਸਕੂਲ ਦੇ ਵਿਦਿਆਰਥੀ ਨੇ ਗਤਕੇ ਵਿਚ ਮੱਲਾਂ ਮਾਰੀਆਂ, ਉਸਨੇ ਪਹਿਲੇ 2025 ਵਿੱਚ ਬਲਾਕ ਪੱਧਰ ‘ਤੇ ਕੋਟਕਪੂਰਾ ਸ਼ਹਿਰ ਵਿੱਚ ਭਾਗ ਲਿਆ। ਜਿਸ ਵਿੱਚ ਤਿੰਨ ਟੀਮਾਂ ਸਨ ਤੇ ਹਰੇਕ ਟੀਮ ਵਿੱਚ ਚਾਰ ਵਿਦਿਆਰਥੀ ਸਨ, ਇਸ ਵਿੱਚ ਉਹਨਾਂ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ।ਜਿਲਾ ਪੱਧਰ ਦੇ ਮੁਕਾਬਲੇ ਫਰੀਦਕੋਟ ਵਿਖੇ ਹੋਏ।ਅੱਠ ਟੀਮਾਂ ਸਨ, ਜਿਸ ਵਿਚਇੱਕ ਟੀਮ ਵਿੱਚ ਚਾਰ ਖਿਡਾਰੀ ਸਨ, ਇੱਥੇ ਵੀ ਉਹਨਾਂ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਸਟੇਟ ਪੱਧਰ ਦਾ ਮੁਕਾਬਲਾ ਆਨੰਦਪੁਰ ਸਾਹਿਬ ਵਿੱਚ ਹੋਇਆ। ਇਸ ਵਿੱਚ 20 ਟੀਮਾਂ ਨੇ ਭਾਗ ਲਿਆ, ਇੱਕ ਟੀਮ ਵਿੱਚ ਇੱਕ ਹੀ ਖਿਡਾਰੀ ਸੀ ਤੇ ਇਸਨੇ ਇੱਥੇ ਵੀ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਗਤਕਾ ਫੈਡਰੇਸ਼ਨ ਆਫ ਇੰਡੀਆ ਨੇ 10, 11 ਅਤੇ 12 ਅਕਤੂਬਰ ਨੂੰ ਜੂਨੀਅਰ ਤੇ ਸਭ ਜੂਨੀਅਰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਵਿਖੇ ਗਤਕਾ ਚੈਂਪੀਅਨਸ਼ਿਪ 2025 ਕਰਵਾਈ! ਇਥੇ ਇਸ ਵਿਦਿਆਰਥੀ ਨੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਉਸ ਦੀ ਇਸ ਪ੍ਰਾਪਤੀ ਉੱਤੇ ਸਕੂਲ ਦੇ ਹੈਡ ਮਾਸਟਰ ਸ੍ਰੀ ਮਨੀਸ਼ ਛਾਬੜਾ ਜੀ ਸਾਰਾ ਸਟਾਫ ਅਤੇ ਮਾਤਾ ਪਿਤਾ ਤੇ ਖਾਸ ਕਰਕੇ ਉਹਨਾਂ ਦੇ ਕੋਚ ਗੁਰਪ੍ਰੀਤ ਸਿੰਘ ਖਾਲਸਾ ਅਤੇ ਫਿਜੀਕਲ ਐਜੂਕੇਸ਼ਨ ਦੇ ਅਧਿਆਪਕ ਮੈਡਮ ਕਿੰਦਰ ਪਾਲ ਪਾਲ ਕੌਰ ਬਹੁਤ ਹੀ ਮਾਣ ਮਹਿਸੂਸ ਕਰਦੇ ਹਨ। ਸਕੂਲ ਪਹੁੰਚਣ ‘ਤੇ ਇਸ ਵਿਦਿਆਰਥੀ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਮੁੱਖ ਅਧਿਆਪਕ ਸ੍ਰੀ ਮਨੀਸ਼ ਛਾਬੜਾ ਜੀ ਨੇ ਇਸਨੂੰ ਅਸ਼ੀਰਵਾਦ ਦਿੰਦਿਆਂ ਤੇ ਦੂਜੇ ਵਿਦਿਆਰਥੀਆਂ ਨੂੰ ਇਸਦੀ ਮਿਹਨਤ ਅਤੇ ਅਨੁਸ਼ਾਸਨ ਤੋਂ ਸਿੱਖਿਆ ਲੈਣ ਲਈ ਪ੍ਰੇਰਿਆ।