ਸਾਦਿਕ/ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਸੈਦੇ ਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਬੀਤੀ ਰਾਤ ਹਜਾਰਾਂ ਰੁਪਏ ਮੁੱਲ ਦਾ ਕੀਮਤੀ ਸਮਾਨ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਕੂਲ ਮੁੱਖੀ ਅਵਤਾਰ ਦੀਪ ਸਿੰਘ ਨੇ ਦੱਸਿਆ ਕਿ ਦੋ ਦਿਨ ਦੀ ਛੁੱਟੀ ਉਪਰੰਤ ਜਦ ਅਸੀਂ ਸਕੂਲ ਗਏ ਤਾਂ ਦੇਖਿਆ ਕਿ ਸਕੂਲ ਦੇ ਦਫਤਰ, ਲਾਇਬਰੇਰੀ ਤੇ ਕੰਪਿਊਟਰ ਰੂਮ ਦੇ ਜਿੰਦਰੇ ਟੁੱਟੇ ਪਏ ਸਨ। ਪਿੰਡ ਦੇ ਮੋਹਬਰਤਾਂ ਨੂੰ ਜਾਣਕਾਰੀ ਦੇਣ ਉਪਰੰਤ ਅਸੀਂ ਦੇਖਿਆ ਕਿ ਸਾਡੇ ਸਕੂਲ ਦੇ 5 ਕੰਪਿਊਟਰ ਸਮੇਤ ਮੁਨੀਟਰ, ਸੀ.ਪੀ.ਯੂ., ਮਾਊਯ, ਪ੍ਰਿੰਟਰ ਚੋਰੀ ਹੋ ਚੁੱਕਾ ਸੀ। ਸਕੂਲ ਦੀਆਂ ਅਲਮਾਰੀਆਂ ਨੂੰ ਖੋਲ੍ਹ ਤੇ ਸਾਰਾ ਸਮਾਨ ਖਿਲਾਰ ਦਿੱਤਾ ਗਿਆ। ਸਕੂਲ ਦੇ ਰਿਕਾਰਡ ਨਾਲ ਵੀ ਚੋਰਾਂ ਨੇ ਛੇੜਛਾੜ ਕੀਤੀ। ਇਸ ਦੇ ਨਾਲ ਹੀ ਸਕੂਲ ਰਿਕਾਰਡ ਤੇ ਲੱਗੇ ਕੈਮਰਿਆਂ ਨਾਲ ਵੀ ਛੇੜ-ਛਾੜ ਕੀਤੀ ਗਈ ਹੈ। ਇਸ ਚੋਰੀ ਦੇ ਸਬੰਧੀ ਅਸੀਂ ਥਾਣਾ ਸਾਦਿਕ, ਸਿੱਖਿਆ ਵਿਭਾਗ ਅਤੇ ਪੰਚਾਇਤ ਨੂੰ ਵੀ ਜਾਣਕਾਰੀ ਦੈਣ ਜਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਚੋਰਾਂ ਨੂੰ ਤੁਰਤ ਕਾਬੂ ਕਰਕੇ ਸਕੂਲ ਦੇ ਸਮਾਨ ਦੀ ਬਰਾਮਦੀ ਕਰਵਾਈ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਤੇ ਬੁਰਾ ਪ੍ਰਭਾਵ ਨਾ ਪਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਚੇਅਰਮੈਨ ਪ੍ਰਤਾਪ ਸਿੰਘ, ਉਪ ਚੇਅਰਮੈਨ ਮੇਜਰ ਸਿੰਘ, ਜਗਜੀਤ ਸਿੰਘ, ਗੁਰਮੇਲ ਸਿੰਘ, ਮਨਜੀਤ ਸਿੰਘ ਮੈਂਬਰ ਆਦਿ ਵੀ ਸ਼ਾਮਿਲ ਸਨ।