-ਫਰੀਦਕੋਟ ਮੰਡਲ ਕਮਿਸ਼ਨਰ ਮਨਜੀਤ ਸਿੰਘ ਬਰਾੜ ਹੋਣਗੇ ਮੁੱਖ ਮਹਿਮਾਨ – ਬਾਈ ਭੋਲਾ ਯਮਲਾ
ਚੰਡੀਗੜ੍ਹ 23 ਅਕਤੂਬਰ ( ਵਰਲਡ ਪੰਜਾਬੀ ਟਾਈਮਜ )
ਕਲਾ, ਸੱਭਿਆਚਾਰ, ਸਾਹਿਤ ਅਤੇ ਲੋਕ ਭਲਾਈ ਨੂੰ ਸਮਰਪਿਤ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਸਾਲਾਨਾ 18ਵਾਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ ਅਤੇ ਵਿਰਾਸਤ ਮੇਲਾ – 2025 ਆਉਣ ਵਾਲੇ 28 ਅਕਤੂਬਰ 2025 (ਮੰਗਲਵਾਰ) ਨੂੰ ਲਵ ਪੰਜਾਬ ਫਾਰਮ, ਨੈਸ਼ਨਲ ਹਾਈਵੇ-54, ਕੋਟਕਪੂਰਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕੋਪਲ ਕੰਪਨੀ ਸੂਲਰ ਘਰਾਟ, ਵਿੱਕੀ ਬੌਲੀਵੁੱਡ ਕੋਟਕਪੂਰਾ, ਬਰਾੜ ਅੱਖਾਂ ਦਾ ਹਸਪਤਾਲ ਦੇ ਸਹਿਯੋਗ ਨਾਲ ਧੂਮਧਾਮ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਕੌਂਸਲ ਦੇ ਸਰਪ੍ਰਸਤ ਹਰਦੀਪ ਸਿੰਘ ਕਿੰਗਰਾ (ਆਈ.ਐਫ.ਐਸ. ਸੇਵਾ ਮੁਕਤ) ਅਤੇ ਸੰਸਥਾਪਕ- ਡਾਇਰੈਕਟਰ ਪ੍ਰੋ. ਬਾਈ ਭੋਲਾ ਯਮਲਾ ਜੀ ਦੀ ਯੋਗ ਅਗਵਾਈ ਵਿੱਚ ਹੋਣ ਜਾ ਰਹੇ ਇਸ ਸੂਬਾ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਮਨਜੀਤ ਸਿੰਘ ਬਰਾੜ (ਆਈਏਐਸ), ਮਾਨਯੋਗ ਮੰਡਲ ਕਮਿਸ਼ਨਰ, ਫਰੀਦਕੋਟ ਹੋਣਗੇ । ਇਸ ਮੌਕੇ ਉੱਤੇ ਵਿਸ਼ੇਸ਼ ਮਹਿਮਾਨਾਂ ਵਿੱਚ ਸੁੱਚਾ ਸਿੰਘ ਸਹੋਤਾ (ਅਰਜੁਨਾ ਅਵਾਰਡੀ), ਡਾ. ਨਿਰਭੈ ਸਿੰਘ (ਉਪ ਸਕੱਤਰ, ਵਿਜੀਲੈਂਸ, ਭਾਰਤ ਸਰਕਾਰ, ਨਵੀਂ ਦਿੱਲੀ), ਸੰਜੀਵ ਬਾਂਸਲ (ਐਮ.ਡੀ. ਕੋਪਲ ਕੰਪਨੀ ਸੂਲਰ ਘਰਾਟ ), ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਡਾ. ਹਰਕੇਸ਼ ਸਿੰਘ ਸਿੱਧੂ (ਆਈਏਐਸ), ਕੁਲਜੀਤ ਸਿੰਘ ਬੇਦੀ (ਡਿਪਟੀ ਮੇਅਰ ਮੋਹਾਲੀ), ਡਾ. ਪ੍ਰਭਜੋਤ ਸਿੰਘ ਬਰਾੜ, ਡਾ. ਗੁਰਚਰਨ ਕੌਰ ਕੋਚਰ, ਡਾ. ਹਰੀ ਸਿੰਘ ਜਾਚਕ ਅਤੇ ਯਾਦਵਿੰਦਰ ਸਿੰਘ ਬਾਵਾ ਲਾਲੀ ਸ਼ਾਮਲ ਹੋਣਗੇ।