ਸਰੀ, 24 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਸਰੀ ਵਿਚ ਜਸਵਿੰਦਰ ਦਿਲਾਵਰੀ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਪਿਛਲੇ 11 ਸਾਲਾਂ ਤੋਂ ਨਿਰੰਤਰ ਪ੍ਰਕਾਸ਼ਿਤ ਕੀਤੇ ਜਾ ਰਹੇ ਮੈਗਜ਼ੀਨ ‘ਕੈਨੇਡਾ ਟੈਬਲਾਇਡ’ਦਾ ਦੀਵਾਲੀ ਵਿਸ਼ੇਸ਼ ਅੰਕ ਬੀਤੇ ਦਿਨ ਟਰੇਡ ਮੈਨ ਐਸੋਸੀਏਸ਼ਨ ਆਫ ਬੀ.ਸੀ. ਦੇ ਦਫ਼ਤਰ ਸਰੀ ਵਿਖੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਕਈ ਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਵਿਸ਼ੇਸ਼ ਅੰਕ ਦੀ ਕਵਰ ਸਟੋਰੀ ਕੈਨੇਡਾ ਦੀ ਪ੍ਰਸਿੱਧ ਸ਼ਖ਼ਸੀਅਤ ਰਮਨ ਸ਼ਰਮਾ ‘ਤੇ ਆਧਾਰਤ ਹੈ, ਜਿਨ੍ਹਾਂ ਦੀ ਤਸਵੀਰ ਮੈਗਜ਼ੀਨ ਦੇ ਮੁੱਖ ਪੰਨੇ ‘ਤੇ ਸੁਸ਼ੋਭਿਤ ਹੈ।
ਸਮਾਗਮ ਦਾ ਆਗਾਜ਼ ਰਮਨ ਸ਼ਰਮਾ ਦੇ ਮੋਹ ਭਰੇ ਸਵਾਗਤੀ ਸ਼ਬਦਾਂ ਨਾਲ ਹੋਇਆ। ਇਸ ਵਿਸ਼ੇਸ਼ ਮੌਕੇ ‘ਤੇ ਪ੍ਰੋ. ਸੀ.ਜੇ. ਸਿੱਧੂ (ਸਾਂਝਾ ਟੀਵੀ), ਹਰਪ੍ਰੀਤ ਸਿੰਘ ਮਾਨਕਟਲਾ, ਹਰਦਮ ਮਾਨ, ਐਡਵੋਕੇਟ ਅਵਤਾਰ ਸਿੰਘ ਧਨੋਆ, ਨਿਰੰਜਨ ਸਿੰਘ ਲਹਿਲ, ਰਜੇਸ਼ ਜਿੰਦਲ, ਅਸ਼ਵਨੀ ਕਾਲੀਆ, ਅੰਮ੍ਰਿਤਪਾਲ ਸਿੰਘ ਢੋਟ, ਬਲਬੀਰ ਢਿੱਲੋਂ, ਦੁਪਿੰਦਰ ਕੌਰ ਸਰਾਂ, ਇਕਬਾਲ ਬੈਂਸ, ਹਮੀਦ ਖ਼ਾਨ ਵਫਾ, ਅਜਮੇਰ ਸਿੰਘ ਭਾਗਪੁਰ, ਅਮਰ ਢਿੱਲੋਂ, ਤਸੀਰ ਕਪਲਾ, ਗੁਲਾਬ ਅਰੋੜਾ, ਜਿਆ ਸ਼ਰਮਾ, ਦਿਵਕਾ ਰਾਣਾ ਡਡਵਾਲ, ਸੰਜੀਵ ਸ਼ਰਮਾ, ਸ਼ੈਮ ਸ਼ਰਮਾ, ਰਵੀ ਕਾਲੀਆ, ਦਮਨਜੀਤ ਸਿੰਘ ਬਾਸੀ, ਗੁਰਜੋਤ ਸਿੰਘ ਚੀਮਾ, ਓਂਕਾਰ ਸਿੰਘ ਸਿੱਧੂ (ਮੋਹਾਲੀ), ਹਰਪ੍ਰੀਤ ਕੌਰ ਜੋਸ਼ਨ ਅਤੇ ਮਲਕੀਤ ਸਿੰਘ ਰੰਧਾਵਾ ਵਰਗੀਆਂ ਸ਼ਖ਼ਸੀਅਤਾਂ ਮੌਜੂਦ ਸਨ।
ਅੰਤ ਵਿੱਚ ਜਸਵਿੰਦਰ ਸਿੰਘ ਦਿਲਾਵਰੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਮੈਗਜ਼ੀਨ ਨਾਲ ਜੁੜੇ ਸਹਿਯੋਗੀਆਂ ਦੀ ਸ਼ਲਾਘਾ ਕੀਤੀ।
ਗੌਰਤਲਬ ਹੈ ਕਿ ਜਸਵਿੰਦਰ ਸਿੰਘ ਦਿਲਾਵਰੀ ਸਿਰਫ਼ ਇੱਕ ਪ੍ਰਸਿੱਧ ਪ੍ਰਕਾਸ਼ਕ ਹੀ ਨਹੀਂ, ਸਗੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਸਰਗਰਮ ਹਨ। ਲੋਕ ਭਲਾਈ ਕਾਰਜਾਂ ਪ੍ਰਤੀ ਸਮਰਪਿਤ ਰਹਿੰਦੇ ਹੋਏ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ “ਚੜ੍ਹਦੀ ਕਲਾ ਬ੍ਰਦਰਹੁਡਜ਼ ਵੈਲਫੇਅਰ ਐਸੋਸੀਏਸ਼ਨ” ਦਾ ਗਠਨ ਕੀਤਾ ਹੈ, ਜੋ ਸਮਾਜਿਕ ਦੀ ਬਿਹਤਰੀ ਲਈ ਸੇਵਾ ਕਾਰਜਾਂ ਵਿੱਚ ਸਰਗਰਮ ਯੋਗਦਾਨ ਪਾ ਰਹੀ ਹੈ।

