
ਸੰਗਰੂਰ 26 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਦੀ ਅਗਵਾਈ ਵਿੱਚ ਵੱਖ ਵੱਖ ਜਨਤਕ, ਜਮਹੂਰੀ, ਮਜ਼ਦੂਰ ਕਿਸਾਨ ਅਤੇ ਮੁਲਾਜਮ ਜਥੇਬੰਦੀਆਂ ਦੀ ਇਕੱਤਰਤਾ ਸਥਾਨਕ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹੋਈ। ਜਿਸ ਵਿੱਚ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨ੍ਹਾਂ ਨੇ ਸਮੂਲੀਅਤ ਕੀਤੀ।ਮੀਟਿੰਗ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਨੇ ਕੀਤੀ ਜਦੋਂ ਕੇ ਕਾਰਵਾਈ ਕੁਲਦੀਪ ਸਿੰਘ ਸਕੱਤਰ ਵੱਲੋਂ ਕੀਤੀ ਗਈ। ਸੂਬਾ ਆਗੂ ਸਵਰਨਜੀਤ ਸਿੰਘ ਨੇ ਵਿਸ਼ੇਸ ਸਮੂਲੀਅਤ ਕੀਤੀ ਅਤੇ ਅੱਜ ਦੀ ਮੀਟਿੰਗ ਦੀ ਲੋੜ ਅਤੇ ਇਸ ਵਿੱਚ ਵਿਚਾਰਨ ਲਈ ਰੱਖੇ ਮੁੱਦਿਆਂ ਤੇ ਗਹਿਰਾਈ ਨਾਲ ਗੱਲਬਾਤ ਕੀਤੀ।ਆਗੂਆਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਲੱਦਾਖ ਖੇਤਰ ਦੇ ਮੁੱਦਿਆਂ ਲਈ ਸਾਂਤਮਈ ਸੰਘਰਸ਼ ਕਰ ਰਹੇ ਸੋਨਮ ਵਾਂਗਚੂਕ ਤੇ ਐੱਨ ਐੱਸ ਏ ਲਗਾ ਕੇ ਜੇਲ ਵਿੱਚ ਬੰਦ ਕਰਨਾ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਅਣਐਲਾਨੀ ਬੰਦਿਸ਼ ਲਾਉਣ, ਸੁਪਰੀਮ ਕੋਰਟ ਦੇਚੀਫ ਜਸਟਿਸ ਜੋ ਦਲਿਤ ਭਾਈਚਾਰੇ ਨਾਲ ਸਬੰਧਤ ਹੈ ਤੇ ਅਖੌਤੀ ਉਚ ਜਾਤੀ ਦੇ ਵਕੀਲ ਵੱਲੋਂ ਸੁੱਟੀ ਜੁੱਤੀ ਤੋਂ ਇਲਾਵਾ ਸਰਕਾਰੀ ਸਹਿ ਤੇ ਹੋ ਰਹੇ ਅਨੇਕਾਂ ਜਬਰ ਜ਼ੁਲਮਾਂ,ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਤੇ ਹੁੰਦੇ ਰੋਜ਼ਾਨਾ ਦੇ ਜਬਰ ਅਤੇ ਲਾਠੀਚਾਰਜਾਂ ਤੇ ਗਲਬਾਤ ਬਾਤ ਕਰਦਿਆਂ ਇਸ ਨੂੰ ਲੋਕਤੰਤਰ ਦਾ ਦਿਨ ਦਿਹਾੜੇ ਹੋ ਰਿਹਾ ਘਾਣ ਗਰਦਾਨਿਆ ਅਤੇ ਜੇਲ੍ਹਾਂ ਵਿੱਚ ਅਣਮਨੁੱਖੀ ਤਰੀਕੇ ਨਾਲ ਨਜ਼ਰਬੰਦ ਸੋਨਮ ਵਾਂਗਚੁਕ ਨੂੰ ਤੁਰੰਤ ਰਿਹਾ ਕਰਨ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਲਾਈ ਪਾਬੰਦੀ ਹਟਾਉਣ ਅਤੇ ਜੁੱਤੀ ਸੁੱਟਣ ਵਾਲੇ ਫਿਰਕੂ ਵਕੀਲ ਤੇ ਸਖ਼ਤ ਕਾਰਵਾਈ ਕਰਨ ਅਤੇ ਗੈਰ ਮਨੁੱਖੀ ਜਬਰ ਦੇ ਵਰਤਾਰੇ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਗੁਰੂ ਤੇਗ ਬਹਾਦਰ ਦੀ ਜਮਹੂਰੀਅਤ ਲਈ ਦਿੱਤੀ ਅਦੁੱਤੀ ਕੁਰਬਾਨੀ ਦੇ 350 ਸਾਲਾਂ ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਤੇ ਇਹਨਾਂ ਸਰਕਾਰੀ ਜਬਰ ਅਤੇ ਧੱਕਿਆ ਖਿਲਾਫ ਰੋਸ ਮੁਜਾਹਰਾ ਕਰਨ ਦਾ ਫੈਸਲਾ ਵੀ ਕੀਤਾ ਗਿਆ।ਇਸ ਤੋਂ ਬਾਅਦ ਬਰਨਾਲਾ ਕੈਂਚੀਆਂ ਵਿੱਚ ਜਮਹੂਰੀ ਕਾਰਕੁਨ੍ਹਾਂ ਵੱਲੋਂ ਸੰਕੇਤਕ ਮੁਜਾਹਰਾ ਕਰਦਿਆਂ ਲੋਕਤੰਤਰ ਦੇ ਹੋ ਰਹੇ ਘਾਣ ਲਈ ਸਰਕਾਰ ਖਿਲਾਫ ਨਾਹਰੇਬਾਜੀ ਕੀਤੀ ਗਈ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਬਸੇਸਰ ਰਾਮ, ਵਿਤ ਸਕੱਤਰ ਮਨਧੀਰ ਸਿੰਘ ਰਾਜੋਮਾਜਰਾ,ਜੋਇੰਟ ਸਕੱਤਰ ਕੁਲਵਿੰਦਰ ਬੰਟੀ, ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ(ਦਿਗਵਿਜੈ ਸਬੰਧਤ) ਦੇ ਦਾਤਾ ਸਿੰਘ ਨਮੋਲ,ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੁੱਖਵਿੰਦਰ ਗਿਰ, ਦੇਸ਼ ਭਗਤ ਯਾਦਗਾਰ ਦੇ ਬਲਬੀਰ ਲੌਂਗੋਵਾਲ, ਤਰਕਸ਼ੀਲ ਸੁਸਾਈਟੀ ਦੇ ਜੁਝਾਰ ਲੌਂਗੋਵਾਲ,ਗੁਰਦੀਪ ਸਿੰਘ,ਕਿਰਤੀ ਕਿਸਾਨ ਯੂਨੀਅਨ ਦੇ ਭਜਨ ਢੱਡਰੀਆਂ, ਜਰਨੈਲ ਸਿੰਘ ਜਹਾਂਗੀਰ, ਭਾਰਤੀ ਕਿਸਾਨ ਯੂਨੀਅਨ (ਡਕਾਉਂਦਾ) ਦੇ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਨਮੋਲ,ਨੌਜਵਾਨ ਭਾਰਤ ਸਭਾ, ਟੈਕਨੀਕਲ ਇੰਪਲਾਈਜ਼ ਯੂਨੀਅਨ ਦੇ ਬਬਨਪਾਲ, ਨਿਰੰਜਣ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਮਹੂਰੀ ਕਾਰਕੁਨ ਹਾਜ਼ਿਰ ਸਨ।

