ਫ਼ਰੀਦਕੋਟ, 26 ਅਕਤੂਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰ੍ਹਾੜਾਂ ਵਾਲਾ ਦੀ ਸੁਪਤਨੀ, ਪ੍ਰਸਿੱਧ ਅਦਾਕਾਰ/ਨਿਰਦੇਸ਼ਕ ਅਮਿਤੋਜ ਮਾਨ ਦੇ ਮਾਤਾ ਸ਼੍ਰੀਮਤੀ ਗੁਰਨਾਮ ਕੌਰ ਦੀ ਆਤਮਿਕ ਸਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 26 ਅਕਤੂਬਰ, ਦਿਨ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਮਾਨ ਮਰ੍ਹਾੜ ਦੇ ਗੁਰਦੁਆਰਾ ਸਾਹਿਬ, ਨਜ਼ਦੀਕ ਸਾਦਿਕ, ਜ਼ਿਲਾ ਫ਼ਰੀਦਕੋਟ ਵਿਖੇ ਦੁਪਹਿਰ 12:00 ਵਜੇ ਤੋਂ 1:30 ਵਜੇ ਤੱਕ ਹੋਵੇਗੀ। ਇਸ ਦੁੱਖ ਦੀ ਘੜੀ ’ਚ ਮਾਨ ਪ੍ਰੀਵਾਰ ਨਾਲ ਪੰਜਾਬ ਦੇ ਨਾਮਵਰ ਗਾਇਕ/ਅਦਾਕਾਰ ਹਰਭਜਨ ਮਾਨ, ਸੰਗੀਤਕਾਰ/ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਦਿਲਬਾਗ ਚਾਹਲ, ਗੀਤਕਾਰ/ਗਾਇਕ ਭਿੰਦੇਸ਼ਾਹ ਰਾਜੋਵਾਲੀਆ, ਗਾਇਕ ਬਿੱਲਾ ਮਾਣੇਵਾਲੀਆ, ਸੰਗੀਤਕਾਰ/ਗਾਇਕ ਦਵਿੰਦਰ ਸੰਧੂ, ਲੋਕ ਗਾਇਕ ਸੁਰਜੀਤ ਗਿੱਲ, ਨੋਜਵਾਨ ਗਾਇਕ ਅਰਸ਼ ਗਿੱਲ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਨੈਸ਼ਨਲ ਐਵਾਰਡੀ /ਸੇਵਾ ਮੁਕਤ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ, ਕਮੇਡੀ ਕਲਕਾਰ ਲਛਮਣ ਭਾਣਾ-ਅਮਰਜੀਤ ਸੇਖੋਂ, ਪੰਜਾਬੀ ਲੇਖਕ ਮੰਚ ਫ਼ਰੀਦਕੋਟ , ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਰਜਿ. ਨਵਰਾਹੀ ਘੁਗਿਆਣਵੀ, ਇਕਬਾਲ ਘਾਰੂ ਬਲਬੀਰ ਸਿੰਘ ਧੀਰ, ਮਨਜਿੰਦਰ ਗੋਲ੍ਹੀ, ਧਰਮ ਪ੍ਰਵਾਨਾਂ, ਜੀਤ ਕੰਮੇਆਣਾ ,ਲੱਕੀ ਕੰਮੇਆਣਾ, ਪ੍ਰਸਿੱਧ ਲੋਕ ਗਾਇਕ ਬਲਧੀਰ ਮਾਹਲਾ,ਪ੍ਰਸਿੱਧ ਗਾਇਕ ਇੰਦਰ ਮਾਨ,ਰਾਣਾ ਕੰਮੇਆਣਾ, ਗੀਤਕਾਰ ਪੱਪੀ ਕੰਮੇਆਣਾ, ਵਤਨਵੀਰ ਜ਼ਖ਼ਮੀ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
।
