ਮਾਛੀਵਾੜਾ ਸਾਹਿਬ 29 ਅਕਤੂਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਮਿਤੀ 26 – 10 – 25 ਦਿਨ ਐਤਵਾਰ ਨੂੰ ( ਨਿਊ ਹਾਲ ਲਾਟੋ ਰੋਡ ) ਵਿਖੇ ਹੋਈ । ਪਹਿਲੇ ਸੈਸ਼ਨ ਦੀ ਪ੍ਰਧਾਨਗੀ ਉੱਘੇ ਗਜ਼ਲਗੋ ਗੁਰਦਿਆਲ ਰੋਸ਼ਨ,ਸ਼੍ਰੀ ਸੁਰਿੰਦਰ ਰਾਮਪੁਰੀ,ਗਜ਼ਲਗੋ ਜੋਰਾਵਰ ਸਿੰਘ ਪੰਛੀ,ਲੇਖਿਕਾ ਜਸਵੀਰ ਕੌਰ ਜੱਸੀ , ਗਜ਼ਲਗੋ ਸਰਦਾਰ ਪੰਛੀ ਅਤੇ ਗੁਰਸੇਵਕ ਸਿੰਘ ਢਿੱਲੋ ਨੇ ਕੀਤੀ । ਮੀਟਿੰਗ ਵਿੱਚ ਗ਼ਜ਼ਲਗੋ ਜ਼ੋਰਾਵਰ ਸਿੰਘ ਪੰਛੀ ਦੀ ਕਿਤਾਬ,ਪ੍ਰੇਮ ਖੇਲਣ ਕਾ ਚਾਓ, ਸ੍ਰੀ ਸੁਰਿੰਦਰ ਰਾਮਪੁਰੀ ਦੁਆਰਾ ਸੰਪਾਦਕ ਪੁਸਤਕ ,ਆਤਮਾ ਰਾਮ ਰੰਜਨ ਜੀਵਨ ਅਤੇ ਰਚਨਾ, ਲੇਖਿਕਾ ਜਸਵੀਰ ਕੌਰ ਜੱਸੀ ਦੀ ਈ – ਬੁੱਕ , ਨਜ਼ਰ ਤੋਂ ਨਜ਼ਰੀਏ ਤੱਕ , ਲੇਖਿਕਾ ਕੰਵਲਜੀਤ ਕੌਰ ਆਂਡਲੂ ਦੀ ਈ – ਬੁੱਕ , ਰੂਹ ਤੋਂ ਰੂਹ ਤੱਕ , ਲੋਕ ਅਰਪਣ ਕੀਤੀਆਂ ਗਈਆਂ।
ਪ੍ਰੇਮ ਖੇਲਣ ਕਾ ਚਾਓ, ਪੁਸਤਕ ਦਾ ਪਰਚਾ ਉੱਘੀ ਲੇਖਿਕਾ ਰਜਿੰਦਰ ਕੌਰ ਪੰਨੂ ਨੇ , ਆਤਮਾ ਰਾਮ ਰੰਜਨ ਜੀਵਨ ਅਤੇ ਰਚਨਾ , ਪੁਸਤਕ ਦਾ ਪਰਚਾ, ਗੁਰਸੇਵਕ ਸਿੰਘ ਢਿੱਲੋ ਨੇ , ਲੇਖਿਕਾ ਜਸਵੀਰ ਕੌਰ ਜੱਸੀ ਦੀ ਈ – ਬੁੱਕ , ਨਜ਼ਰ ਤੋਂ ਨਜ਼ਰੀਏ ਤੱਕ ਦਾ ਪਰਚਾ , ਬਲਬੀਰ ਸਿੰਘ ਬੱਬੀ ਨੇ ਅਤੇ ਲੇਖਿਕਾ ਕੰਵਲਜੀਤ ਕੌਰ ਆਂਡਲੂ ਦੀ ਈ – ਬੁੱਕ , ਰੂਹ ਤੋਂ ਰੂਹ ਤੱਕ ਦਾ ਪਰਚਾ , ਗੀਤਕਾਰ ਜਗਤਾਰ ਰਾਈਆਂ ਵਾਲੇ ਨੇ ਪੜ੍ਹਿਆ। ਇਨਾਂ ਪੁਸਤਕਾਂ ਬਾਰੇ ਗਜ਼ਲਗੋ ਗੁਰਦਿਆਲ ਰੌਸ਼ਨ, ਸ੍ਰੀ ਸੁਰਿੰਦਰ ਰਾਮਪੁਰੀ , ਉੱਘੇ ਗਜ਼ਲਗੋ ਸਰਦਾਰ ਪੰਛੀ , ਗੁਰਸੇਵਕ ਸਿੰਘ ਢਿੱਲੋ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ । ਮੀਟਿੰਗ ਵਿੱਚ ਗਜ਼ਲਗੋ ਜੋਰਾਵਰ ਸਿੰਘ ਪੰਛੀ , ਲੇਖਿਕਾ ਜਸਵੀਰ ਕੌਰ ਜੱਸੀ , ਸ੍ਰੀ ਸੁਰਿੰਦਰ ਰਾਮਪੁਰੀ , ਲੇਖਿਕਾ ਕੰਵਲਜੀਤ ਕੌਰ ਆਂਡਲੂ , ਗੀਤਕਾਰ ਗੋਪੀ ਜਮਾਲਪੁਰੀ , ਦਾ ਸਨਮਾਨ ਕੀਤਾ ਗਿਆ।
ਇਸ ਤੋਂ ਇਲਾਵਾ ਗਾਇਕਾ ਸਿਮਰ ਮਹਿਰਾ ਦੇ ਗੀਤ, ਮਾਤਾ ਸੀਤਾ ਦੀਆਂ ਲੋਰੀਆਂ, ਦਾ ਪੋਸਟਰ ਰਿਲੀਜ਼ ਕੀਤਾ ਗਿਆ । ਦੂਜੇ ਸੈਸ਼ਨ ਵਿੱਚ ਪ੍ਰਭਾਵਸ਼ਾਲੀ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਦੀਪ ਦਿਲਬਰ ਸਮਰਾਲਾ , ਗੀਤਕਾਰ ਕਰਨੈਲ ਸਿੰਘ ਸਿਵੀਆ , ਜਗਜੀਤ ਗੁਰਮ , ਜਗਵੀਰ ਸਿੰਘ ਵਿੱਕੀ , ਦਰਸ਼ਨ ਸਿੰਘ ਭਾਗਪੁਰ , ਗਜ਼ਲਗੋ ਬਲਵੰਤ ਚਿਰਾਗ਼ ਨੇ ਕੀਤੀ । ਹਾਜ਼ਰ ਸ਼ਇਰਾਂ ਵਿੱਚ ਗੀਤਕਾਰ ਕਰਨੈਲ ਸਿੰਘ ਸਿਵੀਆ , ਨੇਤਰ ਸਿੰਘ ਮੁੱਤੋਂ , ਹਰਬੰਸ ਸਿੰਘ ਰਾਏ,ਬਲਵੰਤ ਸਿੰਘ ਵਿਰਕ,ਦਲਵੀਰ ਸਿੰਘ ਕਲੇਰ,ਪੰਮੀ ਹਬੀਬ, ਜਗਦੇਵ ਮਕਸੂਦੜਾ, ਹਰਸ਼ਦੀਪ ਸਿੰਘ, ਹਰਬੰਸ ਸਿੰਘ ਸ਼ਾਨ ਬਗਲੀ,ਮਨਦੀਪ ਸਿੰਘ ਮਾਣਕੀ,ਸੁਖਵਿੰਦਰ ਸਿੰਘ ਭਾਦਲਾ, ਅਵਤਾਰ ਸਿੰਘ ਓਟਾਲਾਂ,ਹਜ਼ਾਰਾਂ ਸਿੰਘ ਮੰਡ,ਗੀਤ ਗੁਰਜੀਤ, ਪਰਮਜੀਤ ਸਿੰਘ ਮੁੰਡੀਆਂ,ਸਵਿੰਦਰ ਸਿੰਘ ਲੁਧਿਆਣਾ,ਕਮਲਜੀਤ ਸਿੰਘ ਨੀਲੋਂ,ਸੀਮਾ ਕਲਿਆਣ ਲੁਧਿਆਣਾ, ਬਲਰਾਜ ਸਿੰਘ ਬਾਜਵਾ, ਸ਼ਰਨਜੀਤ ਕੌਰ,ਮਨਜੀਤ ਸਿੰਘ ਰਾਗੀ, ਮਲਕੀਤ ਸਿੰਘ ਮਾਲੜਾ,ਸੁਖਵਿੰਦਰ ਕੌਰ ਸੁੱਖੀ,ਰਣਜੀਤ ਕੌਰ,ਹਰਦੀਪ ਕੌਰ,ਜਸਵੀਰ ਸਿੰਘ ਸਾਹਨੇਵਾਲ, ਕੁਲਵਿੰਦਰ ਸਿੰਘ,ਗੁਰਦੀਪ ਸਿੰਘ ਫੌਜੀ,ਕਮਲਜੀਤ ਸਿੰਘ, ਜਸਪ੍ਰੀਤ ਕੌਰ,ਸਿਮਰ ਮਹਿਰਾ,ਚੰਨਪ੍ਰੀਤ ਸਿੰਘ ,ਇੰਦਰਪ੍ਰੀਤ ਸਿੰਘ, ਗੁਰਜੰਟ ਸਿੰਘ,ਪ੍ਰੋਫੈਸਰ ਬਲਵਿੰਦਰ ਸਿੰਘ ਧਾਲੀਵਾਲ, ਆਰ ਬਾਂਸਲ, ਮੀਤ ਹੰਟ,ਆਦਿਕ ਸ਼ਇਰਾਂ ਨੇ ਰਚਨਾਵਾਂ ਸਾਂਝੀਆਂ ਕੀਤੀਆਂ ।
ਮੀਟਿੰਗ ਦੀ ਕਾਰਵਾਈ ਕਹਾਣੀਕਾਰ ਤਰਨ ਸਿੰਘ ਬੱਲ ਤੇ ਜਗਵੀਰ ਸਿੰਘ ਵਿੱਕੀ ਨੇ ਖੂਬਸੂਰਤ ਅੰਦਾਜ਼ ਨਾਲ ਚਲਾਈ । ਇਸ ਤੋਂ ਇਲਾਵਾ ਸਰਪੰਚ ਬਹਾਦਰ ਸਿੰਘ , ਬਲਦੇਵ ਸਿੰਘ , ਬਲਵੰਤ ਸਿੰਘ , ਆਦਿਕ ਵੀ ਮੀਟਿੰਗ ਵਿੱਚ ਹਾਜ਼ਰ ਸਨ। ਗੁਰਸੇਵਕ ਸਿੰਘ ਢਿੱਲੋ ਨੇ ਦੂਰੋਂ ਨੇੜਿਓਂ ਆਏ ਹੋਏ ਸ਼ਇਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।
