ਕੋਟਕਪੂਰਾ, 29 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖੇਡ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਟੂਰਨਾਮੈਂਟ ’ਚ ਸਥਾਨਕ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਪ੍ਰਾਇਮਰੀ/ਐਲੀਮੈਂਟਰੀ ਅਤੇ ਸੈਕੰਡਰੀ ਵਰਗ ਦੀਆਂ ਖੇਡਾਂ ਵਿੱਚੋ ਕਈ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕੀਤੇ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਦੀ ਅਗਵਾਈ ਵਿੱਚ ਇਹ ਮਾਣਮੱਤੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਖੇਡ ਇੰਚਾਰਜ ਖੇਡਾਂ ਦੀ ਜਾਣਕਾਰੀ ਦੱਸਦਿਆਂ ਕਿ ਸ਼ਤਰੰਜ ਵਿੱਚ ਰਾਜਵੀਰ ਕੌਰ, ਹਰਗੁਣ ਕੌਰ, ਰੂਹੀ, ਕਰਮਜੀਤ ਕੌਰ, ਰਾਸ਼ੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬੈਂਡਮਿੰਟਨ, ਹੇਮਾਕਸ਼ੀ, ਰਾਸ਼ੀ ਪਹਿਲਾ ਸਥਾਨ, ਕਰਾਟੇ ਰਿਸ਼ਿਤਾ, ਹੇਮਾਕਸ਼ੀ ਪਹਿਲਾ ਸਥਾਨ, ਬੈਡਮਿੰਟਨ ਵਿੱਚ ਮਨਿੰਦਰ ਸਿੰਘ, ਮਯੰਕ ਪਹਿਲਾ, ਕਰਾਟੇ ਰਣਵੀਰ ਕੁਮਾਰ, ਮੋਹਿਤ ਮੌਗਾਂ ਪਹਿਲਾ, ਸ਼ਾਟਪੁੱਟ ਰਾਸ਼ੀ ਦੂਜਾ, ਰਿਲੇਅ ਰਾਸ਼ੀ, ਹਰਸਿਤਾ, ਹੇਮਾਕਸ਼ੀ, ਰਿਸ਼ਿਤਾ ਦੂਜਾ, ਰਿਲੇਅ ਮਨਿੰਦਰ ਸਿੰਘ, ਮਯੰਕ, ਰਣਵੀਰ ਕੁਮਾਰ ਅਤੇ ਮਾਨਵ ਦੂਜਾ, ਰਾਹਤ 400 ਮੀਟਰ ਤੀਜਾ ਸਥਾਨ ਹਰਡਲ (80 ਮੀਟਰ) ਅਤੇ ਉੱਚੀ ਛਾਲ ਵਿੱਚ ਪਹਿਲਾ, ਰਾਜਵੀਰ ਵਾਕ ਰੇਸ ਦੂਜਾ, ਏਕਮਜੋਤ ਕੌਰ ਵਾਕ ਰੇਸ ਦੂਜਾ, ਏਂਜਲ 1500 ਮੀਟਰ ਪਹਿਲਾ, 800 ਮੀਟਰ ਦੂਜਾ, ਰਾਖੀ ਪੋਲ ਵਾਲਟ ਵਿੱਚ ਪਹਿਲਾ ਅਤੇ ਗੋਲਾ ਸੁੱਟਣਾ ਵਿੱਚ ਤੀਜੇ ’ਤੇ ਮਮਤਾ ਲੰਬੀ ਛਾਲ ਅਤੇ 1500 ਮੀ: ਦੂਜਾ, ਸਲੋਚਨਾ 100 ਅਤੇ 200 ਮੀਟਰ ਵਿੱਚ ਦੂਜਾ, ਮੁਸਕਾਨ ਰਾਣੀ ਗੋਲਾ ਸੁੱਟਣ ਅਤੇ ਡਿਸਕਸ ਥਰੋ ਵਿੱਚ ਦੂਜੇ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ, ਡਾਇਰੈਕਟਰ ਕਰਨੈਲ ਸਿੰਘ ਮੱਕੜ ਅਤੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਮਾਣਮੱਤੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਨੂੰ ਸਖਤ ਮਿਹਨਤ ਕਰਵਾਉਣ ਵਾਲੇ ਅਧਿਆਪਕ ਆਸ਼ਾ ਸ਼ਰਮਾ ਅਤੇ ਪ੍ਰਿਯੰਕਾ ਸ਼ਰਮਾ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਸਕੂਲ ਵਿਖੇ ਖੇਡ ਵਿਭਾਗ ਵੱਲੋਂ ਦਿੱਤੇ ਗਏ ਮੈਡਲ ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਸਾਹਮਣੇ ਪਾਏ ਗਏ। ਇਸ ਮੌਕੇ ਸਮੁੱਚੇ ਸਮੂਹ ਅਧਿਆਪਕ ਕਾਂਤਾ ਰਾਣੀ, ਬਲਜੀਤ ਕੌਰ, ਜਸ਼ਨਪ੍ਰੀਤ ਕੌਰ, ਜਸਵੀਰ ਕੌਰ, ਪ੍ਰੇਮ ਲਤਾ, ਸਰਬਜੀਤ ਕੌਰ, ਜਸਪ੍ਰੀਤ ਕੌਰ, ਹਰਜੀਤ ਕੌਰ, ਲਵਪ੍ਰੀਤ ਸਿੰਘ, ਬਲਜਿੰਦਰ ਸਿੰਘ ਸੁਰਿੰਦਰ ਕੁਮਾਰ, ਸਵਯਮ ਅਰੌੜਾ ਅਤੇ ਸੋਨੂੰ ਆਦਿ ਵੀ ਹਾਜਰ ਸਨ।
