ਪੰਜਾਬੀ ਸੱਭਿਆਚਾਰ ਲੋਕ ਸੰਗੀਤ ਦੀ ਸੰਭਾਲ ਸਾਡੀ ਮੁੱਢਲੀ ਜਿੰਮੇਵਾਰੀ- ਮਨਜੀਤ ਸਿੰਘ ਬਰਾੜ
ਸੰਸਥਾ ਵੱਲੋਂ ਪੰਜ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ।
ਫਰੀਦਕੋਟ 30 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਇੰਡਕ ਆਰਟਸ ਵੈਲਫੇਅਰ ਕੌਂਸਲ (IAWC) ਵੱਲੋਂ 18ਵਾਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ – 2025 ਸ਼ਾਨਦਾਰ ਢੰਗ ਨਾਲ ਲਵ ਪੰਜਾਬ ਫਾਰਮ, ਨੈਸ਼ਨਲ ਹਾਈਵੇ-54, ਕੋਟਕਪੂਰਾ ਵਿਖੇ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸੰਪੂਰਨ ਹੋਇਆ । ਸੰਸਥਾ ਦੇ ਡਾਇਰੈਕਟਰ ਪ੍ਰੋ. ਬਾਈ ਭੋਲਾ ਯਮਲਾ ਅਤੇ ਸੰਸਥਾ ਦੇ ਸਰਪ੍ਰਸਤ ਹਰਦੀਪ ਸਿੰਘ ਕਿੰਗਰਾ ਹੋਰਾਂ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਸੂਬਾ ਪੱਧਰੀ ਸਮਾਰੋਹ ਦੇ ਮੁੱਖ ਮਹਿਮਾਨ ਫਰੀਦਕੋਟ ਮੰਡਲ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ (ਆਈਏਐਸ) ਰਹੇ, ਜਦਕਿ ਵਿਸ਼ੇਸ਼ ਮਹਿਮਾਨਾਂ ਵਿੱਚ ਅਰਜਨਾ ਅਵਾਰਡੀ ਸੁੱਚਾ ਸਿੰਘ, ਐਸਡੀਐਮ ਕੋਟਕਪੂਰਾ ਸੂਰਜ ਕੁਮਾਰ, ਡਾ. ਗੁਰਚਰਨ ਕੌਰ ਕੋਚਰ, ਡਾ. ਸੰਦੀਪ ਸਿੰਘ ਮੁੰਡੇ, ਮਦਨ ਜਲੰਧਰੀ,ਸੰਤੋਖ ਸਿੰਘ ਸੰਧੂ, ਮਾਨ ਸਿੰਘ ਸੁਥਾਰ, ਅਸ਼ੋਕ ਵਿੱਕੀ ਬੋਲੀਵੁੱਡ, ਇਕਬਾਲ ਸਿੰਘ ਸਹੋਤਾ, ਕੁਲਦੀਪ ਸਿੰਘ ਅਟਵਾਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਮਨਜੀਤ ਸਿੰਘ ਬਰਾੜ ਮੰਡਲ ਕਮਿਸ਼ਨਰ ਫਰੀਦਕੋਟ ਐਸਡੀਐਮ ਸੂਰਜ ਕੁਮਾਰ,ਹਰਦੀਪ ਸਿੰਘ ਕਿੰਗਰਾ,ਸੰਸਥਾ ਦੇ ਚੇਅਰਮੈਨ ਪ੍ਰੋਫੈਸਰ ਬਾਈ ਭੋਲਾ ਯਮਲਾ ਅਤੇ ਭਿੰਦਰਜੀਤ ਕੌਰ ਰੁਪਾਣਾ ਹੋਰਾਂ ਨੇ ਜੋਤ ਜਗਾ ਕੇ ਕੀਤੀ।
,ਬਹੁਤ ਹੀ ਪ੍ਰਭਾਵਸ਼ਾਲੀ ਇਸ ਸਮਾਰੋਹ ਦੌਰਾਨ ਕਲਾ, ਸਾਹਿਤ, ਸੰਗੀਤ, ਸਿੱਖਿਆ, ਗੁਰਮਤਿ ਸੰਗੀਤ ਅਤੇ ਲੋਕ ਸੇਵਾ ਦੇ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਮੁੱਖ ਮਹਿਮਾਨ ਮਨਜੀਤ ਸਿੰਘ ਬਰਾੜ ਮੰਡਲ ਕਮਿਸ਼ਨਰ ਫਰੀਦਕੋਟ, ਹਰਦੀਪ ਸਿੰਘ ਕਿੰਗਰਾ ਬਾਈ ਭੋਲਾ ਯਮਲਾ, ਡਾਕਟਰ ਗੁਰਚਰਨ ਕੌਰਕੋਚਰ ਅਰਜੁਨਾ ਅਵਾਰਡੀ ਸੁੱਚਾ ਸਿੰਘ, ਅਸ਼ੋਕ ਵਿੱਕੀ, ਇਕਬਾਲ ਸਿੰਘ ਸਹੋਤਾ ਅਤੇ ਰਿਦਮਜੀਤ ਹੋਰਾਂ ਨੇ ਆਪਣੇ ਕਰ ਕਮਲਾਂ ਨਾਲ ਰਾਜ ਪੁਰਸਕਾਰ ਪ੍ਰਦਾਨ ਕੀਤੇ ।
ਇਸ ਮੌਕੇ IAWC ਰਾਜ ਰਤਨ ਐਵਾਰਡ – 2025 ਨਾਲ ਸਨਮਾਨਿਤ ਹੋਏ ਵਿਅਕਤੀਆਂ ਵਿੱਚ ਸ. ਅਜੀਤ ਸਿੰਘ (ਸਮਾਜ ਸੇਵਾ ਖੇਤਰ), ਸ. ਬੂਟਾ ਸਿੰਘ ਗੁਲਾਮੀਵਾਲਾ (ਲੋਕ ਸਾਹਿਤ), ਸ਼੍ਰੀ ਭਗਵਾਨ ਦਾਸ ਗੁਪਤਾ (ਸਮਾਜ ਸੇਵਾ), ਸ. ਗੁਰਮੇਲ ਸਿੰਘ ਬੌਡੇ (ਸਾਹਿਤ), ਡਾ. ਹਰਜਸ ਕੌਰ (ਗੁਰਮਤਿ ਸੰਗੀਤ), ਡਾ. ਹਰੀਸ਼ ਗਰੋਵਰ (ਸਾਹਿਤ ਖੋਜ), ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ (ਪੰਜਾਬੀ ਸਾਹਿਤ), ਡਾ. ਸੋਨਦੀਪ ਮੋਂਗਾ (ਸਿੱਖਿਆ), ਡਾ. ਰਾਜੇਸ਼ ਸ਼ਰਮਾ (ਸ਼ਾਸਤਰੀ ਸੰਗੀਤ), ਡਾ. ਟਿੱਕਾ ਜੇ.ਐੱਸ. ਸਿੱਧੂ (ਲੋਕ ਸਾਹਿਤ), ਕੈਪਟਨ ਦਵਿੰਦਰ ਸਿੰਘ ਜੱਸਲ (ਲੋਕ ਸਾਹਿਤ) , ਸ਼੍ਰੀ ਜਸਵੀਰ ਸ਼ਰਮਾ ਦੱਦਾਹੂਰ (ਲੋਕ ਕਵਿਤਾ ਤੇ ਕਲਾ), ਸ੍ਰੀਮਤੀ ਸੁਦੇਸ਼ ਕੁਮਾਰੀ (ਲੋਕ ਸੰਗੀਤ), ਸ਼੍ਰੀ ਸੁਰਿੰਦਰ ਫ਼ਰਿਸ਼ਤਾ ਘੁੱਲੇ ਸ਼ਾਹ (ਰੰਗਮੰਚ), ਸ਼੍ਰੀ ਹਰਭਜਨ ਹਰੀ (ਸੰਗੀਤ), ਸ. ਹਰਭਜਨ ਸਿੰਘ ਸਪਰਾ (ਉਮਰ ਭਰ ਪ੍ਰਾਪਤੀਆਂ), ਸ. ਕੁਲਜੀਤ ਸਿੰਘ ਬੇਦੀ (ਸਮਾਜਿਕ ਸੇਵਾ), ਸ. ਜਸਜੀਤ ਸਿੰਘ ਗਿੱਲ ( ਵਾਤਾਵਰਨ ਅਤੇ ਪਾਣੀ ਸੇਵਾ ), ਡਾ. ਰਵੀ ਬਾਂਸਲ (ਮੈਡੀਕਲ ਸੇਵਾ), ਸ. ਸਤਬੀਰ ਸਿੰਘ (ਸਮਾਜਿਕ ਸੇਵਾ) ਅਤੇ ਸ੍ਰੀ ਸਰਬਜੀਤ ਚੀਮਾ ( ਲੋਕ ਸੰਗੀਤ) ਸ਼ਾਮਲ ਹਨ।
ਇਸ ਸਮਾਰੋਹ ਦੌਰਾਨ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਨਾਲ ਜੋੜਦੀਆਂ ਵਿਲੱਖਣ ਪ੍ਰਸਤੁਤੀਆਂ — ਗਿੱਧਾ, ਭੰਗੜਾ, ਲੋਕ ਗੀਤ, ਕਵਿਤਾ ਪਾਠ ਅਤੇ ਰੰਗਮੰਚ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਪੰਜਾਬ ਦੀ ਪ੍ਰਸਿੱਧ ਕਲਾਕਾਰ ਸਰਬਜੀਤ ਚੀਮਾ ਅਤੇ ਉੱਘੇ ਕਨੇਡੀਅਨ ਘੁੱਲੇ ਸ਼ਾਹ ਨੇ ਆਪਣੇ ਪੇਸ਼ਕਾਰੀ ਨਾਲ ਖੂਬ ਰੰਗ ਬੰਨਿਆ ਸਮਾਰੋਹ ਦੌਰਾਨ ਕੌਂਸਲ ਪ੍ਰਕਾਸ਼ਿਤ ਦੋ ਪੁਸਤਕਾਂ — “ਚੁੱਪ ਸ਼ਬਦਾਂ ਦੀ ਗੂੰਜ” ਅਤੇ ਲੇਖਕ ਅਜੈਬ ਸਿੰਘ ਰੁਪਾਣਾ ਦੀ ਪੁਸਤਕ “ਬਰਫ ਦਾ ਸੇਕ” ਕਮਲਜੀਤ ਕੌਰ ਦੀ ਵਿਰਸੇ ਦੇ ਮੋਤੀ, ਕੌਰ ਬਿੰਦ ਦੀ ਪੁਸਤਕ ਬੋਲੀਆਂ ਸਮੇਤ ਪੰਜ ਪੁਸਤਕਾਂ ਦਾ ਲੋਕ ਅਰਪਣ ਵੀ ਕੀਤਾ ਗਿਆ।
ਇਸ ਮੌਕੇ ਸਭ ਦਾ ਸਵਾਗਤ ਕਰਦਿਆਂ ਹਰਦੀਪ ਸਿੰਘ ਕਿੰਗਰਾ ਨੇ ਕਿਹਾ ਕਿ ਇੰਡਕ ਆਰਟਸ ਵੈਲਫੇਅਰ ਕੌਂਸਲ ਦਾ ਉਦੇਸ਼ ਕਲਾ, ਸਾਹਿਤ, ਸਿੱਖਿਆ, ਪ੍ਰਸ਼ਾਸਨ ਅਤੇ ਲੋਕ ਭਲਾਈ ਦੇ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਮਾਣ ਦੇਣਾ ਹੈ, ਤਾਂ ਜੋ ਹੋਰ ਲੋਕ ਵੀ ਸਮਾਜਿਕ ਤੇ ਰਾਸ਼ਟਰੀ ਸੇਵਾ ਲਈ ਪ੍ਰੇਰਿਤ ਹੋਣ।
ਮੁੱਖ ਮਹਿਮਾਨ ਮਨਜੀਤ ਸਿੰਘ ਬਰਾੜ ਹੋਰਾਂ ਨੇ ਕਿਹਾ ਕਿ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ, ਪੰਜਾਬੀ ਸਾਹਿਤ ਵਿਰਾਸਤ ਅਤੇ ਲੋਕ ਸੰਗੀਤ ਨੂੰ ਸੰਭਾਲ ਕੇ ਰੱਖਣਾ ਸਾਡੀ ਮੁਢਲੀ ਜਿੰਮੇਵਾਰੀ ਹੈ ਸੰਸਥਾ ਵੱਲੋਂ “ਕਲਾ ਜੀਵਨ ਯੋਜਨਾ” ਤਹਿਤ ਕੀਤੇ ਜਾ ਰਹੇ ਸਾਹਿਤ, ਸੰਗੀਤ ਅਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲੇ ਅਤੇ ਸਾਹਿਤਕਾਰਾਂ,ਕਲਾਕਾਰਾਂ ਦੀ ਮਦਦ ਬਹੁਤ ਹੀ ਸ਼ਲਾਗਾਯੋਗ ਹੈ। ਇਸ ਮੌਕੇ ਵੱਖ-ਵੱਖ ਖੇਤਰਾਂ ਦੇ ਬੁੱਧੀਜੀਵੀ ਲੋਕਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ
