ਡੀ.ਆਈ.ਜੀ ਦੀ ਅਗਵਾਈ ਹੇਠ ਪੁਲਿਸ ਵੱਲੋਂ ਭਾਰੀ ਮਾਤਰਾਂ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥ ਕਰਵਾਏ ਗਏ ਨਸ਼ਟ
ਫਰੀਦਕੋਟ ਪੁਲਿਸ ਵੱਲੋ ਮਾਰਚ 2025 ਤੋ ਲੈ ਕੇ ਹੁਣ ਤੱਕ 618 ਮੁਕੱਦਮੇ ਦਰਜ ਕਰਕੇ 948 ਦੋਸ਼ੀ ਕੀਤੇ ਜਾ ਚੁੱਕੇ ਹਨ ਗ੍ਰਿਫਤਾਰ : ਐਸ.ਐਸ.ਪੀ.
ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਨਾਮ ਪਰ ਇੱਕ ਯੁੱਧ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾ ਮੁਤਾਬਿਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੂਰੇ ਪੰਜਾਬ ਭਰ ਵਿਚ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੀਮਤੀ ਨਿਲਾਂਬਰੀ ਜਗਦਲੇ ਡੀ.ਆਈ.ਜੀ ਫਰੀਦਕੋਟ ਰੇਂਜ ਵੱਲੋਂ ਸੇਲ ਲਿਮਟਿਡ ਪਾਵਰ ਪਲਾਟ ਸੇਡਾ ਸਿੰਘ ਵਾਲਾ ਵਿਖੇ ਵੱਖ-ਵੱਖ ਮੁਕੱਦਮਿਆ ਵਿੱਚ ਬਰਾਮਦ ਨਸ਼ੀਲੇ ਪਦਾਰਥਾ ਨੂੰ ਨਸ਼ਟ ਕਰਨ ਉਪਰੰਤ ਕੀਤਾ। ਇਸ ਮੌਕੇ ਡੀ.ਆਈ.ਜੀ ਫਰੀਦਕੋਟ ਰੇਂਜ ਸ਼੍ਰੀਮਤੀ ਨਿਲਾਂਬਰੀ ਜਗਦਲੇ ਨੇ ਕਿਹਾ ਕਿ ਅੱਜ ਜਿਲਾ ਅਤੇ ਹਾਈ ਲੈਵਲ ਡਰੱਗ ਡਿਸਪੋਜਲ ਕਮੇਟੀਆ ਵੱਲੋਂ 16 ਕੁਇੰਟਲ ਦੇ ਜਿਆਦਾ ਪੋਸਤ, 03 ਕਿਲੋ ਤੋ ਜਿਆਦਾ ਹੈਰੋਇਨ, 12 ਹਜਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ, 632 ਨਸ਼ੀਲੇ ਕੈਪਸੂਲ, 9770 ਨਸ਼ੀਲੇ ਟੀਕੇ ਅਤੇ ਨਸ਼ੀਲਾ ਪਾਉਡਰ ਵੀ ਨਸ਼ਟ ਕੀਤਾ ਗਿਆ ਹੈ, ਜੋ 50 ਐਨ.ਡੀ.ਪੀ.ਐਸ ਐਕਟ ਮਾਮਲਿਆ ਨਾਲ ਸਬੰਧਿਤ ਹੈ, ਜਿਸ ਨੂੰ ਕਿ ਅੱਜ ਪੂਰੀ ਪਾਰਦਰਸ਼ਤਾ ਨਾਲ ਨਸ਼ਟ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਵਿੱਚ ਪੂਰੀ ਤਰ੍ਹਾ ਕਾਰਗਰ ਸਾਬਤ ਹੋਈ ਹੈ, ਜਿਸ ਤਹਿਤ ਫਰੀਦਕੋਟ ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ ਵੱਡੀ ਮਾਤਰਾ ਵਿੱਚ ਬ੍ਰਾਮਦਗੀ ਕੀਤੀ ਗਈ ਹੈ। ਜਿਹਨਾਂ ਵਿੱਚ ਬਰਾਮਦ ਹੋਏ ਨਸ਼ੀਲੇ ਪਦਾਰਥਾ ਨੂੰ ਅੱਜ ਨਸ਼ਟ ਕੀਤਾ ਗਿਆ ਹੈ। ਇਸ ਸਬੰਧੀ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਫਰੀਦਕੋਟ ਪੁਲਿਸ ਵੱਲੋ ਨਸ਼ਿਆ ਵਿਰੁੱਧ ਕਾਰਵਾਈ ਦੇ ਨਤੀਜੇ ਜਾਰੀ ਕਰਦੇ ਹੋਏ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋ ਮਾਰਚ 2025 ਤੋ ਲੈ ਕੇ ਹੁਣ ਤੱਕ 618 ਮੁਕੱਦਮੇ ਦਰਜ ਕਰਕੇ 948 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਪਿਛਲੇ 15 ਮਹੀਨਿਆ ਦੌਰਾਨ ਨਸ਼ਾ ਤਸਕਰਾ ਦੀ 09 ਕਰੋੜ ਤੋ ਜਿਆਦਾ ਕੀਮਤ ਦੀ ਜਾਇਦਾਤ ਸਬੰਧਿਤ ਅਥਾਰਟੀ ਪਾਸੋ ਮਨਜੂਰੀ ਹਾਸਿਲ ਕਰਨ ਉਪਰੰਤ ਫਰੀਜ ਕਰਵਾਈ ਗਈ ਹੈ। ਐਸ.ਐਸ.ਪੀ ਫਰੀਦਕੋਟ ਨੇ ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕਿਸਮ ਦੇ ਨਸ਼ਿਆਂ ਤੋਂ ਦੂਰ ਰਹਿਣ, ਕਿਉਂਕਿ ਨਸ਼ੇ ਦੀ ਆਦਤ ਉਨ੍ਹਾਂ ਦੀ ਜ਼ਿੰਦਗੀ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲੜਾਈ ਵਿਚ ਪੁਲਿਸ ਪ੍ਰਸ਼ਾਸ਼ਨ ਨਾਲ ਮਿਲ ਕੇ ਕੰਮ ਕਰਨ ਅਤੇ ਕਿਸੇ ਵੀ ਨਸ਼ਾ ਤਸਕਰ ਜਾਂ ਸਪਲਾਇਰ ਦੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਵੀ ਕੀਤੀ।
ਲੜੀ ਨੰ. ਨਸ਼ੀਲਾ ਪਦਾਰਥ ਨਸ਼ਟ ਕੀਤੀ ਗਈ ਮਾਤਰਾ
1) ਹੈਰੋਇਨ 03 ਕਿਲੋ 171 ਗ੍ਰਾਮ
2) ਪੋਸਤ 1688 ਕਿਲੋ 850 ਗ੍ਰਾਮ
3) ਨਸ਼ੀਲੀਆਂ ਗੋਲੀਆਂ 128610
4) ਨਸ਼ੀਲੇ ਕੈਪਸੂਲ 632
5) ਨਸ਼ੀਲੇ ਟੀਕੇ 9770
6) ਨਸ਼ੀਲਾ ਪਾਊਡਰ 10 ਗ੍ਰਾਮ