ਫਰੀਦਕੋਟ , 31 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਜਿਲ੍ਹੇ ਦੇ ਪਿੰਡ ਹੱਸਣਭੱਟੀ ਦੇ ਵਸਨੀਕ ਪੰਜਾਬ ਪੁਲਿਸ ਵਿੱਚ ਬਤੌਰ ਪੁਲਿਸ ਅਫਸਰ ਸਬ ਇੰਸਪੈਕਟਰ ਇਕਬਾਲ ਸਿੰਘ ਚੌਕੀ ਇੰਚਾਰਜ ਨੱਥੂਵਾਲਾ ਗਰਬੀ ਦੀ ਬੇਟੀ ਪਵਨਪ੍ਰੀਤ ਕੌਰ, ਜ਼ੋ ਮਾਊਟ ਲਿਟਰਾ ਜੀ ਸਕੂਲ ਫਰੀਦਕੋਟ ਦੀ ਹੋਣਹਾਰ ਵਿਦਿਆਰਥਣ ਹੈ। ਜਿਸ ਨੇ ਆਪਣੀ ਸਖਤ ਮਿਹਨਤ ਸਦਕਾ ਪਵਨਪ੍ਰੀਤ ਕੌਰ ਨੇ 69 ਵੀ ਐਥਲੈਟਿਕ ਸਕੂਲ ਗੇਮਜ਼ ਚੈਪੀਅਨਸ਼ਿਪ 2025-2026, ਲੁਧਿਆਣਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਨੇ ਉੱਚੀ ਛਾਲ ਮੁਕਾਬਲੇ ਵਿੱਚ ਚਾਦੀ ਦਾ ਤਗਮਾ ਜਿੱਤਿਆ, 1.36 ਮੀਟਰ ਦੀ ਉਚਾਈ ਪਾਰ ਕਰਕੇ ਸਕੂਲ ਅਤੇ ਪੂਰੇ ਜਿਲ੍ਹਾ ਫਰੀਦਕੋਟ ਖੇਤਰ ਦਾ ਮਾਣ ਵਧਾਇਆ। ਪਵਨਪ੍ਰੀਤ ਕੌਰ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ ਕੇ ਪੂਰਾ ਗੁਰੂ ਨਾਨਕ ਖੇਡ ਸਟੇਡੀਅਮ ਲੁਧਿਆਣਾ ਗੂੰਜ ਉਠਿਆ ਪਵਨਪ੍ਰੀਤ ਕੌਰ ਦੇ ਸਾਨਦਾਰ ਪ੍ਰਦਰਸਨ ਦੇ ਅਧਾਰ ’ਤੇ ਉਸ ਨੂੰ ਰਾਸਟਰੀ ਪੱਧਰ ਦੇ ਮੁਕਾਬਲੇ ਲਈ ਚੁਣਿਆ ਗਿਆ। ਇਹ ਪਾ੍ਰਪਤੀ ਨਾ ਸਗੋ ਉਸਦੇ ਲਈ ਸਗੋ ਪੂਰੇ ਸਕੂਲ ਅਤੇ ਜਿਲ੍ਹਾ ਫਰੀਦਕੋਟ ਲਈ ਮਾਣ ਵਾਲੀ ਗੱਲ ਹੈ। ਪਵਨਪ੍ਰੀਤ ਕੌਰ ਦੇ ਪਿਤਾ ਜੀ ਪੰਜਾਬ ਪੁਲਿਸ ਵਿੱਚ ਬਤੌਰ ਅਫਸਰ ਹਨ, ਜਿੰਨਾਂ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ। ਪਵਨਪ੍ਰੀਤ ਕੌਰ ਦੇ ਵੱਡੀ ਭੈਣ ਅੰਸ਼ਪ੍ਰੀਤ ਕੌਰ ਨੇ ਵੀ ਇਸ ਸਕੂਲੀ ਖੇਡਾ ਵਿੱਚ ਭਾਗ ਲਿਆ ਸੀ। ਇਹ ਦੋਨੋ ਭੈਣਾ ਨੂੰ ਕੋਚ ਮਨਦੀਪ ਕੁਮਾਰ ਬਤੌਰ ਡੀ.ਪੀ.ਈ. ਮਾਊਟ ਲਿਟਰਾ ਜੀ ਸਕੂਲ ਵਿੱਚ ਜ਼ੋ ਇੰਨਾਂ ਲੜਕੀਆ ਨੂੰ ਤਿਆਰੀ ਕਰਵਾਉਂਦੇ ਹਨ। ਸਕੂਲ ਦੇ ਚੈਅਰਮੈਨ ਇੰਜੀ. ਚਮਨ ਲਾਲ ਗੁਲਾਟੀ ਨੇ ਪਵਨਪ੍ਰੀਤ ਕੌਰ ਨੂੰ ਦਿੰਦਿਆਂ ਸਟੇਜ਼ ’ਤੇ ਬੁਲਾ ਕੇ ਜੇਤੂ ਮੈਡਲ ਨਾਲ ਸਨਮਾਨਿਤ ਕੀਤਾ। ਜਿਲ੍ਹਾ ਖੇਡ ਅਫਸਰ, ਡਿਪਟੀ ਕਮਿਸ਼ਨਰ ਅਤੇ ਜਿਲ੍ਹੇ ਦੀ ਸਪੋਰਟਸ ਅਕੈਡਮੀ ਸਮੇਤ ਖੇਡ ਪ੍ਰੇਮੀਆਂ ਨੂੰ ਇਸ ਬੇਟੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਹੋਂਸਲਾ ਅਫਜਾਈ ਕਰਨੀ ਚਾਹੀਦੀ ਹੈ, ਤਾਂ ਜ਼ੋ ਆਉਣ ਵਾਲੀਆਂ ਰਾਸ਼ਟਰ ਪੱਧਰ ਦੀਆਂ ਖੇਡਾਂ ਵਿੱਚ ਬੇਟੀ ਪਵਨਪ੍ਰੀਤ ਕੌਰ ਆਪਣਾ ਵਧੀਆ ਪ੍ਰਦਰਸ਼ਨ ਕਰ ਸਕੇ।

