ਫ਼ਰੀਦਕੋਟ, 5 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਜ਼ਿਲਾ ਕਿ੍ਰਕਟ ਐਸੋਸੀਏਸ਼ਨ ਫਰੀਦਕੋਟ ਦੇ ਜਨਰਲ ਸਕੱਤਰ ਡਾ.ਏ.ਜੀ.ਐੱਸ. ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਦਕੋਟ ਜਿਲੇ ਲਈ ਬੜੇ ਮਾਨ ਦੀ ਗੱਲ ਹੈ ਕੇ ਨਮਨ ਧੀਰ ਦੀ ਇੰਡੀਆ ਏ ਟੀਮ ਵਿੱਚ ਬਤੌਰ ਉਪ ਕਪਤਾਨ ਚੋਣ ਹੋ ਗਈ ਹੈ ਅੱਗੇ ਜਾਣਕਾਰੀ ਦਿੰਦਿਆਂ ਡਾ.ਬਾਵਾ ਨੇ ਕਿਹਾ ਕਿ ਨਮਨ ਧੀਰ ਦੀ ਹੁਣ ਰਾਈਜਿੰਗ ਸਟਾਰ ਏਸ਼ੀਆ ਕੱਪ 2025 ਜੋ ਕੇ ਕਤਰ ਚ ਖੇਡਿਆ ਜਾਣਾ ਹੈ ਇੰਡੀਆ ਏ ਟੀਮ ਚ ਬਤੌਰ ਉਪ ਕਪਤਾਨ ਖੇਡੇਗਾ। ਫਰੀਦਕੋਟ ਦੇ ਕਿ੍ਰਕਟ ਇਤਿਹਾਸ ਵਿਚ ਪਹਿਲੀ ਵਾਰ ਹੈ ਕੇ ਫਰੀਦਕੋਟ ਦਾ ਖਿਡਾਰੀ ਇੰਡੀਆ ਏ ਟੀਮ ਚ ਖੇਡੇਗਾ। ,ਡਾ.ਬਾਵਾ ਨੇ ਕਿਹਾ ਕਿ ਨਮਨ ਦੀ ਇਸ ਪ੍ਰਾਪਤੀ ਵਿਚ ਉਸ ਦੀ ਕਿ੍ਰਕਟ ਪ੍ਰਤੀ ਲਗਨ,ਨਿਮਰਤਾ ਸਾਦਗੀ ਅਤੇ ਅਨੁਸ਼ਾਸ਼ਨ ਚ ਰਹਿਣਾ ਉਸ ਨੂੰ ਇਸ ਮੁਕਾਮ ਤੇ ਲੈ ਕੇ ਗਿਆ ਹੈ ਅਤੇ ਇਸ ਉਪਲਬਧੀ ਤੋਂ ਬਾਅਦ ਫਰੀਦਕੋਟ ਦੇ ਬਾਕੀ ਕਿ੍ਰਕਟ ਖਿਡਾਰੀਆ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਉਹਨਾਂ ਅੰਦਰ ਉਪਰਲੇ ਸਤਰ ਤੱਕ ਖੇਡਨ ਦੀ ਭਾਵਨਾ ਵਧੇਗੀ। ਫਰੀਦਕੋਟ ਦੇ ਕਿ੍ਕਟ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ । ਫ਼ਰੀਦਕੋਟ ਦੇ ਸ਼ਾਮ ਗਰਗ ਕਾਰਜਕਾਰੀ ਪ੍ਰਧਾਨ ਫਰੀਦਕੋਟ ਕਿ੍ਕਟ ਐਸੋਸੀਏਸ਼ਨ ਫਰੀਦਕੋਟ, ਜਨਰਲ ਸਕੱਤਰ ਡਾ.ਏ.ਜੀ.ਐੱਸ ਸੰਦੀਪ ਧਾਲੀਵਾਲ ਪੰਜਾਬ ਸੂਚਨਾ ਕਮਿਸ਼ਨਰ ਪੰਜਾਬ ਸਰਕਾਰ, ਜ਼ਿਲਾ ਖੇਡ ਅਫ਼ਸਰ ਬਲਜਿੰਦਰ ਸਿੰਘ, ਸ਼੍ਰੀ ਸਤੀਸ਼ ਸ਼ਰਮਾ ਕੈਸ਼ੀਅਰ, ਪਰਮਿੰਦਰ ਸਿੰਘ ਗਿੱਲ, ਤਰਕੇਸ਼ਵਰ ਭਾਰਤੀ, ਬਲਜਿੰਦਰ ਸਿੰਘ ਜਿੰਦ, ਰਮੇਸ਼ ਕੁਮਾਰ ਨਿੱਕਾ, ਦਵਿੰਦਰ ਧਵਨ,ਯੁਗੇਸ਼ ਚਾਵਲਾ, ਸਰਵਣ ਕੁਮਾਰ,ਗੁਰਕਰਨ ਸਿੰਘ, ਜ਼ਿਲਾ ਖੇਡ ਕੋਆਰਡੀਨੇਟਰ ਸਿੱਖਿਆ ਵਿਭਾਗ ਕੇਵਲ ਕੌਰ, ਜ਼ਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਨਵਪ੍ਰੀਤ ਸਿੰਘ, ਅਰੁਣ ਦੇਵਗਣ (ਮਿੱਕੀ), ਲੈਕਚਰਾਰ ਅਮਿਤ ਗਰੋਵਰ, ਲੈਕਚਰਾਰ ਅਮਰਿੰਦਰ ਸਿੰਘ, ਲੈਕਚਰਾਰ ਗਗਨਦੀਪ ਸਿੰਘ ਸੰਧੂ, ਸਮਾਜ ਗੁਰਿੰਦਰ ਸਿੰਘ ਗੋਰਾ ਅਤੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਨੇ ਵਧਾਈਆਂ ਦਿੱਤੀਆਂ।

