ਫਰੀਦਕੋਟ, 6 ਨਵੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟਡੀ ਸਰਕਲ, ਫਰੀਦਕੋਟ-ਮੁਕਤਸਰ- ਬਠਿੰਡਾ ਜ਼ੋਨ ਵੱਲੋਂ ਗੁਰਦੁਆਰਾ ਸ੍ਰੀ ਹਰਿੰਦਰ ਨਗਰ ਵਿਖੇ ਅੰਤਰ ਸਕੂਲ ਯੁਵਕ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 45 ਸਕੂਲਾਂ ਦੇ ਲਗਭਗ 500 ਵਿਦਿਆਰਥੀਆਂ, ਅਧਿਆਪਕਾ ਅਤੇ ਮਾਪਿਆਂ ਨੇ ਸ਼ਮੂਲੀਅਤ ਕੀਤੀ। ਖੇਤਰ ਸਕੱਤਰ ਕੁਲਦੀਪ ਸਿੰਘ ਅਨੁਸਾਰ ਇਹ ਅੰਤਰ ਸਕੂਲ ਯੁਵਕ ਮੇਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂ ਸਮਰਪਿਤ ਕੀਤਾ ਗਿਆ ਸੀ ਜਿਸ ਦੌਰਾਨ ਵਿਦਿਆਰਥੀਆਂ ਦੇ ਚਿੱਤਰ ਕਲਾ, ਕਵਿਤਾ ਮੁਕਾਬਲਾ, ਦਸਤਾਰਬੰਦੀ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦਾ ਆਯੋਜਨ ਹਰਭਜਨ ਸਿੰਘ, ਬੀਰ ਸਿੰਘ ਅਤੇ ਖੇਤਰ ਸਕੱਤਰ ਕੁਲਦੀਪ ਸਿੰਘ ਵੱਲੋਂ ਕੀਤਾ ਗਿਆ। ਇਹਨਾ ਮੁਕਾਬਲਿਆਂ ਦੌਰਾਨ ਜਜਮੈਂਟ ਦੀ ਭੂਮਿਕਾ ਪ੍ਰੋਫੈਸਰ ਬੀਰਇੰਦਰ ਸਿੰਘ, ਪ੍ਰਿੰਸੀਪਲ ਮਨਿੰਦਰ ਕੌਰ ਅਤੇ ਕੁਲਵਿੰਦਰ ਕੌਰ ਨੇ ਨਿਭਾਈ। ਇਸ ਮੇਲੇ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਅਤੇ ਸਲੋਕਾਂ ਤੇ ਅਧਾਰਿਤ ਕੁਇਜ਼ ਮੁਕਾਬਲੇ ਦਾ ਆਯੋਜਨ ਡਾ. ਗੁਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਜੋ ਕਿ ਮੇਲੇ ਦੌਰਾਨ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਕੁਇਜ਼ ਦੌਰਾਨ ਪ੍ਰਸ਼ਨ ਉੱਤਰਾਂ ਦੇ ਸਿਲਸਿਲੇ ਦੇ ਨਾਲ ਨਾਲ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦਰਸ਼ਨ, ਹਿੰਮਤ ਅਤੇ ਬਹਾਦਰੀ ਦੀ ਤਸਵੀਰ ਵੀ ਪੇਸ਼ ਕੀਤੀ ਗਈ। ਇਸ ਵਿੱਚ ਲਗਭਗ 80 ਬੱਚਿਆਂ ਦੇ ਲਿਖਤੀ ਇਮਤਿਹਾਨ ਉਪਰੰਤ ਛੇ ਟੀਮਾਂ ਨੂੰ ਸ਼ਾਟ ਲਿਸਟ ਕੀਤਾ ਗਿਆ ਜਿਨਾਂ ਨੇ ਫਾਈਨਲ ਕੁਇਜ ਵਿੱਚ ਭਾਗ ਲਿਆ। ਕੁਇਜ ਨਤੀਜੇ ਇਸ ਪ੍ਰਕਾਰ ਹਨ – ਮੁਮਤਾਜ ਕੌਰ-ਮੁਨੀਤ ਭੁੱਲਰ, ਦਸ਼ਮੇਸ਼ ਪਬਲਿਕ ਫਰੀਦਕੋਟ ਨੇ ਪਹਿਲਾ ਸਥਾਨ, ਸੁਖਪ੍ਰੀਤ ਕੌਰ-ਰੁਪਿੰਦਰ ਕੌਰ, ਜੀਟੀਬੀ ਫਰੀਦਕੋਟ ਨੇ ਦੂਜਾ ਅਤੇ ਅਰਸ਼ਪ੍ਰੀਤ ਸਿੰਘ-ਕੋਮਲ ਪ੍ਰੀਤ ਕੌਰ ਸੂਬੇਦਾਰ ਮਹਿੰਦਰ ਝੋਟੀਵਾਲਾ ਨੇ ਤੀਜਾ ਸਥਾਨ ਹਾਸਿਲ ਕੀਤਾ। ਪੇਂਟਿੰਗ ਮੁਕਾਬਲੇ ਵਿੱਚ ਬਾਬਾ ਫਰੀਦ ਸਕੂਲ ਫਰੀਦਕੋਟ ਦੀ ਖੁਸ਼ਪ੍ਰੀਤ ਕੌਰ ਨੇ ਪਹਿਲਾ, ਗੁਰਵੀਰ ਸਿੰਘ, ਸਰਕਾਰੀ ਸਕੂਲ ਮੁਦਕੀ (ਲੜਕੇ) ਨੇ ਦੂਜਾ, ਗੁਰਮਿਲਾਪ ਸਿੰਘ ਦਿੱਲੀ ਇੰਟਰਨੈਸ਼ਨਲ ਫਰੀਦਕੋਟ ਨੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਦਿਲਪ੍ਰੀਤ ਕੌਰ ਦਸ਼ਮੇਸ਼ ਸਕੂਲ ਫਰੀਦਕੋਟ ਨੇ ਉਤਸ਼ਾਹ ਵਧਾਊ ਇਨਾਮ ਪ੍ਰਾਪਤ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿੱਚ ਖਾਲਸਾ ਸਕੂਲ ਫਰੀਦਕੋਟ ਦੇ ਕਰਮਨ ਸਹੋਤਾ, ਗੁਰਲੀਨ ਕੌਰ ਸ਼ਹੀਦਗੰਜ ਮੁਦਕੀ, ਹਰਮਨਦੀਪ ਕੌਰ ਸੂਬੇਦਾਰ ਮਹਿੰਦਰ ਝੋਟੀਵਾਲਾ ਅਤੇ ਹਰਨੂਰ ਕੌਰ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਅਤੇ ਉਤਸ਼ਾਹ ਵਧਾਓ ਇਨਾਮ ਪ੍ਰਾਪਤ ਕੀਤੇ। ਦਸਤਾਰ ਮੁਕਾਬਲਾ (ਜੂਨੀਅਰ) ਵਿੱਚ ਬਾਬਾ ਫਰੀਦ ਸਕੂਲ ਫਰੀਦਕੋਟ ਦੇ ਪਾਹੁਲਪ੍ਰੀਤ ਸਿੰਘ, ਮਨਿੰਦਰ ਸਿੰਘ ਸੂਬੇਦਾਰ ਮਹਿੰਦਰ ਝੋਟੀਵਾਲਾ ਦੇ ਏਕਮਜੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤੇ। ਦਸਤਾਰ ਮੁਕਾਬਲਾ (ਸੀਨੀਅਰ) ਵਿੱਚ ਸ਼ਹੀਦ ਗੰਜ ਮੁੱਦਕੀ ਦੇ ਰਣਦੀਪ ਸਿੰਘ, ਖਾਲਸਾ ਸਕੂਲ ਫਰੀਦਕੋਟ ਦੇ ਜਸਵਿੰਦਰ ਸਿੰਘ, ਤਾਜ ਪਬਲਿਕ ਜੰਡ ਸਾਹਿਬ ਦੇ ਵੀਰਇੰਦਰ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤੇ।ਅੰਤਰ ਸਕੂਲ ਯੁਵਕ ਮੇਲੇ ਦੇ ਅੰਤ ਵਿੱਚ ਜਿੱਥੇ ਗੁਰਦੁਆਰਾ ਹਰਿੰਦਰਾ ਨਗਰ ਫਰੀਦਕੋਟ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਬੀਰ ਸਿੰਘ ਪ੍ਰਧਾਨ ਅਤੇ ਡਾਕਟਰ ਗੁਰਪ੍ਰੀਤ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ, ਉਥੇ ਅਗਸਤ ਮਹੀਨੇ ਵਿੱਚ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ ਦੇ ਜੇਤੂ ਅਤੇ ਮੈਰਿਟ ਪੁਜੀਸ਼ਨਾਂ ਵਾਲੇ ਵਿਦਿਆਰਥੀਆਂ ਨੂੰ ਵੀ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਸਮੁੱਚੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਰਜਿਸਟਰੇਸ਼ਨ ਟੀਮ- ਦਵਿੰਦਰ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ, ਗੁਰਕੀਰਤ ਕੌਰ, ਗੁਰਪ੍ਰੀਤ ਕੌਰ, ਪ੍ਰੀਆਨਸ਼ੀ, ਤਵਲੀਨ ਕੌਰ ਪ੍ਰਿਥੀ ਸਿੰਘ, ਗੁਰ ਪ੍ਰਤਾਪ ਸਿੰਘ ਆਦਿ ਕਈ ਵੀਰ ਭੈਣਾਂ ਨੇ ਸਹਿਯੋਗ ਦਿੱਤਾ। ਮੇਲੇ ਦੇ ਅੰਤ ਚ ਗੁਰੂ ਕੇ ਅਤੁੱਟ ਲੰਗਰ ਵਰਤੇ।

