ਪ੍ਰੀਖਿਆ ਵਿੱਚ ਕੁੜੀਆਂ ਰਹੀਆਂ ਮੋਹਰੀ
ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨਾ
ਸੰਗਰੂਰ 6 ਨਵੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਤੇ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਦੇ ਮਕਸਦ ਨੂੰ ਲੈ ਕੇ ਪੰਜਾਬ ਦੇ ਵੱਡੀ ਗਿਣਤੀ ਸਕੂਲਾਂ ਵਿੱਚ 5-6 ਅਤੇ 27 ਅਕਤੂਬਰ ਨੂੰ ਕਰਵਾਈ ਗਈ ਮਹਾਨ ਗ਼ਦਰੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਇਕਾਈ ਸੰਗਰੂਰ ਦੇ ਨਤੀਜੇ ਦਾ ਅੱਜ ਐਲਾਨ ਕਰ ਦਿੱਤਾ ਗਿਆ। ਇਹ ਨਤੀਜਾ tarksheel.co.in ਉਤੇ ਵੇਖਿਆ ਜਾ ਸਕਦਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ਼ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ, ਸੁਰਿੰਦਰ ਪਾਲ, ਗੁਰਦੀਪ ਸਿੰਘ ਲਹਿਰਾ, ਕ੍ਰਿਸ਼ਨ ਸਿੰਘ, ਪ੍ਰਗਟ ਬਾਲੀਆਂ ਨੇ ਦੱਸਿਆ ਕਿ ਮਿਡਲ , ਸੈਕੰਡਰੀ ਤੇ ਅਪਰ ਸੈਕੰਡਰੀ ਦੇ ਤਿੰਨ ਗਰੁੱਪਾਂ ਵਿੱਚ ਕੁੱਲ 60 ਅੰਕਾਂ ਦੀ ਹੋਈ ਇਸ ਪ੍ਰੀਖਿਆ ਵਿੱਚ ਬਚਪਨ ਇੰਗਲਿਸ਼ ਸਕੂਲ ਸੰਗਰੂਰ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਵਾਨੀ ਪੁੱਤਰੀ ਲਵਨੀਤ ਕੁਮਾਰ ਨੇ 57 ਅੰਕ ਪ੍ਰਾਪਤ ਕਰਕੇ ਸੂਬੇ ਵਿੱਚ ਸੱਤਵੀਂ ਜਮਾਤ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ,ਇਸ ਤਰ੍ਹਾਂ ਅੱਠ ਇਕਾਈਆਂ ਦੇ ਅਧਾਰਤ ਸੰਗਰੂਰ- ਬਰਨਾਲਾ ਜੋਨ ਵਿੱਚ 5284 ਵਿਦਿਆਰਥੀਆਂ ਦੀ 80 ਪ੍ਰੀਖਿਆ ਕੇਂਦਰਾਂ ਵਿੱਚ ਹੋਈ ਪ੍ਰੀਖਿਆ ਵਿੱਚ ਬਚਪਨ ਇੰਗਲਿਸ਼ ਸਕੂਲ ਸੰਗਰੂਰ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਪਰਮਜੀਤ ਸਿੰਘ ਪੁੱਤਰ ਮਲਕੀਤ ਸਿੰਘ ਨੇ 51 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ , ਦੇਵਰਾਜ ਡੀ ਏ ਵੀ ਪਬਲਿਕ ਸਕੂਲ ਲਹਿਰਾਗਾਗਾ ਦੀ ਬੱਚੀ ਪਰਨੀਤ ਕੌਰ ਪੁੱਤਰੀ ਮਲਕੀਤ ਨੇ 52 ਅੰਕ ਪ੍ਰਾਪਤ ਕਰਕੇ ਜੋਨ ਪੱਧਰੀ ਸੱਤਵੀਂ ਜਮਾਤ ਵਿੱਚ ਪਹਿਲਾ ਸਥਾਨ, ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੀ ਬੱਚੀ
ਅਰਸ਼ਦੀਪ ਕੌਰ ਪੁੱਤਰੀ ਰਾਜ ਕੁਮਾਰ ਨੇ 53 ਅੰਕ ਪ੍ਰਾਪਤ ਕਰਕੇ ਜੋਨ ਪੱਧਰੀ 8 ਵੀਂ ਜਮਾਤ ਵਿੱਚੋ ਦੂਜਾ ਸਥਾਨ ਤੇ ਇਸੇ ਸਕੂਲ ਦੇ ਧੰਨਵੀਰ ਸਿੰਘ ਪੁੱਤਰ ਗੁਰਤੇਜ ਸਿੰਘ 56 ਅੰਕ ਪ੍ਰਾਪਤ ਕਰਕੇ ਜੋਨ ਪੱਧਰ ਤੇ 9 ਵੀਂ ਜਮਾਤ ਵਿੱਚ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੀ ਵਿਦਿਆਰਥਣ ਸੁਨੀਤਾ ਕੌਰ ਪੁੱਤਰੀ ਭਗਵਾਨ ਸਿੰਘ ਨੇ 50 ਅੰਕ ਪ੍ਰਾਪਤ ਕਰਕੇ ਜੋਨ ਪੱਧਰੀ ਗਿਆਰਵੀਂ ਜਮਾਤ ਵਿੱਚ ਪਹਿਲਾ ਸਥਾਨ, ਇਸ ਤਰ੍ਹਾਂ ਅਪਰ ਸੈਕੰਡਰੀ ਜਮਾਤ ਵਿੱਚ ਬਾਲ ਸਿਖਿਆ ਭਾਰਤੀ ਸਕੂਲ ਬਨਾਰਸੀ ਨਾਲ ਸੰਬੰਧਿਤ ਖੁਸ਼ੀ ਗਿੱਲ ਪੁੱਤਰੀ ਸੁਰਿੰਦਰ ਕੁਮਾਰ ਨੇ 54 ਅੰਕ ਪ੍ਰਾਪਤ ਕਰਕੇ ਜੋਨ ਵਿੱਚ ਪਹਿਲਾ ਸਥਾਨ ,ਸਰਕਾਰੀ ਰਣਬੀਰ ਕਾਲਜ ਸੰਗਰੂਰ ਦੀ ਵਿਦਿਆਰਥਣ ਮੰਜੂ ਰਾਇਕਾ ਪੁੱਤਰੀ ਸੁਖਵਿੰਦਰ ਰਾਇਕਾ ਨੇ ਅਪਰ ਸੈਕੰਡਰੀ ਵਿੱਚ ਜੋਨ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ । ਆਗੂਆਂ ਦੱਸਿਆ ਕਿ ਹਰ ਜਮਾਤ ਦੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸੂਬਾ ਮੈਰਿਟ ਸੂਚੀ ਵਿੱਚ ਹਨ, ਉਸਤੋਂ ਅਗਲੇ ਹਰੇਕ ਜਮਾਤ ਦੇ ਦੋ ਵਿਦਿਆਰਥੀ ਜੋਨ ਮੈਰਿਟ ਸੂਚੀ ਵਿੱਚ ਤੇ ਉਸਤੋਂ ਅਗਲੇ ਵਿਦਿਆਰਥੀ ਇਕਾਈ ਦੀ ਮੈਰਿਟ ਸੂਚੀ ਵਿੱਚ ਹਨ ਜੋ ਪ੍ਰੀਖਿਆ ਵਿੱਚ ਸ਼ਾਮਲ ਵਿਦਿਆਰਥੀਆਂ ਦੀ ਗਿਣਤੀ ਮੁਤਾਬਿਕ ਹੈ, ਆਗੂਆਂ ਦੱਸਿਆ ਇਕਾਈ ਸੰਗਰੂਰ ਦੇ ਸੂਬਾ ਤੇ ਜੋਨ ਪੱਧਰੀ ਮੈਰਿਟ ਤੋਂ ਅਗਲੇ ਘੱਟੋ ਘੱਟ ਹਰੇਕ ਜਮਾਤ ਦੇ 5 ਵਿਦਿਆਰਥੀ ਇਕਾਈ ਦੀ ਮੈਰਿਟ ਸੂਚੀ ਵਿੱਚ ਸ਼ਾਮਲ ਹਨ। ਇਕਾਈ ਦੀ ਮੈਰਿਟ ਸੂਚੀ ਛੇਤੀ ਘੋਸ਼ਿਤ ਕਰ ਦਿੱਤਾ ਜਾਵੇਗਾ।
ਤਰਕਸ਼ੀਲ਼ ਆਗੂਆਂ ਨੇ ਦੱਸਿਆ ਕਿ ਸੂਬਾ ਪੱਧਰੀ ਮੈਰਿਟ ਵਾਲੇ ਵਿਦਿਆਰਥੀਆਂ ਨੂੰ ਦਸੰਬਰ ਮਹੀਨੇ ਵਿੱਚ ਸੂਬਾਈ ਪੱਧਰ ਤੇ ਤਰਕਸ਼ੀਲ਼ ਭਵਨ ਬਰਨਾਲੇ ਵਿਖੇ ਹੋਣ ਵਾਲੇ ਵਿਸ਼ੇਸ਼ ਸਨਮਾਨ ਸਮਾਗਮ ਵਿੱਚ ਨਕਦ ਇਨਾਮ, ਤਰਕਸ਼ੀਲ਼ ਕਿਤਾਬਾਂ,ਯਾਦਗਾਰੀ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰਾਂ ਜੋਨ ਵਿੱਚ ਪਹਿਲਾ ਤੇ ਦੂਜਾ ਪ੍ਰਾਪਤ ਕਰਨ ਵਾਲੇ ਅਤੇ ਇਕਾਈ ਪੱਧਰ ਤੇ ਮੋਹਰੀ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਥਾਨਕ ਪੱਧਰ ਤੇ ਸਨਮਾਨ ਸਮਾਗਮ ਅਯੋਜਿਤ ਕਰਕੇ ਤਰਕਸ਼ੀਲ਼ ਕਿਤਾਬਾਂ, ਪੜ੍ਹਨ ਸਮੱਗਰੀ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਤਰਕਸ਼ੀਲ ਆਗੂਆਂ ਨੇ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਾਰੇ ਸਕੂਲ ਮੁਖੀਆਂ,ਪ੍ਰਬੰਧਕ ਕਮੇਟੀਆਂ, ਪ੍ਰਿੰਸੀਪਲਾਂ,ਅਧਿਆਪਕਾਂ,ਮਾਪਿਆਂ ਦੇ ਇਲਾਵਾ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਹੈ।

