ਕੋਟਕਪੂਰਾ, 6 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ’ਤੇ ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਰਜਿ: ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਵੱਲੋਂ ਪੰਜਗਰਾਈ ਕਲਾਂ ਦੇ 5 ਤੋਂ 15 ਸਾਲ ਕੇਸਾਧਾਰੀ ਅਤੇ ਅੰਮ੍ਰਿਤਧਾਰੀ 30 ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਕਿ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਵਿੱਚ ਵੀ ਅੱਜ ਧਰਮ ਪਰਿਵਰਤਨ ਦਾ ਪੂਰੀ ਤਰ੍ਹਾਂ ਬੋਲ ਬਾਲਾ ਚੱਲ ਰਿਹਾ ਹੈ, ਜਿਸ ਕਰਕੇ ਸਾਡੇ ਸਿੱਖ ਧਰਮ ਦੀ ਕਮੀ ਮਹਿਸੂਸ ਹੋ ਰਹੀ ਹੈ, ਅੱਜ ਬਹੁਤ ਸਾਰੇ ਪੰਜਾਬ ਦੇ ਲੋਕ ਧਰਮ ਪਰਿਵਰਤਨ ਕਰਕੇ ਇਸਾਈ ਧਰਮ ਨੂੰ ਪਹਿਨਾ ਰਹੇ ਹਨ, ਜੋ ਕਿ ਹੈਰਾਨੀਜਨਕ ਅਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਮੈਂ ਅੱਜ ਵਿਧਾਨ ਸਭਾ ਜੈਤੋ ਦੇ ਸਾਰੇ ਹੀ ਪਿੰਡਾਂ ਵਿੱਚ ਸਿੱਖ ਧਰਮ ਨਾਲ ਨੌਜਵਾਨ ਬੱਚਿਆਂ ਨੂੰ ਜੋੜਨ ਲਈ ਇਹ ਇਕ ਛੋਟਾ ਜਿਹਾ ਉਪਰਾਲਾ ਹੈ। ਉਹਨਾਂ ਇਹ ਵੀ ਕਿਹਾ ਕਿ ਕਿਹਾ ਕਿ ਸਮਾਜ ਵਿੱਚੋਂ ਕਈ ਲੋਕ ਬਹੁਤ ਥੋੜਾ ਜਿਹਾ ਲਾਲਚ ਕਰਕੇ ਧਰਮ ਪਰਿਵਰਤਨ ਕਰ ਰਹੇ ਹਨ, ਜਿਸ ਕਰਕੇ ਅੱਜ ਪੂਰੇ ਦੇਸ਼ ਵਿੱਚ ਇਸਾਈ ਧਰਮ ਦਾ ਬੋਲ ਬਾਲਾ ਵੱਧ ਗਿਆ ਹੈ। ਉਹਨਾਂ ਸਾਰੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਅਤੇ ਪ੍ਰਚਾਰਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਮਿਲ ਕੇ ਧਰਮ ਪਰਿਵਰਤਨ ਨੂੰ ਰੋਕਣਾ ਚਾਹੀਦਾ ਹੈ ਅਤੇ ਸਿੱਖ ਧਰਮ ਦੇ ਨਾਲ ਜੋੜਨ ਲਈ ਸਾਰੇ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਸਮੇਂ ਉਹਨਾਂ ਨਾਲ ਸਾਬਕਾ ਸਰਪੰਚ ਰਾਮ ਸਿੰਘ, ਨੰਬਰਦਾਰ ਬਲਕਾਰ ਸਿੰਘ, ਪਰਮਜੀਤ ਕੌਰ ਟਰੱਸਟੀ ਮੈਂਬਰ ਮਨਪ੍ਰੀਤ ਕੌਰ ਟਰਸਟੀ ਮੈਂਬਰ, ਨਸੀਬ ਸਿੰਘ ਔਲਖ ਅਤੇ ਬੱਚੇ ਵੀ ਹਾਜ਼ਰ ਸਨ।
