ਪੰਜਾਬ ਐਂਡ ਸਿੰਧ ਬੈਂਕ ਨੇ 27 ਦੌੜਾਂ ਨਾਲ ਕੱਪ ਜਿੱਤਿਆ : ਬਲਜੀਤ ਖੀਵਾ
ਸੰਜੀਵ ਕੁਮਾਰ ਡੀ.ਐਸ.ਪੀ. ਕੋਟਕਪੂਰਾ ਨੇ ਜੇਤੂ ਟੀਮ ਨੂੰ ਕੀਤਾ ਸਨਮਾਨਤ
ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਇਲਾਕੇ ਵਿੱਚ ਕ੍ਰਿਕਟ ਪ੍ਰੇਮੀਆਂ ਦਾ ਨਾਈਟ ਕ੍ਰਿਕਟ ਖੇਡਣ ਦਾ ਸੁਪਨਾ ਸਾਕਾਰ ਕਰਕੇ 2020 ਕ੍ਰਿਕਟ ਸਪੋਰਟਸ ਗਰਾਊਂਡ ਨੇ ਇੱਕ ਨੇਕ ਉਪਰਾਲਾ ਕੀਤਾ ਹੈ, ਹੁਣ ਕਾਰੋਬਾਰੀ, ਨੌਕਰੀ ਪੇਸ਼ਾ ਤੇ ਵਿਦਿਆਰਥੀ ਆਪਣੇ ਕ੍ਰਿਕਟ ਖੇਡਣ ਦੇ ਸ਼ੌਂਕ ਨੂੰ ਰਾਤ ਨੂੰ ਖੇਡ ਕੇ ਸਰੀਰਕ ਅਤੇ ਮਾਨਸਿਕ ਤੰਦਰੁਸਤ ਰਹਿ ਕੇ ਇੱਕ ਚੰਗਾ ਅਤੇ ਨਸ਼ਾ ਰਹਿਤ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ 2020 ਸਪੋਰਟਸ ਕ੍ਰਿਕਟ ਗਰਾਊਂਡ ਸੰਧਵਾਂ ਵਿਖੇ ਬਣੇ ਨਾਈਟ ਕ੍ਰਿਕਟ ਗ੍ਰਾਊਂਡ ਵਿੱਚ ਛੇਵੇਂ ਲੀਪ ਅਕੈਡਮੀ ਕ੍ਰਿਕਟ ਕੱਪ ਦੇ ਫਾਈਨਲ ਮੈਚ ਦੌਰਾਨ ਸ਼੍ਰੀ ਸੰਜੀਵ ਕੁਮਾਰ ਡੀ.ਐਸ.ਪੀ. ਕੋਟਕਪੂਰਾ ਨੇ ਜੇਤੂ ਟੀਮ ਨੂੰ ਇਨਾਮ ਵੰਡਣ ਦੌਰਾਨ ਕਹੇ। ਉਹਨਾਂ ਕਿਹਾ ਕਿ ਅੱਜ ਸਮਾਜ ਵਿੱਚੋਂ ਨਸ਼ਿਆਂ ਦੇ ਦਰਿਆ ਨੂੰ ਬੰਨ ਲਾਉਣ ਲਈ ਗਰਾਉਂਡਾਂ ਅਤੇ ਖੇਡਾਂ ਵੱਡਾ ਯੋਗਦਾਨ ਪਾ ਸਕਦੀਆਂ ਹਨ, ਸੋ ਆਓ ਆਪਾਂ ਸਾਰੇ ਖੇਡ ਵਿਧੀ ਨਾਲ ਆਪਣਾ ਆਲਾ-ਦੁਆਲਾ ਨਸ਼ਾ ਰਹਿਤ ਕਰੀਏ। ਟਵੰਟੀ-ਟਵੰਟੀ ਸਪੋਰਟਸ ਕ੍ਰਿਕਟ ਗਰਾਊਂਡ ਦੇ ਸੰਸਥਾਪਕ ਬਲਜੀਤ ਸਿੰਘ ਖੀਵਾ ਅਤੇ ਹਰਪ੍ਰੀਤ ਸਿੰਘ ਹਨੀ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 12 ਟੀਮਾਂ ਨੇ ਭਾਗ ਲਿਆ ਸੀ। ਲੀਗ ਮੈਚ, ਕੁਆਟਰ ਫਾਈਨਲ ਫਿਰ ਸੈਮੀਫਾਈਨਲ ਅਤੇ ਅੰਤ ਵਿੱਚ ਫਾਈਨਲ ਮੁਕਾਬਲੇ ਕੇ.ਕੇ. ਫੋਰਐਕਸ ਅਤੇ ਪੰਜਾਬ ਐਡ ਸਿੰਧ ਬੈਂਕ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਪੰਜਾਬ ਐਂਡ ਸਿੱਧ ਬੈਂਕ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ 24 ਓਵਰਾਂ ਵਿੱਚ 149 ਦੌੜਾ ਬਣਾਈਆਂ ਪਰ ਬਾਅਦ ਵਿੱਚ ਬੈਟਿੰਗ ਕਰਦਿਆਂ ਕੇਕੇ ਫੋਰਐਕਸ ਦੀ ਟੀਮ 122 ਰਨ ਬਣਾ ਕੇ ਆਲ ਆਊਟ ਹੋ ਗਈ। ਪੰਜਾਬ ਐਂਡ ਸਿੰਧ ਬੈਂਕ ਨੇ ਇਹ ਮੈਚ 27 ਦੌੜਾ ਨਾਲ ਇਹ ਕੱਪ ਜਿੱਤ ਲਿਆ। ਲੀਪ ਅਕੈਡਮੀ ਕੱਪ ਦੇ ਸਪੋਂਸਰ ਲਵਪ੍ਰੀਤ ਸਿੰਘ ਲਵੀ ਅਤੇ ਸੁਖ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਸਾਰੇ ਸਪੋਂਸਰਾਂ ਤੇ ਸਾਰੇ ਖਿਡਾਰੀਆਂ ਦਾ ਧੰਨਵਾਦ, ਜਿੰਨਾਂ ਨੇ ਰਲ-ਮਿਲ ਕੇ ਬਹੁਤ ਵਧੀਆ ਤਰੀਕੇ ਇਸ ਟੂਰਨਾਮੈਂਟ ਨੂੰ ਨੇਪਰੇ ਚੜਾਇਆ। ਇਸ ਟੂਰਨਾਮੈਂਟ ਵਿੱਚ ਮੈਨ ਆਫ ਦੀ ਸੀਰੀਜ ਰਿੰਕੂ ਬਾਂਗਾ, ਬੈਸਟ ਬੈਟਸਮੈਨ ਵਰੁਣ ਸਚਦੇਵਾ, ਬੈਸਟ ਬਾਲਰ ਸੁਮੀਤ ਗਰਗ ਰਹੇ। ਜ਼ਿਕਰਯੋਗ ਹੈ ਕਿ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਸਾਰੇ ਵਰਗਾਂ ਦੇ ਖਿਡਾਰੀ ਜਿਵੇਂ ਬੈਂਕ ਮੁਲਾਜ਼ਮ, ਪੰਜਾਬ ਪੁਲਿਸ, ਅਧਿਆਪਕ, ਡਾਕਟਰ ਅਤੇ ਕਾਰੋਬਾਰੀ ਲੋਕ ਰਾਤ ਦੀ ਕ੍ਰਿਕਟ ਖੇਡ ਕੇ ਆਪਣਾ ਸਰੀਰਕ ਅਤੇ ਮਾਨਸਿਕ ਵਿਕਾਸ ਰੱਖਣ ਲਈ ਖੇਡਦੇ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਇਲਾਕੇ ਦੇ ਸੈਂਕੜੇ ਖਿਡਾਰੀਆਂ ਦੇ ਨਾਲ ਅੰਪਾਇਰ ਪਿੰਕੂ ਛਾਬੜਾ, ਸਰਬਜੀਤ ਸਿੰਘ ਰਾਜੂ, ਧੋਨੀ ਤਲਵੰਡੀਵਾਲਾ, ਕਮੈਂਟਰੀ ਸਿਮੂ ਢਿੱਲੋ, ਹੈਪੀ ਸਰਾਂ, ਸਕੋਰਰ ਦੀ ਡਿਊਟੀ ਪੰਕਜ ਮਹਿਰਾ ਅਤੇ ਵੰਸ਼ ਮਹਿਰਾਂ ਨੇ ਬਖੂਬੀ ਨਿਭਾਈ।

