ਫਰੀਦਕੋਟ: 10 ਨਵੰਬਰ (ਧਰਮ ਪ੍ਰਵਾਨਾ/ਵਰਲਡ ਪੰਜਾਬੀ ਟਾਈਮਜ਼)
ਵੰਦੇ ਭਾਰਤ ਟ੍ਰੇਨ ਦਾ ਫਰੀਦਕੋਟ ਰੇਲਵੇ ਸਟੇਸ਼ਨ ਤੇ ਫਰੀਦਕੋਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਕੀਤਾ ਸ਼ਾਨਦਾਰ ਸਵਾਗਤ। ਭਾਰਤ ਸਰਕਾਰ ਦੁਆਰਾ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਵੱਲੋ ਇਸ ਟ੍ਰੇਨ ਨੂੰ ਝੰਡੀ ਦੇ ਕੇ ਕੀਤਾ ਗਿਆ ਰਵਾਨਾ। ਕੇਂਦਰੀ ਰਾਜ ਮੰਤਰੀ ਸ.ਰਵਨੀਤ ਸਿੰਘ ਬਿੱਟੂ ਆਪਣੇ ਸਾਥੀਆ ਨਾਲ ਇੱਥੇ ਫਰੀਦਕੋਟ ਪਹੁੰਚੇ ਫਰੀਦਕੋਟੀਆਂ ਵੱਲੋ ਉਹਨਾਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ। ਇਸ ਮੌਕੇ ਗੋਰਵ ਕੱਕੜ, ਸੰਨੀ ਬਰਾੜ,ਗਗਨਦੀਪ ਸਿੰਘ ਸੁਖੀਜਾ ਅਤੇ ਬੀ.ਜੇ.ਪੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ। ਫਰੀਦਕੋਟ ਸ਼ਟੇਸ਼ਨ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ ਸੀ ਇਸ ਮੌਕੇ ਤੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ,ਧਰਮ ਸਿੰਘ ਗਿੱਲ ਮੁੱਖ ਸੇਵਾਦਾਰ ਗੁਰਦੁਆਰਾ ਮਾਤਾ ਖੀਵੀ ਜੀ,ਦਵਿੰਦਰ ਸਿੰਘ ਪੰਜਾਬ ਮੋਟਰਜ਼ ਪ੍ਰਧਾਨ ਨੈਸ਼ਨਲ ਯੂਥ ਕਲੱਬ, ਗੁਰਚਰਨ ਸਿੰਘ ਧਾਲੀਵਾਲ ਇੰਟਰਨੈਸ਼ਨਲ ਭੰਗੜਾ ਕੋਚ, ਡਾ.ਬਲਜੀਤ ਸ਼ਰਮਾ,ਅਸ਼ੋਕ ਭਟਨਾਗਰ, ਜਸਵੰਤ ਸਿੰਘ ਪੁਰਬਾ ਇੰਨਚਾਰਜ ਅਜੀਤ ਆਫਿਸ, ਭੁਪਿੰਦਰ ਪਾਲ ਸਿੰਘ ਪ੍ਰਧਾਨ ਰੋਜ ਇਨਕਲੇਵ ਸੁਖੀਜਾ ਕਾਲੋਨੀ ਫਰੀਦਕੋਟ, ਸ਼ੁਰੇਸ਼ ਅਰੌੜਾ ਸੇਵਾ ਮੁਕਤ ਪ੍ਰਿੰਸੀਪਲ ਅਤੇ ਪ੍ਰਧਾਨ ਕ੍ਰਿਸ਼ਨਾ ਵੰਤੀ ਸੋਸਾਇਟੀ ਫਰੀਦਕੋਟ ਅਤੇ ਫਰੈਂਡਜ਼ ਕਲੱਬ ਰੈਸਟ ਹਾਊਸ ਫਰੀਦਕੋਟ ਦੇ ਸਾਰੇ ਮੈਂਬਰ ਇੱਥੇ ਮੌਜੂਦ ਸਨ। ਇਹਨਾਂ ਵਿੱਚ ਹਰਮਿੰਦਰ ਮਿੰਦਾ,ਕੇ.ਪੀ.ਸਿੰਘ ਸਰਾਂ,ਜਸਵੀਰ ਜੱਸੀ ਮੰਚ ਸੰਚਾਲਕ, ਗੋਰਾ ਮੋਂਗਾ, ਗੁਰਚਰਨ ਸਿੰਘ ਗਿੱਲ, ਸੰਜੀਵ ਮੋਂਗਾ,ਰਕੇਸ਼ ਮੋਂਗਾ, ਯੋਗੇਸ਼ ਗਰਗ,ਇੰਜ ਵਜਿੰਦਰ ਵਿਨਾਇਕ,ਅਜੈ ਕੁਮਾਰ ਬਾਂਸਲ, ਰਾਧੇ ਰਾਧੇ ਦੀਪ ਸਟੂਡੀਓ,ਪ੍ਰੇਮ ਕਟਾਰੀਆ, ਤਰਸੇਮ ਕਟਾਰੀਆ, ਅਨਿਲ ਛਾਬੜਾ,ਚੰਦਨ ਕੱਕੜ,ਰਕੇਸ਼ ਸੱਚਦੇਵਾ,ਰਜੇਸ਼ ਸੇਠੀ,ਰਕੇਸ਼ ਚਾਵਲਾ,ਗੁਪਤਾ ਜੀ,ਰਮੇਸ਼ ਗੇਰਾ,ਸੰਜੀਵ ਖੁਰਾਣਾ,ਕੀਮਤੀ ਖੰਨਾ,ਗੁਲਸ਼ਨ ਖੰਨਾ,ਦੀਪਕ ਕੁਮਾਰ, ਇੰਜ ਸ਼ੁਭਾਸ਼ ਕੁਮਾਰ ਆਦਿ ਮੈਂਬਰ ਵੱਲੋ ਸ਼ਿਰਕਤ ਕੀਤੀ ਗਈ। ਫਰੈਂਡਜ਼ ਕਲੱਬ ਦੇ ਮੈਂਬਰਾਂ ਵਲੋ ਟ੍ਰੇਨ ਡਰਾਈਵਰ ਦੇ ਹਾਰ ਪਾ ਕੇ ਸਵਾਗਤ ਕੀਤਾ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਲੱਡੂ ਵੰਡੇ ਗਏ। ਇਹ ਟ੍ਰੇਨ ਫਿਰੋਜ਼ਪੁਰ ਕੈਂਟ ਤੋ 7.55 ਸਵੇਰ ਚੱਲੇਗੀ ਤੇ ਕੇਵਲ ਸੱਤ ਸ਼ਟੇਸ਼ਨ ਪਰ ਹੀ ਰੁਕੇਗੀ ਜਿਸ ਵਿੱਚ ਫਰੀਦਕੋਟ, ਬਠਿੰਡਾ, ਧੂਰੀ,ਪਟਿਆਲਾ,ਅੰਬਾਲਾ ਕੈਂਟ, ਕੁਰੁਕਸ਼ੇਤਰ ਅਤੇ ਪਾਣੀਪਤ ਹੁੰਦੇ ਹੋਏ ਦਿੱਲੀ 2.35 ਤੇ ਪਹੁੰਚੇਗੀ ਅਤੇ ਵਾਪਸ ਇਸੇ ਰੂਟ ਤੇ ਦਿੱਲੀ ਤੋ 4.00 ਵਜੇ ਚੱਲ ਕੇ ਰਾਤ ਫਿਰੋਜ਼ਪੁਰ ਕੈਂਟ 10.35 ਤੇ ਪਹੁੰਚੇਗੀ । ਫਰੈਂਡਜ਼ ਕੱਲਬ ਦੇ ਸੀਨੀਅਰ ਮੈਂਬਰ ਰਮੇਸ਼ ਗੇਰਾ,ਯੋਗੇਸ਼ ਗਰਗ, ਇੰਜ ਵਜਿੰਦਰ ਵਿਨਾਇਕ,ਸੰਜੀਵ ਮੌਂਗਾ (ਟਿੰਕੂ), ਗੁਰਚਰਨ ਸਿੰਘ ਧਾਲੀਵਾਲ ਇੰਟਰਨੈਸ਼ਨਲ ਭੰਗੜਾ ਕੋਚ ਆਦਿ ਮੈਂਬਰਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ,ਗ੍ਰਹਿ ਵਿਭਾਗ ਅਤੇ ਕੇਂਦਰੀ ਰੇਲ ਮੰਤਰੀ ਦਾ ਤਹਿ ਦਿਲੋ ਇਸ ਟ੍ਰੇਨ ਨੂੰ ਫਿਰੋਜ਼ਪੁਰ ਕੈਂਟ ਤ ਤੋੰ ਦਿੱਲੀ ਤੱਕ ਚਲਾਉਣ ਦਾ ਧੰਨਵਾਦ ਕੀਤੀ। ਫਿਰੋਜ਼ਪੁਰ ਕੈਂਟ ਤੋ ਦਿੱਲੀ ਦਾ ਟ੍ਰੇਨ ਨੰਬਰ 26462 ਹੈ ਅਤੇ ਦਿੱਲੀ ਤੋ ਵਾਪਸ ਫਿਰੋਜ਼ਪੁਰ ਕੈਂਟ ਆਉਣ ਦਾ 26461 ਹੈ। ਇਹ ਟ੍ਰੇਨ ਵਿੱਚ ਮੁਸਾਫਿਰਾਂ ਨੂੰ ਅਧੁਨਿਕ ਸਹੂਲਤਾਂ ਮਿਲਣਗੀਆਂ। ਇਸ ਟ੍ਰੇਨ ਦੇ ਚਲਣ ਨਾਲ ਵਪਾਰੀ ਵਰਗ ਨੂੰ ਬਹੁਤ ਲਾਭ ਹੋਵੇਗਾ। ਇੱਥੇ ਦੇ ਰਹਿਣ ਵਾਲੇ ਹੁਣ ਪਟਿਆਲਾ,ਪਾਣੀਪਤ ਅਸਾਨੀ ਨਾਲ ਰੇਲ ਦਾ ਸਫਰ ਕਰ ਸਕਣਗੇ। ਪਹਿਲਾ ਜਾਣ ਲਈ ਬੱਸ ਦਾ ਸਫਲ ਕਰਨਾ ਪੈਂਦਾ ਸੀ ਹੁਣ ਇਸ ਟ੍ਰੇਨ ਦੇ ਚੱਲਣ ਨਾਲ ਮੁਸਾਫਿਰਾਂ ਨੂੰ ਬਹੁਤ ਫਾਇਦਾ ਹੋਵੇਗਾ। ਰੋਟੇਰੀਅਨ ਕੁਲਜੀਤ ਸਿੰਘ ਵਾਲੀਆ ਚਾਰਟਰਡ ਮੈਂਬਰ ਰੋਟਰੀ ਕਲੱਬ ਫ਼ਰੀਦਕੋਟ ਅਤੇ ਡਿਸਟ੍ਰਿਕ ਸਹਾਇਕ ਗਵਰਨਰ ਨੇ ਵੀ ਇਸ ਟ੍ਰੇਨ ਤੇ ਚੱਲਣ ਤੇ ਭਾਰਤ ਸਰਕਾਰ ਤੇ ਕੇਂਦਰੀ ਰਾਜ ਮੰਤਰੀ ਸ.ਰਵਨੀਤ ਸਿੰਘ ਸਿੰਘ ਬਿੱਟੂ ਜਿੰਨਾਂ ਦੀਆਂ ਕੋਸ਼ਿਸ਼ਾਂ ਸਦਕੇ ਇਹ ਟ੍ਰੇਨ ਫਿਰੋਜ਼ਪੁਰ ਕੈਂਟ ਤੋਂ ਦਿੱਲੀ ਲਈ ਚੱਲੀ ਹੈ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਇਸ ਤੋ ਇਲਾਵਾ ਰਮਨ ਗੋਇਲ,ਚੰਦਪਾਲ ਗਿਰੀ, ਲਲਿਤ ਕੱਕੜ, ਭੂਸ਼ਣ ਅਹੂਜਾ, ਜੇ.ਕੇ.ਗੋਲਡੀ ਵਕੀਲ,ਦਵਿੰਦਰ ਗੁਪਤਾ ,ਰਮੇਸ਼ ਗੁਪਤਾ,ਜਤਿਨ ਮਹਿਤਾ ਅਤੇ ਜਤਿਨ ਗੇਰਾ ਵੀ ਮੌਕੇ ਤੇ ਮੌਜੂਦ ਸਨ ਇਹਨਾਂ ਸਾਰਿਆ ਨੇ ਨਵੀ ਟ੍ਰੇਨ ਦੇ ਚਲਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਭਾਰਤ ਸਰਕਾਰ ਦੇ ਇਸ ਫੈਸਲੇ ਦੀ ਸਰਾਹਣਾ ਕੀਤੀ।