ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌਂ ਦੇ ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਵੱਲੋਂ ਪ੍ਰਾਇਮਰੀ ਵਿਭਾਗ ਦੀ ਪਹਿਲੀਤੋਂ ਪੰਜਵੀਂ ਜਮਾਤ ਦੇ ਬੱਚਿਆਂ ਦਾ ਬਠਿੰਡਾ ਵਿਖੇ ਵਿੱਦਿਅਕ ਟੂਰ ਲਿਜਾਇਆ ਗਿਆ। ਜਿੱਥੇ ਬੱਚਿਆ ਨੂੰ ਬੀੜ ਤਲਾਬ, ਚੇਤਕ ਪਾਰਕ, ਰੋਜ ਗਾਰਡਨ ਆਦਿ ਵੱਖ-ਵੱਖ ਥਾਵਾਂ ਦਿਖਾਈਆਂ ਗਈਆਂ। ਉੱਥੇ ਬੱਚਿਆਂ ਨੇ ਵੱਖ-ਵੱਖ ਝੂਲਿਆਂ ਦਾ ਆਨੰਦ ਮਾਣਿਆ। ਬੀੜ ਤਲਾਬ ਵਿਚ ਬੱਚਿਆਂ ਨੂੰ ਕਈ ਕਿਸਮਾਂ ਦੇ ਜਾਨਵਰਾਂ ਅਤੇ ਪੰਛੀਆਂ ਦੀ ਜਾਣਕਾਰੀ ਵੀ ਦਿੱਤੀ ਗਈ। ਬੱਚਿਆ ਨੇ ਬੀੜ ਤਲਾਬ ਵਿਚ ਡੀਅਰ ਸਫਾਰੀ ਦਾ ਵੀ ਬਹੁਤ ਖੂਬ ਆਨੰਦ ਮਾਣਿਆ। ਟੂਰ ਦੀ ਅਗਵਾਈ ਮੈਡਮ ਸੁਖਵੀਰ ਕੌਰ ਸੁਰਘੂਰੀ ਅਤੇ ਕੁਆਰਡੀਨੇਟਰ ਨੇਹਾ ਜਿੰਦਲ ਵੱਲੋ ਕੀਤੀ ਗਈ।

