ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਨੈਸ਼ਨਲ ਲਾਅ ਯੂਨੀਵਰਸਿਟੀ ਭੋਪਾਲ ਵਿਖੇ ਵਿਸ਼ਾ ‘ਭੋਪਾਲ ਗੈਸ ਟਰੈਜਟੀ” ਉੱਪਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵੱਖ-ਵੱਖ ਕਾਲਜਾਂ ਦੇ ਲਗਭਗ 700 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਜਿਸ ਵਿੱਚ ਬਾਬਾ ਫਰੀਦ ਲਾਅ ਕਾਲਜ, ਫਰੀਦਕੋਟ ਵੱਲੋਂ ਵਿਦਿਆਰਥਣ ਸ਼ਰੈਆ ਗੁਪਤਾ (ਬੀ.ਏ.ਐਲਐਲ.ਬੀ, ਭਾਗ-ਤੀਜਾ) ਨੇ ਹਿੱਸਾ ਲਿਆ ਅਤੇ ਬੈਸਟ ਸਪੀਕਰ ਦਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਮਾਨਯੋਗ ਪ੍ਰਿੰਸੀਪਲ ਸਾਹਿਬ ਡਾ. ਪੰਕਜ ਕੁਮਾਰ ਗਰਗ, ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ, ਐਸੋਸੀਏਟ ਪ੍ਰੋਫੈਸਰ ਡਾ. ਮੋਹਣ ਸਿੰਘ ਸੱਗੂ, ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ ਨੇ ਵਿਦਿਆਰਥਣ ਦਾ ਕਾਲਜ ਪਹੁੰਚਣ ਤੇ ਸਵਾਗਤ ਕੀਤਾ।
