ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੂਕਲ ਕਾਲਜ (ਢਿੱਲਵਾਂ ਕਲਾਂ) ਵਿਖੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ, ਇਤਿਹਾਸ, ਸ਼ਾਨਾਮਤੀ ਪ੍ਰੰਪਰਾਵਾਂ ਨਾਲ ਜੋੜਨ, ਉਨ੍ਹਾਂ ਦੀ ਸਰਵੱਖੀ ਸ਼ਖ਼ਸੀਅਤ ਉਸਾਰੀ ਅਤੇ ਉਸਾਰੂ ਸਮਾਜ ਸਿਰਜਣਾ ਦੇ ਉਦੇਸ਼ ਤਹਿਤ ਅੰਤਰ ਯੁਵਕ ਮੇਲਾ 2025 ਕਰਵਾਇਆ ਗਿਆ। ਅੰਤਰ ਯੁਵਕ ਮੇਲੇ ਵਿੱਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਸੀਨੀਅਰ ਵਰਗ ਦੇ ਨੈਤਿਕ ਸਿੱਖਿਆ ਦੀ ਪ੍ਰੀਖਿਆ ਵਿੱਚੋਂ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਸਪੁੱਤਰੀ ਹਰਜਿੰਦਰ ਸਿੰਘ ਨੇ ਮੈਰਿਟ ਸਥਾਨ ਅਤੇ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹਸ਼ਰਤਪ੍ਰੀਤ ਕੌਰ ਸਪੁੱਤਰੀ ਰਾਜਾ ਸਿੰਘ ਨੇ ਤੀਜਾ, ਜੂਨੀਅਰ ਵਰਗ ਦੇ ਨੈਤਿਕ ਸਿੱਖਿਆ ਦੀ ਪ੍ਰੀਖਿਆ ਵਿੱਚ ਛੇਵੀਂ ਜਮਾਤ ਦੀ ਵਿਦਿਆਰਥਣ ਮਨਸੁੱਖ ਕੌਰ ਸਪੁੱਤਰੀ ਰਾਜਾ ਸਿੰਘ ਅਤੇ ਨੌਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਸਪੁੱਤਰੀ ਸਿਕੰਦਰ ਸਿੰਘ ਨੇ ਮੈਰਿਟ ਸਥਾਨ, ਸੀਨੀਅਰ ਵਰਗ ਦੇ ਦਸਤਾਰ ਸਜਾਉਣ ਮੁਕਾਬਲੇ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀ ਸੁਖਵੀਰ ਸਿੰਘ ਸਪੁੱਤਰ ਚਰਨਜੀਤ ਸਿੰਘ ਨੇ ਤੀਜਾ, ਸੀਨੀਅਰ ਵਰਗ ਦੇ ਪੇਂਟਿੰਗ ਮੁਕਾਬਲੇ ਵਿੱਚ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਕਮਲਪ੍ਰੀਤ ਕੌਰ ਸਪੁੱਤਰੀ ਰੇਸ਼ਮ ਸਿੰਘ ਨੇ ਵਿਸ਼ੇਸ਼ ਸਥਾਨ, ਸਬ ਜੂਨੀਅਰ ਵਰਗ ਦੇ ਦੁਮਾਲਾ ਮੁਕਾਬਲੇ ਵਿੱਚ ਚੌਥੀ ਜਮਾਤ ਦੀ ਵਿਦਿਆਰਥਣ ਸਿਮਰਜੀਤ ਕੌਰ ਸਪੁੱਤਰੀ ਜਸਵਿੰਦਰ ਸਿੰਘ ਨੇ ਵਿਸ਼ੇਸ਼ ਸਥਾਨ, ਪ੍ਰਸ਼ਨੋਤਰੀ ਮੁਕਾਬਲੇ ਵਿੱਚ ਹਸ਼ਰਤਪ੍ਰੀਤ ਕੌਰ ਸਪੁੱਤਰੀ ਰਾਜਾ ਸਿੰਘ ਅਤੇ ਖੁਸ਼ਪ੍ਰੀਤ ਕੌਰ ਸਪੁੱਤਰੀ ਹਰਜਿੰਦਰ ਸਿੰਘ ਨੇ ਵਿਸ਼ੇਸ਼ ਸਥਾਨ ਹਾਸਿਲ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਨਮਾਨ ਚਿੰਨ੍ਹ, ਮੈਡਲ, ਕੈਸ਼, ਬੈਗ ਅਤੇ ਨੋਟਬੁਕਸ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਮੈਡਮ ਨਵਪ੍ਰੀਤ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰਿੰਸੀਪਲ ਰਾਕੇਸ਼ ਸ਼ਰਮਾ, ਮੈਡਮ ਨਵਪ੍ਰੀਤ ਸ਼ਰਮਾ, ਮੈਡਮ ਰਾਜਵਿੰਦਰ ਕੌਰ ਅਤੇ ਅਧਿਆਪਕ ਪ੍ਰਦੀਪ ਕੁਮਾਰ ਸਮੇਤ ਸਮੂਹ ਸਟਾਫ ਹਾਜ਼ਰ ਸਨ।
