ਫਰੀਦਕੋਟ 12 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲ੍ਹਾ ਫਰੀਦਕੋਟ ਦਾ ਜਰਨਲ ਇਜਲਾਸ mpap ਜਿਲ੍ਹਾ ਫ਼ਰੀਦਕੋਟ ਦਾ ਜਰਨਲ ਇਜਲਾਸ ਸ਼ਹੀਦ ਭਗਤ ਸਿੰਘ ਪਾਰਕ ਕੋਟਕਪੂਰਾ ਵਿਖ਼ੇ ਪ੍ਰਧਾਨ ਡਾ ਅੰਮ੍ਰਿਤਵੀਰ ਸਿੰਘ ਸਿੱਧੂ ਦੀ ਅਗਵਾਹੀ ਹੇਠ ਹੋਇਆ।ਮੀਟਿੰਗ ਦੀ ਸ਼ੁਰੂਆਤ ਜੱਥਬੰਦੀ ਨਾਲ ਸੰਬਧਿਤ ਸਾਥੀਆਂ ਦੇ ਵਿਛੜੇ ਹੋਏ ਪਰਿਵਾਰਿਕ ਮੈਂਬਰਾਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿਤੀ ਗਈ ।ਡਾ ਜਰਨੈਲ ਸਿੰਘ ਡੋਡ ਨੇ ਜ਼ਿਲ੍ਹੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ। ਡਾ ਸਰਾਜ ਖਾਨ ਜਿਲ੍ਹਾ ਜਰਨਲ ਸੈਕਟਰੀ ਨੇ ਸੈਕਟਰੀ ਰਿਪੋਟ ਅਤੇ ਡਾ ਜਗਸੀਰ ਸਿੰਘ ਜਿਲ੍ਹਾ ਖਜਾਨਚੀ ਨੇ ਖਜਾਨਚੀ ਰਿਪੋਟ ਪੜ੍ਹ ਕੇ ਸੁਣਾਈ। ਸਾਰੇ ਡਾ ਸਾਥੀਆਂ ਨੇ ਹੱਥ ਖੜੇ ਕਰ ਕੇ ਦੋਨਾਂ ਰਿਪੋਟਾਂ ਦੀ ਹਾਮੀ ਭਰੀ। ਡਾ ਗੁਰਪਾਲ ਸਿੰਘ ਮੌੜ ਨੇ ਸਾਰੇ ਸਾਥੀਆਂ ਨੂੰ ਇਕ ਜੁਟ ਹੋ ਕੇ ਏਕੇ ਨਾਲ ਰਹਿਣ ਦੀ ਅਪੀਲ ਕੀਤੀ। ਡਾ ਬਲਵਿੰਦਰ ਸਿੰਘ ਸਿਵੀਆਂ ਨੇ ਜਥੇਬੰਦੀ ਦੇ ਕੈਲੇੰਡਰ, ਆਈ ਕਾਰਡ ਅਤੇ ਪ੍ਰਮਾਣ ਪੱਤਰ ਬਣਾਉਣ ਸੰਬੰਧੀ ਆਪਣੇ ਵਿਚਾਰ ਰੱਖੇ।ਡਾ ਜਸਵਿੰਦਰ ਸਿੰਘ ਖੀਵਾ ਨੇ ਆਪਣੇ ਵਿਚਾਰਾਂ ਵਿਚ ਸੂਬੇ ਵਿਚ ਚਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿਤੀ। ਵੈਦ ਬਗੀਚਾ ਸਿੰਘ ਨੇ ਆਪਣੇ ਦਿਲ ਦੇ ਭਾਵ ਪ੍ਰਗਟ ਕੀਤੇ। ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦੇ ਮਾਮਲੇ ਵਿਚ ਪ੍ਰਧਾਨ ਡਾ ਅੰਮ੍ਰਿਤਵੀਰ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕੇ ਸਰਕਾਰ ਨੇ ਇਸ ਮਸਲੇ ਦਾ ਜਲਦੀ ਹਲ ਨਾ ਕੀਤਾ ਤਾ ਜਥੇਬੰਦੀ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਸੰਘਰਸ਼ ਵਿੱਢੇਗੀ।ਜ਼ਿਲ੍ਹੇ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਉਪਰੰਤ ਪੁਰਾਣੀ ਕਮੇਟੀ ਭੰਗ ਕਰਕੇ ਨਵੀ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਤਾ ਸਾਰੇ ਸਾਥੀਆਂ ਨੇ ਪੁਰਾਣੀ ਕਮੇਟੀ ਨੂੰ ਹੀ ਬਹਾਲ ਕਰਕੇ ਦੁਬਾਰਾ ਮੌਕਾ ਦੇਣ ਦਾ ਫ਼ੈਸਲਾ ਕੀਤਾ। ਜ਼ਿਲ੍ਹਾ ਪ੍ਰਧਾਨ ਡਾ ਅਮ੍ਰਿਤਵੀਰ ਸਿੰਘ ਸਿੱਧੂ
ਜ਼ਿਲ੍ਹਾ ਜਨਰਲ ਸਕੱਤਰ ਡਾ ਸਰਾਜ ਖਾਂਨ
ਜ਼ਿਲ੍ਹਾ ਖ਼ਜ਼ਾਨਚੀ ਡਾ ਜਗਸੀਰ ਸਿੰਘ
ਜ਼ਿਲ੍ਹਾ ਸਰਪ੍ਰਸਤ ਵੈਦ ਬਗੀਚਾ ਸਿੰਘ
ਜ਼ਿਲ੍ਹਾ ਚੇਅਰਮੈਨ ਡਾ ਬਲਵਿੰਦਰ ਸਿੰਘ ਬਰਗਾੜੀ
ਜ਼ਿਲ੍ਹਾ ਮੁੱਖ ਸਲਾਹਕਾਰ ਡਾ ਗੁਰਪਾਲ ਸਿੰਘ ਮੌੜ
ਜ਼ਿਲ੍ਹਾ ਮੁੱਖ ਬੁਲਾਰਾ ਡਾ ਕਰਮ ਸਿੰਘ ਢਿਲਵਾਂ
ਜ਼ਿਲ੍ਹਾ ਪ੍ਰੈਸ ਸਕੱਤਰ ਡਾ ਵਰਿੰਦਰ ਸਿੰਘ ਡੋਡ
ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ ਬਲਵਿੰਦਰ ਐਮ ਸੀ ਜੈਤੋ
ਜ਼ਿਲ੍ਹਾ ਮੀਤ ਪ੍ਰਧਾਨ ਡਾ ਅਮਰਜੀਤ ਸਿੰਘ ਲੰਭਵਾਲੀ
ਜ਼ਿਲ੍ਹਾ ਮੀਤ ਪ੍ਰਧਾਨ ਸੁਖਚੈਨ ਸਿੰਘ ਸੰਧੂ ਜਿਲ੍ਹਾ ਜਥੇਬੰਦਕ ਸਕੱਤਰ ਡਾ ਮਨਜੀਤ ਸਿੰਘ
ਸੂਬਾ ਡੈਲੀਗੇਟ ਡਾ ਜਰਨੈਲ ਸਿੰਘ ਡੋਡ
ਡਾ ਜਲੰਧਰ ਸਿੰਘ
ਡਾ ਜਸਵਿੰਦਰ ਸਿੰਘ ਖੀਵਾ
ਸਹਾਇਕ ਸਕੱਤਰ ਡਾ ਵਿਕਰਮ ਚੌਹਾਨ
ਮਹਿਲਾ ਵਿੰਗ ਕੁਆਰਡੀਨੇਟਰ ਡਾ ਅਮਨਦੀਪ ਕੌਰ
ਡਾ ਜਸਵੀਰ ਕੌਰ ਪੰਜਗਰਾਈਂ
ਡਾ ਗੁਰਬੰਸ ਕੌਰ ਕੋਟਕਪੂਰਾ ਡਾ ਸੁਖਵਿੰਦਰ ਕੌਰ ਖਾਰਾ ਜ਼ਿਲਾ ਸਹਾਇਕ ਖਜ਼ਾਨਚੀ ਡਾ ਬਲਦੇਵ ਸਿੰਘ ਰੋਮਾਣਾ ਅਹੁਦੇਦਾਰ ਚੁਣੇ ਗਏ। ਇਸ ਮੌਕੇ ਡਾ ਮੰਦਰ ਸਿੰਘ ਬਲਾਕ ਪ੍ਰਧਾਨ ਪੰਜਗਰਾਈਂ ਡਾ ਹਰਪਾਲ ਸਿੰਘ ਪ੍ਰਧਾਨ ਜੈਤੋ ਡਾ ਸੁਖਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਬਾਜਾਖਾਨਾ ਡਾ ਰਣਜੀਤ ਸਿੰਘ ਪ੍ਰਧਾਨ ਕੋਟਕਪੂਰਾ ਡਾ ਸੁਖਜਿੰਦਰ ਸਿੰਘ ਪ੍ਰਧਾਨ ਖਾਰਾ ਡਾ ਬਲਰਾਜ ਗਰੋਵਰ ਪ੍ਰਧਾਨ ਬਰਗਾੜੀ ਡਾ ਜੀਤ ਸਿੰਘ ਡਾ ਰਾਜ ਸਿੰਘ ਡਾ ਸੁੱਖਵਿੰਦਰ ਸਿੰਘ ਡਾ ਵੀਰਪਾਲ ਸਿੰਘ ਡਾ ਰਣਜੀਤ ਸਿੰਘ ਡਾ ਮਨਜੀਤ ਸਿੰਘ ਡਾ ਦਲਜੀਤ ਸਿੰਘ ਮਨਪ੍ਰੀਤ ਸਿੰਘ ਡਾ ਬੂਟਾ ਸਿੰਘ ਡਾ ਮਹਿੰਦਰ ਸਿੰਘ ਘਣੀਆਂ ਡਾ ਬਲਵਿੰਦਰ ਕਟਾਰੀਆ ਡਾ ਗੋਪਾਲ ਕਟਾਰੀਆ ਆਦਿ ਸਾਥੀ ਹਾਜਰ ਸਨ।
