ਇੰਟਰਨੈਸ਼ਨਲ ਪੱਧਰ ‘ਤੇ ਰਿਲੀਜ਼ ਅੱਜ ਭਾਰਤ ਸਮੇਂ ਮੁਤਾਬਿਕ ਸ਼ਾਮੀ ੬ ਵਜੇ ।
ਧਰਤੀ ਸਾਡੀ ਮਾਂ ਹੈ ਇਸਨੂੰ ਬਚਾਉਣਾ ਸਾਡਾ ਫਰਜ਼ ਤੇ ਧਰਮ ਹੈ ਲੋਕ ਗਾਇਕ ਬਲਧੀਰ ਮਾਹਲਾ
ਫਰੀਦਕੋਟ, 12 ਨਵੰਬਰ (ਧਰਮ ਪ੍ਰਵਾਨਾ/ਵਰਲਡ ਪੰਜਾਬੀ ਟਾਈਮਜ਼)
ਬਲਧੀਰ ਮਹਲਾ ਦਾ ਨਵਾਂ ਗੀਤ “ਦਾਣਾ ਪਾਣੀ” — ਇੰਟਰਨੈਸ਼ਨਲ ਪੱਧਰ ‘ਤੇ ਰਿਲੀਜ਼ ਲਈ ਤਿਆਰ ਹੈ ਇਹ ਗੀਤ ਧਰਤੀ, ਪਾਣੀ ਤੇ ਹਵਾ ਦੀ ਸਫ਼ਾਈ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਬਲਧੀਰ ਮਾਹਲਾ ਆਫੀਸ਼ੀਅਲ ਚੈਨਲ ਦੇ ਪ੍ਰੈਸ ਸਕੱਤਰ ਡਾ ਧਰਮ ਪ੍ਰਵਾਨਾ ਨੇ ਦੱਸਿਆ ਕਿ ਗੀਤ ਵਿਚ ਦਰਸਾਇਆ ਗਿਆ ਹੈ ਕਿ ਜੇ ਅਸੀਂ ਅੱਜ ਆਪਣੀ ਪ੍ਰਕ੍ਰਿਤੀ ਦੀ ਰੱਖਿਆ ਨਹੀਂ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਰਫ਼ ਪਛਤਾਵਾ ਹੀ ਮਿਲੇਗਾ। ਬਲਧੀਰ ਮਹਲਾ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਇਹ ਸੁਨੇਹਾ ਦਿੱਤਾ ਹੈ ਕਿ ਸਾਫ਼ ਹਵਾ, ਹਰਾ ਭਰਾ ਵਾਤਾਵਰਣ ਤੇ ਸਿਹਤਮੰਦ ਜ਼ਿੰਦਗੀ ਸਾਡੇ ਹਰ ਇਕ ਦੀ ਜ਼ਿੰਮੇਵਾਰੀ ਹੈ। ਗੀਤ ਦੇ ਲੇਖਕ ਪ੍ਰਸਿੱਧ ਸ਼ਾਇਰ ਮਰਹੂਮ ਕੰਵਲਜੀਤ ਸਿੰਘ ਢਿੱਲੋਂ ਹਨ । ਫਿਲਮਾਂਕਣ ਉੱਘੇ ਨਿਰਦੇਸ਼ਕ ਗੁਰਬਾਜ ਗਿੱਲ ਦੀ ਟੀਮ ਦਾ ਹੈ। ਸੰਗੀਤ ਪ੍ਰਸਿੱਧ ਸੰਗੀਤਕਾਰ ਰਵਿੰਦਰ ਟੀਨਾ ਹਨ ਮਿਕਸ ਮਾਸਟਰ ਸੰਗੀਤ ਕੰਡਿਆਰਾ ਦਾ ਹੈ। ਗੀਤ ਵਿੱਚ ਪੰਜਾਬੀ ਦੇ ਉੱਘੇ ਅਦਾਕਾਰਾਂ ਨੇ ਆਪੋ ਆਪਣੀ ਕਲਾ ਨਾਲ ਚਾਰ ਚੰਨ ਲਾਏ ਹਨ। ਗੀਤ ਦੇ ਬੋਲ ਲੋਕਾਂ ਦੇ ਦਿਲਾਂ ਨੂੰ ਛੂਹਣਗੇ ਅਤੇ ਯੁਵਾਂ ਪੀੜ੍ਹੀ ਨੂੰ ਕੁਦਰਤ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ।

