ਫਰੀਦਕੋਟ 13 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਅੱਜ ਮਿਤੀ 12 ਨਵੰਬਰ ਨੂੰ ਯੂਥ ਕਾਂਗਰਸ ਦੀ ਮੀਟਿੰਗ ਸ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਐਮ ਐਲ ਏ ਦੇ ਛੋਟੇ ਭਾਈ ਜਸ਼ਨਪ੍ਰੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਬਲਕਰਨ ਸਿੰਘ ਵਾਂਦਰ ਕਿਲ੍ਹਾ ਨੌਂ ਦੀ ਅਗਵਾਈ ਹੇਠ ਹੋਈ। ਇਸ ਸਮੇਂ ਯੂਥ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੋ ਕਿ 2027 ਵਿੱਚ ਹੋ ਰਹੀਆਂ ਹਨ ਭਾਰੀ ਉਤਸ਼ਾਹ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਵਿੱਚ ਕਾਂਗਰਸ ਦੋ ਤਿਹਾਈ ਸੀਟਾਂ ਲੈਕੇ ਆਪਣੀ ਸਰਕਾਰ ਬਣਾਏਗੀ। ਉਹਨਾਂ ਦਾਅਵੇ ਨਾਲ ਕਿਹਾ ਕਿ ਫਰੀਦਕੋਟ ਦਾ ਯੂਥ ਵਰਕਰ ਅਤੇ ਸੀਨੀਅਰ ਆਗੂ ਇੱਕ ਜੁੱਟ ਹੋ ਕੇ ਸ.ਕੁਸ਼ਲਦੀਪ ਸਿੰਘ ਢਿੱਲੋਂ ਨੂੰ ਭਾਰੀ ਬਹੁਮੱਤ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਗੇ। । ਇਸ ਸਮੇਂ ਬਲਕਰਨ ਸਿੰਘ ਵਾਂਦਰ ਕਿਲ੍ਹਾ ਨੌਂ ਤੋਂ ਇਲਾਵਾ ਸਤਨਾਮ ਸਿੰਘ ਮੰਡ, ਡਾਕਟਰ ਜੰਗੀਰ ਸਿੰਘ ਸਾਬਕਾ ਐਮ ਸੀ,ਹਿੰਮਤ ਸਿੰਘ,ਪਾਲ ਸਿੰਘ ਝੋਟੀ ਵਾਲਾ ਲਖਵਿੰਦਰ ਸਿੰਘ ਪੀ ਏ , ਰਜਿੰਦਰ ਸਿੰਘ ਪੀ ਏ, ਆਦਿ ਹਾਜ਼ਰ ਸਨ।

