ਨਾਭਾ 14 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਮੇਰਾ ਸਕੂਲ ਵੈਲਫੇਅਰ ਸੋਸਾਇਟੀ (ਰਜਿ:) ਦੰਦਰਾਲਾ ਢੀਂਡਸਾ ਵੱਲੋਂ ਹਮੇਸ਼ਾ ਹੀ ਵੱਧ ਚੜ੍ਹ ਕੇ ਸਕੂਲ ਦੀ ਬਿਹਤਰੀ ਲਈ ਉਪਰਾਲੇ ਕੀਤੇ ਜਾਂਦੇ ਹਨ।ਇਸੇ ਲੜੀ ਤਹਿਤ ਮੇਰਾ ਸਕੂਲ ਵੈਲਫੇਅਰ ਸੋਸਾਇਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਵਿਖੇ ਵਿਦਿਆਰਥੀਆਂ ਨੂੰ ਸਰਦੀ ਤੋਂ ਬਚਾਅ ਲਈ ਜੈਕਟਾਂ ਦੀ ਵੰਡ ਕੀਤੀ ਗਈ। ਸੋਸਾਇਟੀ ਦੇ ਮੈਂਬਰ ਸ: ਮੇਜਰ ਸਿੰਘ ਨਾਭਾ,ਸ:ਜੋਧ ਸਿੰਘ ਢੀਂਡਸਾ, ਸ:ਜਗਦੇਵ ਸਿੰਘ ਢੀਂਡਸਾ,ਸ:ਰਵਿੰਦਰ ਸਿੰਘ ਢੀਂਡਸਾ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ।ਉਹਨਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਜੈਕਟਾਂ ਦੀ ਵੰਡ ਕੀਤੀ ਗਈ ਤਾਂ ਜੋ ਵਿਦਿਆਰਥੀ ਸਰਦੀ ਦੇ ਮੌਸਮ ਵਿੱਚ ਠੰਡ ਤੋਂ ਆਪਣਾ ਬਚਾ ਕਰ ਸਕਣ ਅਤੇ ਨਿਰਵਿਘਨ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਸੋਸਾਇਟੀ ਵੱਲੋਂ ਸਕੂਲ ਦੀ ਬਿਹਤਰੀ ਲਈ ਹਮੇਸ਼ਾ ਹੀ ਵੱਧ ਚੜ੍ਹ ਕੇ ਉਪਰਾਲੇ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਸੁਸਾਇਟੀ ਵੱਲੋਂ ਪਿਛਲੇ ਸਾਲ ਸਕੂਲ ਦੇ ਵਿਦਿਆਰਥੀਆਂ ਨੂੰ ਜੈਕਟਾਂਂ ਦੇਣ, ਹੁਸ਼ਿਆਰ ਬੱਚਿਆਂ ਨੂੰ ਇਨਾਮ ਦੇਣ , ਸਕੂਲ ਦੇ ਮੇਨ ਗੇਟ ਦਾ ਸੁੰਦਰੀਕਰਨ, ਸਕੂਲ ਦਾ ਮੈਗਜ਼ੀਨ ਨਾਦਾਨ ਪਰਿੰਦੇ, ਅਧਿਆਪਕ ਦਿਵਸ ਉੱਪਰ ਸਾਰੇ ਮੌਜੂਦਾ ਸਟਾਫ਼ ਮੈਂਬਰ ਸਾਹਿਬਾਨਾਂ ਅਤੇ ਇੱਥੋਂ ਰਿਟਾਇਰ ਹੋ ਚੁੱਕੇ ਅਧਿਆਪਕ ਸਾਹਿਬਾਨਾਂ ਦਾ ਸਨਮਾਨ ਆਦਿ ਕਾਰਜ ਕੀਤੇ ਜਾ ਚੁੱਕੇ ਹਨ। ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਵੀ ਮੌਜੂਦ ਸੀ। ਮੰਚ ਸੰਚਾਲਣ ਦੀ ਕਾਰਵਾਈ ਸ਼੍ਰੀ ਦਿਨੇਸ਼ ਕੁਮਾਰ ਲੈਕ: ਕਾਮਰਸ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
