ਫਰੀਦਕੋਟ 14 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਮਹਾਂ ਕਾਲ ਸਵਰਗ ਧਾਮ ਸੇਵਾ ਸੋਸਾਇਟੀ ਰਜਿ ਫਰੀਦਕੋਟ ਦੇ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਅਤੇ ਚੇਅਰਮੈਨ ਅਸ਼ੋਕ ਭਟਨਾਗਰ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਸਰਪਰਸਤ ਸੁਰਿੰਦਰ ਸਿੰਘ ਕੋਹਲੀ, ਸੀਨੀਅਰ ਮੀਤ ਪ੍ਰਧਾਨ ਰਿਟਾਇਰਡ ਡੀਐਸਪੀ ਹਰਜਿੰਦਰ ਸਿੰਘ, ਜਨਰਲ ਸਕੱਤਰ ਰਿਟਾਇਰਡ ਪ੍ਰਿੰਸੀਪਲ ਪਰਮਿੰਦਰ ਸਿੰਘ , ਪੀਆਰਓ ਡਾਕਟਰ ਪ੍ਰਸ਼ੋਤਮ ਗੁਪਤਾ, ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਬਰਾੜ, ਜੋਆਇੰਟ ਸਕੱਤਰ ਗੁਰਮੀਤ ਸਿੰਘ ਗਿੱਲ, ਰਿਟਾਇਰ ਏਐਸ ਆਈ ਅਸ਼ੋਕ ਸ਼ਰਮਾ ਆਦਿ ਨੇ ਅੱਜ ਸਰਦਾਰ ਨਵਦੀਪ ਸਿੰਘ ਬੱਬੂ ਬਰਾੜ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਨੂੰ ਦੁਬਾਰਾ ਫਰੀਦਕੋਟ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਦੇ ਮੁਬਾਰਕਬਾਦ ਦਿੱਤੀ। ਅਤੇ ਉਨਾਂ ਨੂੰ ਸਵਰਗਵਾਸੀ ਸਰਦਾਰ ਅਵਤਾਰ ਸਿੰਘ ਬਰਾੜ ਜੀ ਦੇ ਪਦ ਚਿੰਨਾਂ ਤੇ ਚਲਦੇ ਰਹਿਣ ਦੀ ਪ੍ਰੇਰਨਾ ਦਿੱਤੀ।

