ਭੰਡਾਰੇ ਤੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਪਹੁੰਚੀ ਸੰਗਤ
ਸਲਾਬਤਪੁਰਾ, 16 ਨਵੰਬਰ(ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਸਬੰਧ ’ਚ ਅੱਜ ਪੰਜਾਬ ਦੀ ਸਾਧ ਸੰਗਤ ਵੱਲੋਂ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ’ਚ ਐਮਐਸਜੀ ਅਵਤਾਰ ਮਹੀਨਾ ਨਾਮ ਚਰਚਾ ਸਤਿਸੰਗ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਇੰਨ੍ਹੀਂ ਦਿਨੀਂ ਭਾਵੇਂ ਕਣਕ ਦੀ ਬਿਜਾਈ ਆਦਿ ਦਾ ਕੰਮ ਸਿਖਰਾਂ ’ਤੇ ਹੈ ਪਰ ਇਸਦੇ ਬਾਵਜ਼ੂਦ ਭਾਰੀ ਗਿਣਤੀ ’ਚ ਸਾਧ ਸੰਗਤ ਪੁੱਜੀ। ਸਾਧ ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਾਬਿਲ-ਏ-ਤਾਰੀਫ ਰਹੇ। ਇਸ ਮੌਕੇ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਅੱਗੇ ਆ ਰਹੇ ਸਰਦੀ ਦੇ ਮੌਸਮ ਨੂੰ ਦੇਖਦਿਆਂ ਲੋੜਵੰਦਾਂ ਨੂੰ 134 ਕੰਬਲ ਵੰਡੇ ਗਏ।
ਇਸ ਮੌਕੇ ਕਵੀਰਾਜਾਂ ਵੱਲੋਂ ਸ਼ਬਦ-ਭਜਨ ਬੋਲੇ ਗਏ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨ ਸਾਧ ਸੰਗਤ ਨੂੰ ਵੱਡੀਆਂ ਸਕਰੀਨਾਂ ਰਾਹੀਂ ਸੁਣਾਏ ਗਏ । ਪਵਿੱਤਰ ਅਨਮੋਲ ਬਚਨਾਂ ਦੌਰਾਨ ਪੂਜਨੀਕ ਗੁਰੂ ਜੀ ਨੇ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਜੀਵਨ ਬਾਰੇ ਤੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਬਾਰੇ ਵਿਸਥਾਰ ‘ਚ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਡੇਰੇ ਨੂੰ ਚਲਾਇਆ, ਸਜ਼ਾਇਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ਦੇ ਖਾਤਮੇ ਹਿੱਤ ਗਾਏ ਗੀਤਾਂ ‘ਜਾਗੋ ਦੁਨੀਆਂ ਦੇ ਲੋਕੋ’ ਅਤੇ ‘ਦੇਸ਼ ਦੀ ਜਵਾਨੀ’ ‘ਤੇ ਸਾਧ ਸੰਗਤ ਝੂਮ ਉੱਠੀ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਛਡਵਾਉਣ ਲਈ ਪ੍ਰੇਰਿਤ ਕਰਦੀ ਤੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਦੀ ਹੱਡਬੀਤੀ ਬਿਆਨ ਕਰਦੀ ਡਾਕੂਮੈਂਟਰੀ ਵੀ ਦਿਖਾਈ ਗਈ, ਜਿਸ ‘ਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਨੌਜਵਾਨਾਂ ਨੇ ਰਾਮ-ਨਾਮ ਨਾਲ ਜੁੜ ਕੇ ਚਿੱਟੇ ਵਰਗੇ ਮਾਰੂ ਨਸ਼ੇ ਕੁਝ ਦਿਨਾਂ ‘ਚ ਹੀ ਛੱਡ ਦਿੱਤੇ। ਇਸ ਮੌਕੇ ਆਪਣੀ ਪੂਰੀ ਟੀਮ ਨਾਲ ਇੱਥੇ ਸੇਵਾ ਲਈ ਆਏ ਸੁਖਦਰਸ਼ਨ ਸਿੰਘ ਬਿੱਟੂ ਇੰਸਾਂ ਨੇ ਕਿਹਾ ਕਿ ਅੱਜ ਦੇ ਇਸ ਕਲਯੁੱਗ ਅਤੇ ਸਵਾਰਥ ਭਰੇ ਸਮੇਂ ਤੇ ਲੋਕਾਂ ਨੂੰ ਮਾਨਵਤਾ ਭਲਾਈ ਦੇ ਕਾਰਜਾਂ ਲਈ ਪ੍ਰੇਰਤ ਕਰਕੇ ਸਾਧ ਸੰਗਤ ਨੂੰ ਅਮਲੀ ਤੌਰ ਤੇ ਇਸ ਤਰਾਂ ਦੇ ਕੰਮਾਂ ਤੇ ਚਲਾਉਣਾ ਪੂਰੇ ਗੁਰੂ ਤੋਂ ਬਿਨ੍ਹਾਂ ਅਸੰਭਵ ਹੈ।ਇਸ ਮੌਕੇ ਉਨਾਂ ਨਾਲ ਪ੍ਰੇਮੀ ਗੁਰਬਖਸ਼ ਸਿੰਘ,ਪ੍ਰੇਮੀ ਅਸ਼ੋਕ ਜੀ, ਪ੍ਰੇਮੀ ਰਾਜ ਸਿੰਘ, ਪ੍ਰੇਮੀ ਰੋਹਿਤ ਸ਼ਰਮਾ, ਪ੍ਰੇਮੀ ਰਾਹੁਲ, ਪ੍ਰੇਮੀ ਮਨਪ੍ਰੀਤ, ਪ੍ਰੇਮੀ ਗੁਰਜੋਤ, ਪ੍ਰੇਮੀ ਕੁਲਦੀਪ, ਪ੍ਰੇਮੀ ਗੁਰਪ੍ਰੀਤ, ਪ੍ਰੇਮੀ ਪ੍ਰਿਆਂਸ਼ੂ (ਸਾਰੇ ਇੰਸਾਂ) ਆਦਿ ਸੇਵਾਦਾਰ ਹਾਜ਼ਰ ਸਨ।
ਪਵਿੱਤਰ ਭੰਡਾਰੇ ਦੀ ਸਮਾਪਤੀ ’ਤੇ ਸੇਵਾਦਰਾਂ ਵੱਲੋਂ ਕੁੱਝ ਹੀ ਸਮੇਂ ’ਚ ਸਾਧ ਸੰਗਤ ਨੂੰ ਲੰਗਰ ਭੋਜਨ ਛਕਾਇਆ ਗਿਆ।
