ਗੈਂਗ ਦੇ ਮੁੱਖ ਸ਼ੂਟਰ ਅਤੇ ਪੁਲਿਸ ਵਿਚਕਾਰ ਹੋਈ 6 ਰਾਊਂਡ ਫਾਇਰਿੰਗ ਉਪਰੰਤ ਕੀਤਾ ਕਾਬੂ : ਐਸ.ਐਸ.ਪੀ.
ਕੋਟਕਪੂਰਾ, 16 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਅਤੇ ਗੌਰਵ ਯਾਦਵ ਡੀ.ਜੀ.ਪੀ. ਦੇ ਹੁੱਕਮਾ ਅਨੁਸਾਰ ਮਾੜੇ ਅਨਸਰਾਂ ਖਿਲਾਫ ਜੀਰੋ ਟਾਲਰੈਸ ਦੀ ਨੀਤੀ ਤਹਿਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਪ੍ਰਭ ਦਾਸੂਵਾਲ ਗੈਗ ਦੇ ਮੁੱਖ ਸ਼ੂਟਰ ਨੂੰ ਮੁਠਭੇੜ ਤੋ ਬਾਅਦ ਕਾਬੂ ਕੀਤਾ ਗਿਆ। ਇਸ ਦੇ 2 ਸਾਥੀ ਪਹਿਲਾਂ ਹੀ ਫਰੀਦਕੋਟ ਪੁਲਿਸ ਵੱਲੋ ਪਿਛਲੇ ਦਿਨੀ ਨੂੰ ਨਜਾਇਜ ਅਸਲੇ ਸਮੇਤ ਕਾਬੂ ਕੀਤੇ ਸਨ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋ ਸਾਂਝੀ ਕੀਤੀ ਗਈ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਅਰਸ਼ਦੀਪ ਸਿੰਘ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਏਰੀਆ ਵਿੱਚ ਘੁੰਮ ਰਿਹਾ ਹੈ। ਜਿਸ ਅਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਵੱਲੋਂ ਬਜਾਖਾਨਾ ਦੇ ਏਰੀਆਂ ਵਿੱਚ ਨਾਕਾਬੰਦੀ ਕੀਤੀ ਹੋਈ ਸੀ, ਉਸ ਸਮੇ ਇਹ ਦੋਸ਼ੀ ਆਉਦਾ ਦਿਖਾਈ ਦਿੱਤਾ ਜਿੰਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਪੁਲਿਸ ਟੀਮ ’ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਆਤਮਰੱਖਿਆ ਵਿੱਚ ਪੁਲਿਸ ਪਾਰਟੀ ਵੱਲੋ ਜਵਾਬੀ ਫਾਇਰਿੰਗ ਕੀਤੀ ਗਈ। ਜਿਸ ਦੌਰਾਨ ਪੁਲਿਸ ਅਤੇ ਦੋਸ਼ੀ ਵਿਚਕਾਰ 6 ਰਾਊਡ ਫਾਇਰਿੰਗ ਹੋਈ ਅਤੇ ਦੋਸ਼ੀ ਜਖਮੀ ਹੋ ਗਿਆ। ਜਿਸ ਉਪਰੰਤ ਦੋਸ਼ੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗ੍ਰਿਫਤਾਰ ਕੀਤੇ ਦੋਸ਼ੀ ਦੀ ਪਹਿਚਾਣ ਅਰਸ਼ਦੀਪ ਸਿੰਘ ਉਰਫ ਵਿੱਕੀ ਵਜੋ ਹੋਈ ਹੈ, ਜੋ ਕਿ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਾੜੀ ਕਲਾ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ਪਾਸੋ ਮੌਕੇ ਪਰ 01 ਯੂਗਾਨਾ ਪਿਸਟਲ ਸਮੇਤ ਜਿੰਦਾ ਰੌਦ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋ ਇਲਾਵਾ ਐਚ.ਐਫ ਡੀਲਕਸ ਮੋਟਰਸਾਈਕਲ, ਜਿਸ ਤੇ ਦੋਸੀ ਸਵਾਰ ਹੋ ਕੇ ਆ ਰਿਹਾ ਸੀ, ਨੂੰ ਵੀ ਜਬਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਦੋਸ਼ੀ ਅਰਸ਼ਦੀਪ ਸਿੰਘ ਉਰਫ ਵਿੱਕੀ ਜੋ ਕਿ ਗੈਗਸਟਰ ਪ੍ਰਭ ਦੇਸੂਵਾਲ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੰਦਾ ਸੀ। ਇਸ ਵੱਲੋ ਗੈਗਸਟਰ ਪ੍ਰਭ ਦੇਸੂਵਾਲ ਦੇ ਕਹਿਣ ਤੇ ਆਪਣੇ 02 ਸਾਥੀਆ ਨਾਲ ਮਿਲ ਕੇ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇਸ ਦੋਸ਼ੀ ਵੱਲੋਂ ਪ੍ਰਭ ਦੇਸੂਵਾਲ ਦੇ ਇਸ਼ਾਰੇ ਤੇ ਰੈਕੀ ਵੀ ਕੀਤੀ ਜਾਦੀ ਸੀ। ਉਹਨਾ ਦੱਸਿਆ ਫਰੀਦਕੋਟ ਪੁਲਿਸ ਵੱਲੋਂ ਇਸੇ ਗੈਗ ਨਾਲ ਸਬੰਧਿਤ 02 ਦੋਸ਼ੀਆਂ ਬਲਜੀਤ ਸਿੰਘ ਉਰਫ ਕੱਦੂ ਅਤੇ ਸੰਨੀ ਨੂੰ ਕੱਲ 14 ਨਵੰਬਰ ਨੂੰ ਪਿੰਡ ਪੰਜਗਰਾਈ ਦੇ ਸਰਕਾਰੀ ਸਕੂਲ ਦੇ ਸਟੇਡੀਅਮ ਪਾਸੋ 01 ਪਿਸਟਲ .30 ਬੋਰ ਅਤੇ ਜਿੰਦਾ ਰੌਦਾ ਸਮੇਤ ਕਾਬੂ ਕੀਤਾ ਗਿਆ ਸੀ। ਜਿਸ ਦੌਰਾਨ ਇਹ ਸਾਹਮਏ ਆਇਆ ਸੀ ਕਿ ਇਹਨਾ ਵੱਲੋ ਮਿਲ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹਨਾ ਦੋਸ਼ੀਆ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ। ਦੋਸ਼ੀ ਅਰਸ਼ਦੀਪ ਸਿੰਘ ਉਰਫ ਵਿੱਕੀ ਖਿਲਾਫ ਖੋਹ ਦੀ ਵਾਰਦਾਤ ਸਬੰਧੀ ਥਾਣਾ ਸਦਰ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਹੈ ਅਤੇ ਇਸ ਦੇ ਸਾਥੀ ਬਲਜੀਤ ਸਿੰਘ ਉਰਫ ਕੰਦੂ ਦੇ ਖਿਲਾਫ ਬਲਜੀਤ ਸਿੰਘ ਉਰਫ ਕੰਦੂ ਦੇ ਖਿਲਾਫ 15 ਲੱਖ ਰੁਪਏ ਫਿਰੋਤੀ ਮੰਗਣ ਦੇ ਸਬੰਧ ਵਿੱਚ ਜਿਲ੍ਹਾ ਮੋਗਾ ਦੇ ਥਾਣਾ ਕੋਟ ਈਸ਼ੇ ਖਾ ਵਿਖੇ ਮਾਮਲੇ ਦਰਜ ਰਜਿਟਰ ਹਨ। ਫਰੀਦਕੋਟ ਪੁਲਿਸ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸ਼ਾਂਤੀ ਭੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਜ਼ੀਰੋ ਟੋਲਰੈਸ ਨੀਤੀ ਦੇ ਤਹਿਤ ਇੱਕ ਵਧੀਆਂ ਪ੍ਰਸ਼ਾਸ਼ਨ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ।
ਦੋਸ਼ੀਆਂ ਖਿਲਾਫ ਪਹਿਲਾ ਦਰਜ ਮੁਕੱਦਮੇ ਹੇਠ ਲਿਖੇ ਅਨੁਸਾਰ ਹਨ।
- ਅਰਸ਼ਦੀਪ ਸਿੰਘ ਉਰਫ ਵਿੱਕੀ ਪੁੱਤਰ ਸ਼ਾਮ ਸਿੰਘ ਵਾਸੀ ਮਾੜੀ ਕਲਾਂ ਜਿਲਾ ਅੰਮ੍ਰਿਤਸਰ ਦਿਹਾਤੀ
(1) ਮੁਕੱਦਮਾ ਨੰਬਰ 02 ਮਿਤੀ 05.01.2025 ਅ/ਧ 25/54/59 ਅਸਲਾ ਐਕਟ 304(2), 3(5) ਬੀ.ਐਨ.ਐਸ ਥਾਣਾ ਸਦਰ ਅੰਮ੍ਰਿਤਸਰ। - ਬਲਜੀਤ ਸਿੰਘ ਉਰਫ ਕੱਦੂ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਮਹਿਲ ਜਿਲਾ ਮੋਗਾ
(1) ਮੁਕੱਦਮਾ ਨੰਬਰ 165 ਮਿਤੀ 23.08.2025 ਅ/ਧ 308(4) 351 ਬੀ.ਐਨ.ਐਸ ਥਾਣਾ ਕੋਟ ਈਸੇ ਖਾ (ਮੋਗਾ)
3.) ਸੰਨੀ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਮਹਿਲ ਜਿਲਾ ਮੋਗਾ।

