ਕੋਟਕਪੂਰਾ, 16 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਬਾਲ ਦਿਵਸ ਨੂੰ ਮੁੱਖ ਰੱਖਦੇ ਹੋਏ ਪ੍ਰਾਇਮਰੀ ਵਿਭਾਗ ਦੇ ਬੱਚਿਆਂ ਦੀ ਅਥਲੈਟਿਕ ਮੀਟ ਕਰਵਾਈ ਗਈ। ਜਿਸ ਦੀ ਸ਼ੁਰੂਆਤ ਨਰਸਰੀ, ਪ੍ਰੈਪ–1 ਅਤੇ ਪ੍ਰੈਪ-2 ਕਲਾਸ ਦੇ ਨੰਨੇ–ਮੁੰਨੇ ਬੱਚਿਆਂ ਵੱਲੋਂ ਮਾਰਚ ਪਾਸ ਨਾਲ ਕੀਤੀ ਗਈ। ਇਸ ਤੋਂ ਬਾਅਦ ਬੱਚਿਆਂ ਨੂੰ ਚਾਰ ਹਾਊਸ ਗਰੁੱਪਾਂ ਵਿੱਚ ਵੰਡ ਕੇ ਮੁਕਾਬਲੇ ਕਰਵਾਏ ਗਏ। ਰੱਸਾ ਕਸੀ ਵਿੱਚ ਰੈਡ ਹਾਊਸ ਤੇ ਰੁਮਾਲ ਚੁੱਕਣ ਵਿੱਚ ਵੀ ਰੈਡ ਹਾਊਸ ਜੇਤੂ ਰਿਹਾ। ਚੇਅਰ ਗੇਮ ਵਿੱਚ ਹਰਦੀਪ ਸਿੰਘ ਚੌਥੀ ਕਲਾਸ ਨੇ ਪਹਿਲਾ ਸਥਾਨ, ਖੁਸ਼ਪ੍ਰੀਤ ਕੌਰ ਨੇ ਦੂਜਾ ਸਥਾਨ, ਸ਼ਗਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 50 ਮੀਟਰ ਰੇਸ ਵਿੱਚ ਦੂਜੀ ਕਲਾਸ ਦੇ ਬੱਚੇ ਰਾਜਵੀਰ ਸਿੰਘ ਤੇ ਅਵਨੀਤ ਕੌਰ ਨੇ ਪਹਿਲਾ, ਸਾਗਰ ਤੇ ਕਰਨਵੀਰ ਕੌਰ ਨੇ ਦੂਜਾ, ਸ਼ਿਵ ਕਰਨ ਤੇ ਏਕਮਨੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਡੱਡੂ ਰੇਸ, 100 ਮੀਟਰ ਰੇਸ, ਬੈਲੂਨ ਬੈਲੇਂਸ ਤੇ ਹੋਰ ਵੀ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਖੇਡਾਂ ਦਾ ਆਨੰਦ ਮਾਣਿਆ। ਇਸ ਤੋਂ ਬਿਨਾਂ ਰਿਲੇਅ ਰੇਸ, ਲੈਮਨ ਸਪੂਨ ਤੇ ਥਿਰੀ ਲੈੱਗ ਰੇਸ ਵੀ ਕਰਵਾਈਆਂ ਗਈਆਂ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ, ਪ੍ਰਿੰਸੀਪਲ ਸ਼੍ਰੀਮਤੀ ਸੋਮਾ ਦੇਵੀ ਨੇ ਵੀ ਖੇਡਾਂ ਦਾ ਖੂਬ ਆਨੰਦ ਮਾਣਿਆ ਅਤੇ ਇਹਨਾਂ ਵੱਲੋਂ ਬੱਚਿਆਂ ਨੂੰ ਹੌਂਸਲਾ ਦਿੰਦੇ ਹੋਏ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਮਨਾਮਿਤ ਵੀ ਕੀਤਾ ਗਿਆ। ਇਸ ਅਥਲੈਟਿਕ ਮੀਟ ਵਿੱਚ ਅਧਿਆਪਕ ਸੁਖਵੀਰ ਕੌਰ, ਪ੍ਰਾਇਮਰੀ ਕੋਆਰਡੀਨੇਟਰ ਮੈਡਮ ਸ੍ਰੀਮਤੀ ਨੇਹਾਂ ਜਿੰਦਲ ਅਤੇ ਸਮੂਹ ਸਟਾਫ ਦਾ ਬਹੁਤ ਯੋਗਦਾਨ ਰਿਹਾ।

