ਕੋਟਕਪੂਰਾ, 16 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ਨੇ ਬਾਲ ਦਿਵਸ ਨੂੰ ਸਮਰਪਿਤ ਦੂਜਾ ਅਥਲੈਟਿਕਸ ਮੀਟ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਦਸਮੇਸ਼ ਪਿਤਾ ਅੱਗੇ ਨਤਮਸਕਤ ਹੋ ਕੇ ਕੀਤੀ। ਇਸ ਤੋਂ ਬਾਅਦ ਸਾਰੇ ਸਕੂਲ ਦੇ ਵਿਦਿਆਰਥੀਆਂ ਨੇ ਮਾਰਚ ਪਾਸ ਕੀਤਾ ਅਤੇ ਇਸ ਦੀ ਸਲਾਮੀ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਰੁਬੀਨਾ ਧੀਰ ਨੇ ਲਈ। ਪੰਜਵੀਂ ਜਮਾਤ ਦੀ ਵਿਦਿਆਰਥਨ ਐਸ਼ਪ੍ਰੀਤ ਕੌਰ ਨੇ ਖੇਡਾਂ ਪ੍ਰਤੀ ਸੱਚੀ ਭਾਵਨਾ ਰੱਖਦੇ ਹੋਏ ਸਹੁੰ ਚੁਕਵਾਈ। ਐਵਲੀਨ, ਸਾਹਿਲ ਧੀਰ, ਯੁਵਰਾਜ ਸਿੰਘ, ਨਵਨੀਤ ਕੌਰ ਅਤੇ ਜਗਮੀਤ ਕੌਰ ਨੇ ਬਾਲ ਦਿਵਸ ਸਬੰਧੀ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ। ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਅੰਦਾਜ਼ ਵਿੱਚ ਡਾਂਸ ਰਾਹੀਂ ਸਭ ਨੂੰ ਜੀ ਆਇਆ ਆਖਿਆ। ਸਕੂਲ ਵਿੱਚ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ। ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਚੱਕ ਦੇ ਇੰਡੀਆ ਗੀਤ ਤੇ ਸ਼ਾਨਦਾਰ ਕੋਰੀਓਗ੍ਰਾਫੀ ਪੇਸ਼ ਕੀਤੀ। ਇਸ ਉਪਰੰਤ 50 ਮੀਟਰ ਦੌੜ ਵਿੱਚ ਭਾਵੇਸ਼ ਨੇ ਪਹਿਲਾ ਅਤੇ ਸਾਹਿਬਜੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਵਿੱਚ ਆਰਵਜੀਤ ਨੇ ਪਹਿਲਾ ਤੇ ਅੰਸ਼ਪ੍ਰੀਤ ਸਿੰਘ ਨੇ ਦੂਜਾ, ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਮਿਊਜੀਕਲ ਚੇਅਰ ਵਿੱਚ ਭਾਗ ਲਿਆ, ਜਿਸ ਵਿੱਚ ਹਰਸੀਰਤ ਕੌਰ ਨੇ ਪਹਿਲੇ ਤੇ ਏਕਵੰਸ਼ ਦੂਜੇ ਸਥਾਨ ’ਤੇ ਰਹੇ। ਫਿਰ ਡੱਕ ਰੇਸ ਵਿੱਚ ਹਰਕੀਰਤ ਕੌਰ ਨੇ ਪਹਿਲਾ ਤੇ ਸੁਹਾਨਾ ਨੇ ਦੂਜਾ, ਇਸ ਉਪਰੰਤ ਕਲਰ ਪਹਿਚਾਣ ਖੇਡ ਵਿੱਚ ਹਰਸੀਰਤ ਨੇ ਪਹਿਲਾ ਤੇ ਅਮਾਨਤ ਕੌਰ ਨੇ ਦੂਜਾ, ਹਰਡਲ ਰੇਸ ਵਿੱਚ ਹਰਸੀਰਤ ਕੌਰ ਨੇ ਪਹਿਲਾ ਤੇ ਆਰਵਜੀਤ ਨੇ ਦੂਜਾ, ਰੱਸਾ ਕਸ਼ੀ ਵਿੱਚ ਆਰੀਆ ਭੱਟ ਹਾਊਸ ਨੇ ਪਹਿਲਾ ਤੇ ਰਿਲੇ ਰੇਸ ਵਿੱਚ ਨਿਊਟਨ ਹਾਊਸ ਨੇ ਪਹਿਲਾ, ਓਕਟੂਪਸ ਰੇਸ ਵਿੱਚ ਵੀ ਨਿਊਟਨ ਹਾਊਸ ਨੇ ਬਾਜ਼ੀ ਮਾਰੀ। ਪੰਜ ਟੰਗੀ ਦੌੜ ਵਿੱਚ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਲੰਬੀ ਸਾਲ ਵਿੱਚ ਅਭੀਜੋਤ ਨੇ ਪਹਿਲਾ ਤੇ ਆਰਵਜੀਤ ਨੇ ਦੂਸਰਾ ਸਥਾਨ ਹਾਸਿਲ ਕੀਤਾ। ਪਿਕ ਅਪ ਦਾ ਗਲਾਸ ਵਿੱਚ ਅਭਿਨਾਜ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸਪੂਨ ਰੇਸ ਵਿੱਚ ਜਸਨੀਤ ਕੌਰ ਨੇ ਪਹਿਲਾ ਤੇ ਐਵਲੀਨ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਫਰੌਗ ਰੇਸ ਵਿੱਚ ਨਵਨੀਤ ਕੌਰ ਨੇ ਪਹਿਲਾ ਤੇ ਯੁਵਰਾਜ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਤਿੰਨ ਟੰਗੀ ਦੌੜ ਵਿੱਚ ਹਰਜੋਤ ਤੇ ਮਨਕੀਰਤ ਨੇ ਪਹਿਲਾ ਅਤੇ ਜਗਮੀਤ ਤੇ ਕਾਰਤਿਕ ਨੇ ਦੂਸਰਾ ਸਥਾਨ ਹਾਸਿਲ ਕੀਤਾ। ਸੈਕਰੇਸ ਵਿੱਚ ਐਵਲੀਨ ਕੌਰ ਤੇ ਮੁੰਡਿਆਂ ਵਿੱਚ ਸ਼ਿਵਜੋਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਮਦਰ ਦੀ ਗੇਮ ਵਿੱਚ ਮਨਪ੍ਰੀਤ ਕੌਰ ਨੇ ਮਿਊਜ਼ਿਕਲ ਚੇਅਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਬੈਲੂਨ ਬੈਲ ਸਿੰਘ ਵਿੱਚ ਮਨਦੀਪ ਕੌਰ ਤੇ ਸੁਮਨਪ੍ਰੀਤ ਕੌਰ ਜੀਤੂ ਰਹੇ। ਬੱਚਿਆਂ ਦੇ ਪਿਤਾ ਨੇ ਰੱਸਾਕਸ਼ੀ ਗੇਮ ਦਾ ਖੂਹ ਆਨੰਦ ਮਾਣਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਅੱਗੇ ਦੀਆਂ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮੈਨੇਜਮੈਂਟ ਵੱਲੋਂ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਪੰਚਾਂ ਸਰਪੰਚਾਂ ਨੂੰ ਜੀ ਆਇਆ ਕਿਹਾ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਰੂਬੀਨਾ ਧੀਰ ਜੀ ਵੱਲੋਂ ਸਮੂਹ ਮਹਿਮਾਨਾਂ ਨੂੰ ਸਕੂਲ ਬਾਰੇ ਜਾਣਕਾਰੀ ਦਿੱਤੀ ਤੇ ਸਾਰਿਆਂ ਦਾ ਧੰਨਵਾਦ ਕੀਤਾ। ਵੱਖ-ਵੱਖ ਪਿੰਡਾਂ ਤੋਂ ਡਾਕਟਰ ਕੁਲਦੀਪ ਸਿੰਘ ਸਰਪੰਚ ਸੂਰਪੁਰੀ, ਦਵਿੰਦਰ ਸਿੰਘ ਸਰਪੰਚ ਮੜਾਕ, ਦਿਲਬਾਗ ਸਿੰਘ ਸਰਪੰਚ ਹਰੀਨੌ, ਰਣਧੀਰ ਸਿੰਘ ਸਰਪੰਚ ਢੈਪਈ, ਰਣਜੀਤ ਸਿੰਘ ਸਰਪੰਚ ਭੈਰੋਂ ਭੱਟੀ, ਡਾ. ਹਰਿੰਦਰ ਸਿੰਘ ਪੰਚ ਹਰੀਨੋ ਨੇ ਵਿਸ਼ੇਸ਼ ਰੂਪ ਵਿੱਚ ਭਾਗ ਲਿਆ ਅਤੇ ਸਮਾਗਮ ਦੀ ਸਰਾਹਨਾ ਕੀਤੀ। ਰਾਸ਼ਟਰੀ ਗਾਣ ਉਪਰੰਤ ਖੇਡ ਸਮਾਗਮ ਸੰਪੰਨ ਹੋਇਆ।

