ਸ਼ਾਕਸ਼ੀ ਸ਼ਰਮਾ ਅਤੇ ਕੋਚਾਂ ਦੀ ਅਣਥੱਕ ਮਿਹਲਤ ਰੰਗ ਲਿਆਈ : ਬੀ.ਐੱਸ. ਧਾਲੀਵਾਲ
ਕੋਟਕਪੂਰਾ, 16 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹੈਪ ਕਿ੍ਰਕਟ ਅਕੈਡਮੀ ਭਾਣਾ, ਜ਼ਿਲਾ ਫ਼ਰੀਦਕੋਟ ਦੀ ਖਿਡਾਰਣ ਸ਼ਾਕਸ਼ੀ ਸ਼ਰਮਾ ਪੁੱਤਰੀ ਚੇਤਕ ਸਰੂਪ –ਕਿਰਨ ਦੇਵੀ ਜੋ ਅੱਜ ‘ਮੁੰਬਈ ਇੰਡੀਅਨ’ ਟੀਮ ਦੇ ਲਈ ਟਰਾਇਲ ਦੇਣ ਲਈ ਹੈਪ ਕਿਕਟ ਅਕੈਡਮੀ ਭਾਣਾ ਦੇ ਵਿਹੜੇ ਤੋਂ ਮੁੰਬਈ ਇੰਡੀਅਨ ਟੀਮ ਦੇ ਭੇਜੇ ਸੰਦੇਸ਼ ਅਨੁਸਾਰ ਏਅਰਪੋਰਟ ਲਈ ਰਵਾਨਾ ਹੋਈ। ਇਸ ਮੋਕੇ ਸ਼ਾਕਸ਼ੀ ਸ਼ਰਮਾ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਹੈਪ ਕਿ੍ਰਕਟ ਅਕੈਡਮੀ ਦੇ ਪ੍ਰਬੰਧਕ ਭਗਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਟੀ-20 ਬਲਿਊ ਵੱਲੋਂ ਖੇਡਦੇ ਹੋਏ ਸ਼ਾਕਸ਼ੀ ਸ਼ਰਮਾ ਦੁਆਰਾ ਬੈਟਿੰਗ ਅਤੇ ਬਾਉਲਿੰਗ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਪੂਰੇ ਟੀ-20 ਮੈੱਚਾਂ ਅੰਦਰ ਉੱਥੇ ਮੌਜੂਦਾਂ ਸਿਲੈਕਟਰਾਂ ਦੁਆਰਾ ਇਸ ਖਿਡਾਰਣ ਦੀ ਖੇਡ ਨੂੰ ਜਾਚਿਆ-ਪਰਖਿਆ ਗਿਆ। ਸਭ ਤੋਂ ਵੱਧ ਵਿਕਟਾਂ ਲੈਣ ਅਤੇ ਰਨ ਬਣਾਉਣ ਦਾ ਟਾਰਗੇਟ ਇਸ ਖਿਡਾਰਣ ਨੇ ਰੱਖਿਆ ਹੋਇਆ ਸੀ। ਵਧੀਆ ਪ੍ਰਦਰਸ਼ਨ ਦੀ ਬਦੌਲਤ ਸ਼ਾਕਸ਼ੀ ਸ਼ਰਮਾ ਦੀ ਚੋਣ ‘ਮੁੰਬਈ ਇੰਡੀਅਨ’ ਟੀਮ ਦੇ ਟਰਾਇਲਾ ਲਈ ਹੋਈ। ਉਨ੍ਹਾਂ ਕਿਹਾ ਹੈਪ ਕਿ੍ਰਕਟ ਅਕੈਡਮੀ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਪੂਰੇ ਪੰਜਾਬ ’ਚੋਂ ਦੋ ਖਿਡਾਰਣਾਂ ਦੀ ਚੋਣ ਹੋਈ ਹੈ। ਜਿਨ੍ਹਾਂ ’ਚ ਇੱਕ ਫ਼ਰੀਦਕੋਟ ਜ਼ਿਲੇ ਦੇ ਪਿੰਡ ਭਾਣਾ ਦੀ ਹੈਪ ਕਿ੍ਰਕਟ ਅਕੈਡਮੀ ਦੀ ਖਿਡਾਰਣ ਹੈ। ਉਨ੍ਹਾਂ ਦੱਸਿਆ ਕਿ ਇਹ ਹੋਣਹਾਰ ਖਿਡਾਰਣ ਦਿਨ-ਰਾਤ ਕਰੜੀ ਮਿਹਨਤ ਕਰ ਰਹੀ ਹੈ ਅਤੇ ਪੂਰੀ ਤਰ੍ਹਾਂ ਆਪਣੀ ਖੇਡ ਨੂੰ ਸਮਰਪਿਤ ਹੈ। ਹੈਪ ਕਿ੍ਰਕਟ ਅਕੈਡਮੀ ਨੇ ਇਸ ਖਿਡਾਰਣ ਨੂੰ ਨਵੀਆਂ ਤਕਨੀਕਾਂ ਰਾਹੀਂ ਬੇਹਤਰੀਨ ਸਿਖਲਾਈ ਦਿੱਤੀ ਹੈ। ਜਿਸ ਕਾਰਨ ਪਹਿਲੇ ਪੜਾਅ ’ਚ ਇਹ ਖਿਡਾਰਣ ਇਸ ਮੁਕਾਮ ਤੇ ਪਹੁੰਚੀ ਹੈ। ਇਸ ਮੌਕੇ ਹੈਪ ਕਿ੍ਰਕਟ ਅਕੈਡਮੀ ਦੇ ਵਿਹੜੇ ਅੰਦਰ ਖੁਸ਼ੀ ਦਾ ਮਾਹੌਲ ਸੀ। ਇਸ ਖਿਡਾਰਣ ਨੂੰ ਡਾ. ਏ.ਜੀ.ਐਸ. ਬਾਵਾ ਸਕੱਤਰ ਜ਼ਿਲਾ ਕਿ੍ਰਕਟ ਐਸੋਸੀਏਸ਼ਨ ਫ਼ਰੀਦਕੋਟ, ਪਿ੍ਰੰਸੀਪਲ ਜਗਸੀਰ ਸਿੰਘ, ਚੇਅਰਮੈਨ ਨਸੀਬ ਕੌਰ ਧਾਲੀਵਾਲ, ਕੋਆਰਡੀਨੇਟਰ ਕਮਲਦੀਪ ਕੌਰ ਧਾਲੀਵਾਲ, ਸਮੂਹ ਸਟਾਫ਼, ਕੋਚ ਸਾਹਿਬਾਨ ਕਿ੍ਰਕਟ ਖੇਡ ਪ੍ਰਤੀ ਮੋਹ ਰੱਖਣ ਵਾਲੀਆਂ ਸ਼ਖ਼ਸ਼ੀਅਤਾਂ ਦੁਆਰਾ ਸ਼ਾਕਸ਼ੀ ਸ਼ਰਮਾ, ਉਨ੍ਹਾਂ ਦੇ ਮਾਤਾ-ਪਿਤਾ, ਕੋਚ ਸਾਹਿਬਾਨ ਅਤੇ ਹੈਪ ਕਿ੍ਰਕਟ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਕਿ ਉਹ ਬੇਟੀਆਂ ਨੂੰ ਉੱਚੇ ਮੁਕਾਮ ’ਤੇ ਪਹੁੰਚਾਉਣ ਦੀ ਰੀਤ ਨੂੰ ਅੱਗੇ ਵਧਾ ਰਹੇ ਹਨ। ਇੱਥੇ ਵਰਨਣਯੋਗ ਹੈ ਕਿ ਹੈਪ ਕਿ੍ਰਕਟ ਅਕੈਡਮੀ ਦੇ ਪ੍ਰਬੰਧਕ ਭਗਤ ਸਿੰਘ ਧਾਲੀਵਾਲ ਦੇ ਸ਼੍ਰੀ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਦੀ ਲੜਕੀਆਂ ਦੀ ਟੀਮ ਕੌਮੀ ਪੱਧਰ ’ਤੇ ਜੇਤੂ ਰਹਿ ਚੁੱਕੀ ਹੈ।
